05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਬਾਬਾ ਫ਼ਰੀਦ ਪਬਲਿਕ ਹਾਈ ਸਕੂਲ ਵਿਖੇ ਦੀਵਾਲੀ ਦਾ ਤਿਉਹਾਰ ਮਨਾਇਆ

Ad Position 21
No active advertisement
ਅਜੀਤ ਡੈਸਕ 20-10-2025
ਜੈਤੋ, 19 ਅਕਤੂਬਰ (ਗੁਰਚਰਨ ਸਿੰਘ ਗਾਬੜੀਆ)-ਬਾਬਾ ਫ਼ਰੀਦ ਪਬਲਿਕ ਹਾਈ ਸਕੂਲ (ਬਾਜਾਖਾਨਾ ਰੋਡ) ਜੈਤੋ ਵਿਖੇ ਦੀਵਾਲੀ ਦਾ ਤਿਉਹਾਰ ਬੜੇ ਉਤਸਾਹ ਨਾਲ ਮਨਾਇਆ ਗਿਆ | ਸਕੂਲ ਦੇ ਪਿ੍ੰਸੀਪਲ ਦਰਸ਼ਨਾਂ ਦੇਵੀ ਅਤੇ ਅਧਿਆਪਕਾਂ ਨੇ ਦੀਵਾਲੀ ਦੀ ਮਹੱਤਤਾ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਇਹ ਤਿਉਹਾਰ ਅਧਿਆਤਮਕ ਤੌਰ 'ਤੇ ਹਨੇ੍ਹਰੇ ਉੱਤੇ ਰÏਸ਼ਨੀ, ਅਗਿਆਨਤਾ ਉੱਤੇ ਗਿਆਨ, ਬੁਰਾਈ ਉੱਤੇ ਚੰਗਿਆਈ ਤੇ ਨਿਰਾਸ਼ਾ ਉੱਤੇ ਉਮੀਦ ਦੀ ਜਿੱਤ ਦਾ ਪ੍ਰਤੀਕ ਹੈ | ਇਸ ਮੌਕੇ ਸਕੂਲ ਵਿਚ ਦੀਵਾਲੀ ਦਾ ਤਿਉਹਾਰ ਉਤਸ਼ਾਹ ਨਾਲ ਪ੍ਰਦੂਸ਼ਣ ਰਹਿਤ ਵਜੋਂ ਮਨਾਇਆ ਗਿਆ | ਸਕੂਲ ਦੇ ਕੈਂਪਸ ਵਿਖੇ ਬਹੁਤ ਹੀ ਸੁੰਦਰ ਰੰਗੋਲੀਆਂ ਬਣਾਈਆਂ ਗਈਆਂ, ਸਜਾਵਟੀ ਲੜੀਆਂ ਨਾਲ ਸਜਿਆ ਸਕੂਲ ਮਨਮੋਹਕ ਲੱਗ ਰਿਹਾ ਸੀ | ਪਿ੍ੰਸੀਪਲ ਦਰਸ਼ਨਾਂ ਦੇਵੀ ਬੱਚਿਆਂ ਵਲੋਂ ਸਜਾਏ ਕਮਰਿਆਂ ਦਾ ਦÏਰਾ ਕੀਤਾ ਤੇ ਬੱਚਿਆਂ ਨੂੰ ਮਠਿਆਈਆਂ ਵੰਡੀਆਂ | ਉਨ੍ਹਾਂ ਬੱਚਿਆਂ ਨੂੰ ਪਟਾਕੇ ਨਾ ਚਲਾਉਣ ਤੇ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਦਾ ਸੰਦੇਸ਼ ਦਿੱਤਾ | ਇਸ ਮੌਕੇ ਸਕੂਲ ਦੇ ਅਧਿਆਪਕਾਂ ਨੂੰ ਗਿਫ਼ਟ ਵੀ ਵੰਡੇ ਗਏ | ਸਮਾਗਮ ਵਿਚ ਸਕੂਲ ਦੇ ਬੱਚੇ, ਅਧਿਆਪਕ ਤੇ ਸਟਾਫ਼ ਹਾਜ਼ਰ ਸੀ |
Ad Position 22
No active advertisement
ਪਿਛਲੀ ਖ਼ਬਰ ਦਸਮੇਸ਼ ਮਾਡਰਨ ਸਕੂਲ ਭਾਣਾ ਵਿਖੇ ਦੀਵਾਲੀ ਨੂੰ ਸਮਰਪਿਤ ਅੰਤਰ ਹਾਊਸ ਮੁਕਾਬਲੇ ਕਰਵਾਏ ਅਗਲੀ ਖ਼ਬਰ ਲੇਖਕ ਤੇ ਅਧਿਆਪਕ ਪ੍ਰਮੋਦ ਧੀਰ ਨੇ ਹਾਈ ਸਕੂਲ ਢੈਪਈ ਦੀ ਲਾਇਬ੍ਰੇਰੀ ਲਈ ਕਿਤਾਬਾਂ ਭੇਟ ਕੀਤੀਆਂ
Ad Position 24
No active advertisement