07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਗਿੱਦੜਬਾਹਾ 'ਚ ਜ਼ਿਲ੍ਹਾ ਅਧਿਕਾਰੀਆਂ ਦੇ ਹੁਕਮ ਹਵਾ 'ਚ ਉੱਡੇ

Ad Position 21
No active advertisement
ਅਜੀਤ ਡੈਸਕ 20-10-2025
• 'ਹੈਪੀ ਦੀਵਾਲੀ-ਬਾਏ ਪੀਡੀ' ਪਰਚੀ ਚਰਚਾ 'ਚ • ਧੜੱਲੇ ਨਾਲ ਜਨਤਕ ਥਾਵਾਂ 'ਤੇ ਪਟਾਕਿਆ ਦੀ ਵਿਕਰੀ ਬਿਨਾਂ ਰੋਕ ਟੋਕ ਜਾਰੀ
ਗਿੱਦੜਬਾਹਾ, 19 ਅਕਤੂਬਰ (ਸ਼ਿਵਰਾਜ ਸਿੰਘ ਬਰਾੜ)-ਗਿੱਦੜਬਾਹਾ ਦੇ ਸੰਘਣੀ ਅਬਾਦੀ ਵਾਲੇ ਬਾਜ਼ਾਰਾਂ ਵਿਚ ਧੜੱਲੇ ਨਾਲ ਬਿਨ੍ਹਾਂ ਰੋਕਟੋਕ ਤੋਂ ਕੀਤੀ ਜਾ ਰਹੀ ਪਟਾਕਿਆਂ ਵੀ ਵਿਕਰੀ ਨੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜਾਰੀ ਸਖ਼ਤ ਹੁਕਮਾਂ ਨੂੰ ਹਵਾ ਵਿਚ ਉਡਾ ਦਿੱਤਾ ਹੈ | ਪਟਾਕਾ ਵਿਕ੍ਰੇਤਾਵਾਂ ਦੇ ਹੱਥਾਂ 'ਚ 'ਹੈਪੀ ਦਿਵਾਲੀ-ਬਾਏ ਪੀਡੀ' ਵਾਲੀ ਪਰਚੀ ਖ਼ੂਬ ਚਰਚਾ ਵਿਚ ਹੈ | ਜ਼ਿਕਰਯੋਗ ਹੈ ਕਿ ਹਰ ਸਾਲ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੋਈ ਅਣਸੁਖਾਂਵੀਂ ਘਟਨਾ ਵਾਪਰ ਤੋਂ ਰੋਕਣ ਲਈ ਪਟਾਕਿਆਂ ਦੀ ਵਿਕਰੀ ਲਈ ਇਕ ਖ਼ਾਸ ਜਗ੍ਹਾ ਮੁਕੱਰਰ ਕੀਤੀ ਜਾਂਦੀ ਹੈ ਅਤੇ ਨਾਲ ਹੀ ਪਟਾਕਾ ਵਿਕ੍ਰੇਤਾਵਾਂ ਨੂੰ ਪਟਾਕੇ ਵੇਚਣ ਲਈ ਕੁਝ ਦਿਨਾਂ ਲਈ ਆਰਜੀ ਲਾਇਸੰਸ ਜਾਰੀ ਕੀਤੇ ਜਾਂਦੇ ਹਨ | ਏਸੇ ਤਹਿਤ ਮਾਣਯੋਗ ਜ਼ਿਲ੍ਹਾ ਵਧੀਕ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਥਿੰਦ ਵਲੋਂ ਗਿੱਦੜਬਾਹਾ ਵਿਚ ਪੰਜ ਲਾਭਪਾਤਰੀਆਂ ਨੂੰ ਆਰਜੀ ਲਾਇਸੰਸ ਜਾਰੀ ਕੀਤੇ ਗਏ ਸਨ ਅਤੇ ਹਦਾਇਤਾਂ ਕੀਤੀਆਂ ਗਈਆਂ ਸਨ ਕਿ ਉਹ ਪਟਾਕਿਆਂ ਦੀ ਵਿਕਰੀ ਡੀ.ਏ.ਵੀ ਸਕੂਲ ਦੀ ਖੇਡ ਗਰਾਊਾਡ ਵਿਚ ਹੀ ਕਰ ਸਕਦੇ ਹਨ | ਅਰਚਰਜ ਦੀ ਗੱਲ ਇਹ ਹੈ ਕਿ ਉਕਤ ਨਿਰਧਾਰਿਤ ਜਗ੍ਹਾ 'ਤੇ ਸਿਰਫ਼ ਇਕ ਹੀ ਲਾਇਸੰਸ ਧਾਰਕ ਵਲੋਂ ਆਪਣੀ ਪਟਾਕਾ ਵੇਚਣ ਦੀ ਸਟਾਲ ਲਗਾਈ ਗਈ ਹੈ | ਮੌਕੇ 'ਤੇ ਹਾਜ਼ਰ ਸਟਾਕ ਦੇ ਮਾਲਿਕ ਗੁਰਵੀਰ ਸਿੰਘ ਦਾ ਕਹਿਣਾ ਸੀ ਕਿ ਉਨ੍ਹਾਂ ਵੱਲ ਹਦਾਇਤਾਂ ਅਨੁਸਾਰ ਡੀ.ਏ.ਵੀ ਸਕੂਲ ਦੇ ਗਰਾਊਾਡ ਵਿਚ ਆਪਣੀ ਸਟਾਲ ਲਗਾਈ ਹੈ | ਹੈਰਾਨੀ ਦੀ ਗੱਲ ਇਹ ਸੀ ਕਿ ਹੋਰਨਾਂ ਲਾਇਸੰਸ ਧਾਰਕਾਂ ਵਲੋਂ ਉਕਤ ਜਗ੍ਹਾ 'ਤੇ ਆਪਣੀਆਂ ਸਟਾਲਾਂ ਕਿਉਂ ਨਹੀਂ ਲਗਾਈਆਂ ਗਈਆਂ? ਭਾਵੇਂ ਪ੍ਰਸ਼ਾਸਨ ਵਲੋਂ ਪੰਜ ਲਾਭਪਾਤਰੀਆਂ ਨੂੰ ਆਰਜੀ ਲਾਇਸੰਸ ਦਿੱਤੇ ਗਏ ਹਨ ਪ੍ਰੰਤੂ ਸ਼ਹਿਰ ਅੰਦਰ ਸੰਘਣੀ ਅਬਾਦੀ ਵਿਚ ਤਿੰਨ ਦਰਜਨ ਤੋਂ ਵੀ ਵੱਧ ਪਟਾਕਾ ਵੇਚਣ ਵਾਲੀਆਂ ਸਟਾਲਾਂ ਸੜਕ ਕਿਨਾਰਿਆਂ ਉਪਰ ਲੱਗੀਆਂ ਹਨ | ਏਥੇ ਹੀ ਬੱਸ ਨਹੀਂ ਕਈ ਕਰਿਆਨਾ ਜਾਂ ਕੱਪੜਾ ਵੇਚਣ ਵਾਲੇ ਦੁਕਾਨਦਾਰ ਵੀ ਪਟਾਕੇ ਵੇਚ ਰਹੇ ਹਨ | ਕੁਝ ਪਟਾਕਾ ਵਿਕ੍ਰੇਤਾਵਾਂ ਵਲੋਂ ਆਪਣਾ ਨਾਂਅ ਗੁਪਤ ਰੱਖਣ ਦੀ ਸ਼ਰਤ 'ਤੇ ਹੈਰਾਨੀਜਨਕ ਖ਼ੁਲਾਸਾ ਕਰਦਿਆਂ ਦੱਸਿਆ ਕਿ ਉਨ੍ਹਾਂ ਨੂੰ ਇਕ ਨੇਤਾ ਵਲੋਂ 'ਹੈਪੀ ਦੀਵਾਲੀ-ਬਾਏ ਪੀਡੀ' ਪਰਚੀ ਦਿੱਤੀ ਹੈ ਅਤੇ ਕਿਹਾ ਕਿ ਜੇਕਰ ਕੋਈ ਅਧਿਕਾਰੀ ਜਾਂ ਕਰਮਚਾਰੀ ਉਨ੍ਹਾਂ ਨੂੰ ਪਟਾਕਾ ਵੇਚਣ ਸਬੰਧੀ ਪੁੱਛੇ ਤਾਂ ਇਹ ਪਰਚੀ ਦਿਖਾ ਦਿੱਤੀ ਜਾਵੇ | ਉਕਤ ਪਰਚੀ ਦੀ ਬਾਜ਼ਾਰ ਵਿਚ ਖ਼ੂਬ ਚਰਚਾ ਹੋ ਰਹੀ ਹੈ | ਸੰਘਣੀ ਅਬਾਦੀ ਵਿਚ ਕੀਤੀ ਜਾ ਰਹੀ ਪਟਾਕਿਆਂ ਵੀ ਵਿਕਰੀ ਸਮੇਂ ਜੇਕਰ ਅਚਾਨਕ ਕੋਈ ਅਣਸੁਖਾਂਵੀ ਘਟਨਾ ਵਾਪਰ ਜਾਵੇ ਤਾਂ ਅੱਗ ਬੁਝਾਊ ਦਸਤਿਆਂ ਨੂੰ ਸ਼ਹਿਰ ਅੰਦਰ ਦਾਖ਼ਲ ਹੋਣਾ ਵੀ ਮੁਸ਼ਕਿਲ ਹੋ ਜਾਵੇਗਾ | ਆਮ ਆਵਾਜਾਵੀ ਵਿਚ ਅੱਜ ਸਾਰਾ ਦਿਨ ਟ੍ਰੈਫ਼ਿਕ ਜਾਮ ਰਿਹਾ | ਐਸ.ਡੀ.ਐਮ ਜਸਪਾਲ ਸਿੰਘ ਬਰਾੜ ਵਲੋਂ ਮੋਬਾਇਲ 'ਤੇ ਜਾਣਕਾਰੀ ਦਿੰਦਿਆ ਕਿਹਾ ਕਿ ਉਹ ਪੜਤਾਲ ਕਰਨ ਲਈ ਅਧਿਕਾਰੀਆਂ ਨੂੰ ਭੇਜ ਰਹੇ ਹਨ | ਵਿਵਾਦਿਤ ਪਰਚੀ ਸਬੰਧੀ ਪੁੱਛੇ ਜਾਣ 'ਤੇ ਉਨ੍ਹਾਂ ਅਗਿਆਨਤਾ ਪਗਟਾਈ |
Ad Position 22
No active advertisement
ਪਿਛਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਅਗਲੀ ਖ਼ਬਰ ਵਿਧਾਇਕ ਕਾਕਾ ਬਰਾੜ ਨੇ ਫ਼ਸਲਾਂ ਦੇ ਖ਼ਰਾਬੇ ਸੰਬੰਧੀ 21 ਲੱਖ ਦੇ ਸੈਂਕਸ਼ਨ ਲੈਟਰ ਜਾਰੀ ਕੀਤੇ
Ad Position 24
No active advertisement