07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਕਲੇਅ ਇੰਡੀਆ ਸਕੂਲ ਸੰਗਤ 'ਚ ਦੀਵਾਲੀ ਮੌਕੇ ਵੱਖ-ਵੱਖ ਗਤੀਵਿਧੀਆਂ ਕਰਵਾਈਆਂ

Ad Position 21
No active advertisement
ਅਜੀਤ ਡੈਸਕ 20-10-2025
ਸੰਗਤ ਮੰਡੀ, 19 ਅਕਤੂਬਰ (ਧਾਲੀਵਾਲ): ਕਲੇਅ ਇੰਡੀਆ ਇੰਟਰਨੈਸ਼ਨਲ ਸਕੂਲ ਸੰਗਤ ਕੈਂਚੀਆਂ ਦੇ ਵਿਦਿਆਰਥੀਆਂ ਨੇ ਪਰਿਆਸ ਇੰਟਰਨੈੱਟ ਸਕੂਲ ਬਠਿੰਡਾ ਦੇ ਵਿਦਿਆਰਥੀ ਨਾਲ ਮਿਲਕੇ ਦੀਵਾਲੀ ਦਾ ਤਿਉਹਾਰ ਮਨਾਇਆ ਗਿਆ | ਸਕੂਲ ਦੇ ਚੇਅਰਮੈਨ ਜੀ.ਐੱਸ ਢਿੱਲੋਂ ਦੀ ਅਗਵਾਈ 'ਚ ਪਰਿਆਸ ਸਕੂਲ ਬਠਿੰਡਾ ਦੇ ਬੱਚਿਆਂ ਨੂੰ ਸਟੇਸ਼ਨਰੀ, ਕਿਤਾਬਾਂ, ਕਾਪੀਆਂ, ਖਿਡਾਉਣੇ ਅਤੇ ਮਠਿਆਈਆਂ ਵੰਡੀਆਂ | ਉਨ੍ਹਾਂ ਕਿਹਾ ਕਿ 'ਪਰਿਆਸ ਇੰਟਰਨੈਸ਼ਨਲ ਸਕੂਲ' ਆਰਥਿਕ ਤੌਰ 'ਤੇ ਪੱਛੜੇ ਹੋਏ ਲੋੜਵੰਦ ਪਰਿਵਾਰਾਂ ਦੇ ਬੱਚਿਆਂ ਨੂੰ ਮੁਫ਼ਤ ਸਿੱਖਿਆ ਪ੍ਰਦਾਨ ਕਰਦਾ ਹੈ | ਇਸ ਲਈ ਸਕੂਲ ਵਿਦਿਆਰਥੀਆਂ ਨੇ 'ਮੁਸਕਰਾਹਟ ਫੈਲਾਓ' ਦਾ ਸੁਨੇਹਾ ਦੇਣ ਅਤੇ ਦੂਜਿਆਂ ਨਾਲ ਆਪਣੀਆਂ ਖ਼ੁਸ਼ੀਆਂ ਸਾਂਝੀਆਂ ਕਰਨ ਲਈ ਗਰੀਬ ਮਜ਼ਦੂਰ ਪਰਿਵਾਰਾਂ ਦੇ ਮੈਂਬਰਾਂ ਨੂੰ ਦੀਵੇ, ਮੋਮਬੱਤੀਆਂ, ਕੱਪੜੇ ਅਤੇ ਮਿਠਿਆਈਆਂ ਵੀ ਵੰਡੀਆਂ | ਸਕੂਲ ਦੇ ਡਾਇਰੈਕਟਰ ਵਰਿੰਦਰ ਕੌਰ ਨੇ ਦੱਸਿਆ ਕਿ ਦੀਵਾਲੀ ਦੇ ਮੌਕੇ ਸਾਡਾ ਮਕਸਦ ਸਿਰਫ਼ ਤੋਹਫ਼ੇ ਵੰਡਣਾ ਨਹੀਂ, ਸਗੋਂ ਉਨ੍ਹਾਂ ਲੋਕਾਂ ਨੂੰ ਇਹ ਅਹਿਸਾਸ ਕਰਾਉਣਾ ਹੈ ਕਿ ਉਹ ਜ਼ਿੰਦਗੀ ਵਿਚ ਇਕੱਲੇ ਨਹੀਂ ਹਨ | ਸਕੂਲ ਪਿ੍ੰਸੀਪਲ ਸਰਬਜੀਤ ਕੌਰ ਨੇ ਕਿਹਾ ਕਿ ਸਕੂਲ ਦੇ ਵਿਦਿਆਰਥੀ ਦੇ ਇਨ੍ਹਾਂ ਯਤਨਾਂ ਦੁਆਰਾ ਆਪਸੀ ਭਾਈਚਾਰਕ ਸਾਂਝ ਨਾਲ ਖ਼ੁਸ਼ੀਆਂ ਫੈਲਾਉਣ ਦਾ ਸੁਨੇਹਾ ਦੇਣਾ ਹੈ | ਉਨ੍ਹਾਂ ਕਿਹਾ ਕਿ ਸਾਡਾ ਮਨੋਰਥ ਸਭ ਨੂੰ ਵਾਤਾਵਰਨ ਦਾ ਧਿਆਨ ਰੱਖਦੇ ਹੋਏ ਗਰੀਨ ਦੀਵਾਲੀ ਮਨਾਉਣ ਲਈ ਉਤਸ਼ਾਹਿਤ ਕਰਨਾ ਹੈ | ਸਕੂਲ ਵਿਚ ਬੱਚਿਆਂ ਨੇ ਦੀਵਾਲੀ ਨਾਲ ਸੰਬੰਧਿਤ ਗਤੀਵਿਧੀਆਂ ਵਿਚ ਹਿੱਸਾ ਲਿਆ ਅਤੇ ਸਕੂਲ ਵਿਚ ਸਵੇਰ ਦੀ ਪ੍ਰਾਰਥਨਾ ਸਭਾ ਦੀਵਾਲੀ ਦੇ ਨਾਲ ਸੰਬੰਧਿਤ ਸੀ | ਸਕੂਲ ਦੀ ਤੀਜੀ, ਚੌਥੀ ਅਤੇ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਨੇ ਸੋਲੋ ਡਾਂਸ ਪ੍ਰਤੀਯੋਗਤਾ ਵਿਚ ਭਾਗ ਲਿਆ | ਵੱਖ-ਵੱਖ ਜਮਾਤਾਂ ਦੇ ਬੱਚਿਆਂ ਨੇ ਦੀਵਾਲੀ ਦੇ ਤਿਉਹਾਰ ਨਾਲ ਸੰਬੰਧਿਤ ਹੋਰ ਗਤੀਵਿਧੀਆਂ ਜਿਵੇਂ ਦੀਵਾ ਸਜਾਉਣਾ, ਮੋਮਬੱਤੀਆਂ ਸਜਾਉਣਾ, ਰੰਗੋਲੀ ਅਤੇ ਪੋਸਟਰ ਮੇਕਿੰਗ ਆਦਿ ਵਿਚ ਭਾਗ ਲਿਆ | ਸਕੂਲ ਪ੍ਰਬੰਧਕਾਂ ਵਲੋਂ ਅਧਿਆਪਕਾਂ, ਸਕੂਲ ਦੇ ਬੱਚਿਆਂ ਅਤੇ ਉਨ੍ਹਾਂ ਦੇ ਮਾਤਾ ਪਿਤਾ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਵਧਾਈਆਂ ਦਿੱਤੀਆਂ ਗਈਆਂ | ਇਸ ਤੋਂ ਇਲਾਵਾ ਸਕੂਲ ਵਿਚ ਕੰਮ ਕਰਦੇ ਕਰਮਚਾਰੀਆਂ ਨੂੰ ਮਠਿਆਈ ਵੰਡੀ ਗਈ |
Ad Position 22
No active advertisement
ਪਿਛਲੀ ਖ਼ਬਰ ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਪੱਖੋ ਕਲਾਂ ਵਿਖੇ ਮਨਾਈ ਗਰੀਨ ਦੀਵਾਲੀ ਅਗਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਜ਼ਿਲ੍ਹਾ ਪੱਧਰੀ ਮੀਟਿੰਗ
Ad Position 24
No active advertisement