ਫ਼ਰੀਦਕੋਟ, 19 ਅਕਤੂਬਰ (ਜਸਵੰਤ ਸਿੰਘ ਪੁਰਬਾ)-ਦਸਮੇਸ਼ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਭਾਣਾ ਵਿਖੇ ਰੌਸ਼ਨੀਆਂ ਦੇ ਤਿਉਹਾਰ ਦੀਵਾਲੀ ਨਾਲ ਸੰਬੰਧਿਤ ਸਮਾਗਮ ਕਰਵਾਇਆ ਗਿਆ | ਜਿਸ ਤਹਿਤ ਗਿਆਰ੍ਹਵੀਂ ਜਮਾਤ ਦੀ ਵਿਦਿਆਥਣ ਗੁਰਜੋਤ ਕੌਰ ਨੇ ਦੀਵਾਲੀ ਦੇ ਇਤਿਹਾਸ ਅਤੇ ਮਹੱਤਤਾ 'ਤੇ ਵਿਸਥਾਰ ਪੂਰਵਕ ਚਾਨਣਾ ਪਾਇਆ | ਅਧਿਆਪਕਾ ਵੀਰਪਾਲ ਕੌਰ ਨੇ ਦੀਵਾਲੀ ਮੌਕੇ ਆਪਸ ਵਿਚ ਪ੍ਰੇਮ ਭਾਵਨਾ ਨਾਲ ਇਸ ਤਿਉਹਾਰ ਦੀਆਂ ਖੁਸ਼ੀਆਂ ਸਾਂਝੀਆਂ ਕਰਨ, ਮਾੜੀਆਂ ਆਦਤਾਂ ਛੱਡਣ ਅਤੇ ਚੰਗੀਆਂ ਆਦਤਾਂ ਅਪਨਾਉਣ ਦੀ ਸਲਾਹ ਦਿੱਤੀ | ਨਰਸਰੀ ਵਿੰਗ ਦੇ ਲਿਟਲ ਸਟਾਰ ਹਾਊਸ ਦੇ ਨੰਨ੍ਹੇ-ਮੁੰਨੇ ਬੱਚਿਆਂ ਦੇ ਗਰੁੱਪ ਡਾਂਸ ਮੁਕਾਬਲੇ ਕਰਵਾਏ ਗਏ | ਇਨ੍ਹਾਂ ਮੁਕਾਬਲਿਆਂ ਵਿਚ ਐਲ. ਕੇ. ਜੀ. ਕਲਾਸ ਨੇ ਪਹਿਲਾ, ਯੂ. ਕੇ. ਜੀ. ਕਲਾਸ ਨੇ ਦੂਜਾ ਅਤੇ ਨਰਸਰੀ ਕਲਾਸ ਦੇ ਬੱਚਿਆਂ ਨੇ ਤੀਸਰਾ ਸਥਾਨ ਹਾਸਿਲ ਕੀਤਾ | ਇਨ੍ਹਾਂ ਮੁਕਾਬਲਿਆਂ ਦੀ ਜੱਜਮੈਂਟ ਭੂਮਿਕਾ ਅਧਿਆਪਕਾ ਰਿੰਪਲ ਰਾਣੀ ਅਤੇ ਅਮਨਦੀਪ ਕੌਰ ਨੇ ਬਾਖੂਬੀ ਨਿਭਾਈ | ਇਸੇ ਤਰ੍ਹਾਂ ਸੀਨੀਆਰ ਵਿੰਗ ਦੇ ਵਿਦਿਆਰਥੀਆਂ ਦੇ ਰੰਗੋਲੀ, ਬੋਰਡ ਸਜਾਵਟ, ਦੀਵਾ ਸਜਾਵਟ ਅਤੇ ਕਾਰਡ ਬਣਾਉਣ ਦੇ ਅੰਤਰ ਹਾਊਸ ਮੁਕਾਬਲੇ ਕਰਵਾਏ ਗਏ | ਰੰਗੋਲੀ ਵਿਚੋਂ ਜਸਦੀਪ ਸਿੰਘ ਬਰਾੜ ਤੇ ਮਹਿਕਦੀਪ ਸਿੰਘ ਬਰਾੜ (ਕਲਾਮ ਹਾਊਸ) ਨੇ ਪਹਿਲਾ, ਨਵਜੋਤ ਕੌਰ ਤੇ ਨਵਦੀਪ ਕੌਰ (ਮਹਾਰਾਜਾ ਰਣਜੀਤ ਸਿੰਘ ਹਾਊਸ) ਨੇ ਦੂਜਾ ਅਤੇ ਰਚਨਾ ਤੇ ਪਵਨਪ੍ਰੀਤ ਕੌਰ (ਭਾਈ ਘਨ੍ਹਈਆ ਜੀ ਹਾਊਸ) ਨੇ ਤੀਜਾ ਸਥਾਨ ਹਾਸਿਲ ਕੀਤਾ | ਬੋਰਡ ਸਜਾਵਟ ਵਿਚੋਂ ਕਮਲਜੋਤ ਕੌਰ ਤੇ ਅਮਨਦੀਪ ਕੌਰ (ਕਲਾਮ ਹਾਊਸ) ਨੇ ਪਹਿਲਾ, ਅਰਸ਼ਦੀਪ ਕੌਰ ਤੇ ਜਸਕੀਰਤਨ ਕੌਰ (ਭਗਤ ਪੂਰਨ ਸਿੰਘ ਹਾਊਸ) ਨੇ ਦੂਜਾ ਅਤੇ ਮਹਿਕਦੀਪ ਕੌਰ ਤੇ ਜਸਮੀਤ ਕੌਰ (ਮਹਾਰਾਜਾ ਰਣਜੀਤ ਸਿੰਘ ਹਾਊਸ) ਨੇ ਤੀਜਾ ਸਥਾਨ ਹਾਸਿਲ ਕੀਤਾ | ਦੀਵਾ ਸਜਾਉਣ ਅਤੇ ਕਾਰਡ ਬਣਾਉਣ ਵਿਚ ਸੀਨੀ. ਸੈਕੰ. ਵਿਭਾਗ ਵਿਚੋਂ ਗੁਰਲੀਨ ਕੌਰ (ਭਾਈ ਘਨ੍ਹਈਆ ਜੀ ਹਾਊਸ) ਨੇ ਪਹਿਲਾ ਤੇ ਕੇਤਨ (ਮਹਾਰਾਜਾ ਰਣਜੀਤ ਸਿੰਘ ਹਾਊਸ) ਨੇ ਦੂਜਾ ਸਥਾਨ ਹਾਸਿਲ ਕੀਤਾ | ਮਿਡਲ ਵਿਭਾਗ ਵਿਚੋਂ ਰਿਬਿਕਾ (ਮਹਾਰਾਜਾ ਰਣਜੀਤ ਸਿੰਘ ਹਾਊਸ) ਨੇ ਪਹਿਲਾ, ਨੂਰਦੀਪ ਕੌਰ (ਭਗਤ ਪੂਰਨ ਸਿੰਘ ਹਾਊਸ) ਨੇ ਦੂਜਾ ਅਤੇ ਗੁਰਨੂਰ ਕੌਰ (ਕਲਾਮ ਹਾਊਸ) ਨੇ ਤੀਜਾ ਸਥਾਨ ਹਾਸਿਲ ਕੀਤਾ | ਇਸੇ ਤਰ੍ਹਾਂ ਪ੍ਰਾਇਮਰੀ ਵਿਭਾਗ ਵਿਚੋਂ ਕਮਲਦੀਪ ਕੌਰ (ਮਹਾਰਜਾ ਰਣਜੀਤ ਸਿੰਘ ਹਾਊਸ) ਨੇ ਪਹਿਲਾ, ਲਕਸ਼ (ਭਾਈ ਘਨ੍ਹਈਆ ਜੀ ਹਾਊਸ) ਨੇ ਦੂਜਾ ਅਤੇ ਪਵਨਜੋਤ ਕੌਰ (ਮਦਰ ਟਰੇਸਾ ਹਾਊਸ) ਨੇ ਤੀਜਾ ਸਥਾਨ ਹਾਸਿਲ ਕੀਤਾ | ਇਨ੍ਹਾਂ ਮੁਕਾਬਲਿਆਂ ਦੀ ਜੱਜਮੈਂਟ ਭੂਮਿਕਾ ਵਾਈਸ ਪਿ੍ੰਸੀਪਲ ਕਰਮਜੀਤ ਕੌਰ ਅਤੇ ਵਿਜੇ ਕੁਮਾਰ ਨੇ ਬਾਖੂਬੀ ਨਿਭਾਈ | ਪਿ੍ੰਸੀਪਲ ਡਾ. ਵੀਰਪਾਲ ਕੌਰ ਨੇ ਜੇਤੂ ਟੀਮਾਂ ਨੂੰ ਸ਼ੁੱਭ ਕਾਮਨਾਵਾਂ ਅਤੇ ਸਭ ਨੂੰ ਦੀਵਾਲੀ ਦੀਆਂ ਮੁਬਾਰਕਾਂ ਦਿੰਦਿਆਂ ਅਪੀਲ ਕੀਤੀ ਨੌਜਵਾਨ ਵਰਗ ਨੂੰ ਪੜ੍ਹਾਈ ਦੇ ਨਾਲ ਨਾਲ ਸਮਾਜ ਨੂੰ ਸੇਧ ਦੇਣ ਵਾਲੀਆਂ ਅਤੇ ਸ਼ਖ਼ਸੀਅਤ ਉਸਾਰੀ ਲਈ ਸਕਰਾਤਮਕ ਭੂਮਿਕਾ ਨਿਭਾਉਣ ਵਾਲੀਆਂ ਗਤੀਵਿਧੀਆਂ ਵਿਚ ਵੱਧ ਚੜ੍ਹ ਕੇ ਭਾਗ ਲੈਣਾ ਚਾਹੀਦਾ ਹੈ ਤਾਂ ਜੋ ਖੁਸ਼ਹਾਲ ਸਮਾਜ ਦੀ ਸਿਰਜਣਾ ਹੋ ਸਕੇ ਅਤੇ ਸਾਡੇ ਸਮਾਜ ਦਾ ਹਰ ਦਿਨ ਦੁਸਹਿਰਾ ਅਤੇ ਹਰ ਰਾਤ ਦੀਵਾਲੀ ਹੋਵੇ | ਚੇਅਰਮੈਨ ਕਰਨਵੀਰ ਸਿੰਘ ਧਾਲੀਵਾਲ ਨੇ ਵਧਾਈ ਦਿੰਦਿਆਂ ਕਿਹਾ ਕਿ ਵਿਦਿਆਰਥੀ ਅਤੇ ਅਧਿਆਪਕ ਵਰਗ ਨੂੰ ਆਪਣੇ ਖਾਣ ਪੀਣ ਅਤੇ ਵਿਚਾਰਾਂ ਦੀ ਸ਼ੁੱਧਤਾ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ ਤਾਂ ਹੀ ਉਨ੍ਹਾਂ ਦਾ ਭਵਿੱਖ ਚੰਗੇਰਾ ਅਤੇ ਖੁਸ਼ੀਆਂ ਭਰਪੂਰ ਹੋ ਸਕਦਾ ਹੈ | ਸੰਸਥਾ ਦੇ ਸਰਪ੍ਰਸਤ ਅਜਮੇਰ ਸਿੰਘ ਧਾਲੀਵਾਲ ਅਤੇ ਡਾਇਰੈਕਟਰ ਕੁਲਵਿੰਦਰ ਕੌਰ ਨੇ ਉਚੇਚੇ ਤੌਰ 'ਤੇ ਸਮਾਗਮ ਵਿਚ ਸ਼ਿਰਕਤ ਕੀਤੀ | ਵਿਦਿਆਰਥਣ ਗੁਰਜੋਤ ਕੌਰ ਅਤੇ ਕੋਮਲਪ੍ਰੀਤ ਕੌਰ ਨੇ ਮੰਚ ਸੰਚਾਲਨ ਦੀ ਭੂਮਿਕਾ ਬਾਖੂਬੀ ਨਿਭਾਈ |