07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਜ਼ਿਲ੍ਹਾ ਪੱਧਰੀ ਮੀਟਿੰਗ

Ad Position 21
No active advertisement
ਅਜੀਤ ਡੈਸਕ 20-10-2025
ਸ੍ਰੀ ਮੁਕਤਸਰ ਸਾਹਿਬ, 19 ਅਕਤੂਬਰ (ਰਣਜੀਤ ਸਿੰਘ ਢਿੱਲੋਂ)-ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਮੀਟਿੰਗ ਭਾਈ ਮਹਾਂ ਸਿੰਘ ਦੀਵਾਨ ਹਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਜਸਵੰਤ ਸਿੰਘ ਮੀਤ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਕਣਕ ਦੀ ਬਿਜਾਈ ਵਾਸਤੇ ਡੀ.ਏ.ਪੀ. ਖਾਦ ਦਾ ਪ੍ਰਬੰਧ ਕਰੇ ਤਾਂ ਕਿ ਕਿਸਾਨ ਕਣਕ ਦੀ ਬਜਾਈ ਸਮੇਂ ਸਿਰ ਕਰ ਸਕਣ | ਝੋਨੇ ਦੀ ਪਰਾਲੀ ਵਾਸਤੇ ਸਰਕਾਰ ਕਿਸਾਨਾਂ ਨੂੰ ਮਸ਼ੀਨਾਂ ਦੇਵੇ ਤਾਂ ਜੋ ਪਰਾਲੀ ਦੀ ਸਮੇਂ ਸਿਰ ਸੰਭਾਲ ਹੋ ਸਕੇ | ਉਨ੍ਹਾਂ ਕਿਹਾ ਕਿ ਜੇਕਰ ਕਿਸਾਨ ਨੂੰ ਸਰਕਾਰ 2500 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਸਹਾਇਤਾ ਦਿੰਦੀ ਹੈ ਤਾਂ ਫਿਰ ਕਿਸਾਨ ਪਰਾਲੀ ਨੂੰ ਅੱਗ ਨਹੀਂ ਲਾਉਣਗੇ ਅਤੇ ਇਸ ਖਰਚੇ ਨਾਲ ਪਰਾਲੀ ਨੂੰ ਨਸ਼ਟ ਕਰਨਗੇ | ਉਨ੍ਹਾਂ ਕਿਹਾ ਕਿ ਅਨਾਜ ਮੰਡੀਆਂ ਵਿਚ ਝੋਨੇ ਦੀ ਖ਼ਰੀਦ ਲਈ ਪੁਖ਼ਤਾ ਪ੍ਰਬੰਧ ਕੀਤੇ ਜਾਣ ਅਤੇ ਸਮੇਂ ਸਿਰ ਝੋਨੇ ਦੀ ਚੁਕਵਾਈ ਕੀਤੀ ਜਾਵੇ ਅਤੇ ਖ਼ਰੀਦ ਸਮੇਂ ਨਮੀ ਦੇ ਬਹਾਨੇ ਪ੍ਰੇਸ਼ਾਨ ਨਾ ਕੀਤਾ ਜਾਵੇ | ਝੋਨੇ ਵਿਚ ਨਮੀ ਦੀ ਮਾਤਰਾ 21 ਤੱਕ ਛੱਡ ਦਿੱਤੀ ਜਾਵੇ | ਇਸ ਮੌਕੇ ਨਿਰਮਲ ਸਿੰਘ ਸੰਗੂਧੌਣ, ਸੁਰਜੀਤ ਸਿੰਘ ਵੱਟੂ, ਦਰਸ਼ਨ ਸਿੰਘ ਸੰਧੂ, ਕਾਬਲ ਸਿੰਘ ਵੱਟੂ, ਕਿਰਪਾਲ ਸਿੰਘ ਵੱਟੂ, ਕੁਲਵੀਰ ਸਿੰਘ ਥਰਾਜਵਾਲਾ, ਹਰਭਜਨ ਸਿੰਘ ਥਰਾਜ ਵਾਲਾ, ਸ਼ਮਿੰਦਰ ਸਿੰਘ ਤੇਜ ਸਿੰਘ, ਵਰਖਾ ਸਿੰਘ, ਹਨੀ ਸਿੰਘ ਫੂਲੇਵਾਲਾ, ਸੁਰਜੀਤ ਸਿੰਘ ਕੋਟਲੀ ਦੇਵਨ, ਹਰਦੀਪ ਸਿੰਘ ਹਰੀਕੇ ਕਲਾਂ ਗੁਰਨਾਮ ਸਿੰਘ ਸਿੱਧੂ, ਬੇਅੰਤ ਸਿੰਘ, ਛਿੰਦਰਪਾਲ, ਗੁਰਪਾਲ ਸਿੰਘ ਕੋਟਲੀ ਸੰਘਰ, ਜਸਵੰਤ ਸਿੰਘ ਕੋਟਲੀ ਸੰਘਰ, ਸੁਰਜੀਤ ਸਿੰਘ ਰੁਪਾਣਾ, ਸ਼ਵਿੰਦਰ ਸਿੰਘ ਰੁਪਾਣਾ, ਸਤਨਾਮ ਸਿੰਘ ਸਰਾਵਾਂ ਬੋਦਲਾਂ, ਗੁਰਪ੍ਰੀਤ ਸਿੰਘ ਗੰਧੜ, ਦਰਸ਼ਨ ਸਿੰਘ ਧਿਗਾਣਾ, ਗੁਰਦੀਪ ਸਿੰਘ ਫੂਲੇਵਾਲਾ, ਗੁਰਮੀਤ ਸਿੰਘ ਮਰਾੜ ਕਲਾਂ, ਨਿਰਵੈਲ ਸਿੰਘ ਫੱਤਣਵਾਲਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਕਲੇਅ ਇੰਡੀਆ ਸਕੂਲ ਸੰਗਤ 'ਚ ਦੀਵਾਲੀ ਮੌਕੇ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਅਗਲੀ ਖ਼ਬਰ ਗਿੱਦੜਬਾਹਾ 'ਚ ਜ਼ਿਲ੍ਹਾ ਅਧਿਕਾਰੀਆਂ ਦੇ ਹੁਕਮ ਹਵਾ 'ਚ ਉੱਡੇ
Ad Position 24
No active advertisement