ਸਾਦਿਕ, 19 ਅਕਤੂਬਰ (ਆਰ.ਐਸ.ਧੁੰਨਾ)-ਪੰਜਾਬੀ ਦੇ ਨਾਮਵਰ ਗੀਤਕਾਰ ਬਾਬੂ ਸਿੰਘ ਮਾਨ (ਮਰਾੜ੍ਹਾਂ ਵਾਲਾ) ਦੀ ਧਰਮ ਸੁਪਤਨੀ ਅਤੇ ਉੱਘੇ ਫ਼ਿਲਮਸਾਜ਼ ਅਮਿਤੋਜ ਮਾਨ ਦੀ ਮਾਤਾ ਗੁਰਨਾਮ ਕੌਰ ਮਾਨ ਜੋ ਬੀਤੇ ਦਿਨ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਸਨ, ਦਾ ਅੰਤਿਮ ਸੰਸਕਾਰ ਪਿੰੰਡ ਮਰਾੜ੍ਹ (ਫ਼ਰੀਦਕੋਟ) ਦੇ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ | ਉਨ੍ਹਾਂ ਦੀ ਅੰਤਿਮ ਯਾਤਰਾ ਵਿਚ ਪਿੰਡ ਵਾਸੀ, ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂ, ਧਾਰਮਿਕ ਸ਼ਖ਼ਸੀਅਤਾਂ, ਰਿਸ਼ਤੇਦਾਰਾਂ ਤੋਂ ਇਲਾਵਾ ਇਲਾਕੇ ਦੀ ਸੰਗਤ ਨੇ ਵਿਛੜੀ ਰੂਹ ਨੂੰ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ | ਮਿ੍ਤਕ ਦੀ ਚਿਖਾ ਨੂੰ ਅਗਨੀ ਵਿਖਾਉਣ ਦੀ ਰਸਮ ਅਮਿਤੋਜ ਮਾਨ, ਅਮਰਿੰਦਰ ਸਿੰਘ ਜੈਕੀ, ਜੈ ਸਿੰਘ ਮਾਨ ਸਿੰਘ ਆਦਿ ਪਰਿਵਾਰਕ ਮੈਂਬਰਾਂ ਨੇ ਨਿਭਾਈ | ਇਸ ਮੌਕੇ ਬਾਬੂ ਸਿੰਘ ਮਾਨ, ਅਮਿਤੋਜ ਮਾਨ ਅਤੇ ਮਾਨ ਪਰਿਵਾਰ ਨਾਲ ਗੁਰਮੀਤ ਸਿੰਘ ਖੁੱਡੀਆ ਕੈਬਨਿਟ ਮੰਤਰੀ ਪੰਜਾਬ, ਵਿਧਾਇਕ ਗੁਰਦਿੱਤ ਸਿੰਘ ਸੇਖੋਂ, ਗਗਨਦੀਪ ਸਿੰਘ ਧਾਲੀਵਾਲ ਚੇਅਰਮੈਨ ਨਗਰ ਸੁਧਾਰ ਟਰੱਸਟ ਫ਼ਰੀਦਕੋਟ, ਗੁਰਤੇਜ ਸਿੰਘ ਖੋਸਾ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ, ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ, ਸਾਬਕਾ ਵਿਧਾਇਕ ਰਮਿੰਦਰ ਆਂਵਲਾ, ਪਰਮਬੰਸ ਸਿੰਘ ਬੰਟੀ ਰੋਮਾਣਾ, ਨਵਦੀਪ ਸਿੰਘ ਬੱਬੂ ਬਰਾੜ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ, ਲਖਬੀਰ ਸਿੰਘ ਲੱਖਾ ਸਿਧਾਣਾ ਕਨਵੀਨਰ ਮਾਂ ਬੋਲੀ ਪੰਜਾਬੀ, ਜਸਵਿੰਦਰ ਸਿੰਘ ਸੰਧੂ ਜਨਰਲ ਸਕੱਤਰ ਪੰਜਾਬ ਫੋਟੋਗ੍ਰਾਫਰਜ਼ ਐਸੋਸੀਏਸ਼ਨ ਰਜਿ: ਪੰਜਾਬ, ਐਸ.ਐਚ.ਓ ਥਾਣਾ ਸਾਦਿਕ ਨਵਦੀਪ ਸਿੰਘ ਭੱਟੀ, ਲੋਕ ਗਾਇਕ ਹਰਭਜਨ ਮਾਨ, ਭਾਨਾ ਸਿੱਧੂ, ਸੰਧੂ ਸੁਰਜੀਤ, ਹਰਿੰਦਰ ਸੰਧੂ, ਕੁਲਵਿੰਦਰ ਕੰਵਲ, ਸਰਦਾਰ ਸੋਹੀ, ਗੁਰਸੰਤ ਸਿੰਘ ਬਰਾੜ, ਗਰਬਚਨ ਸਿੰਘ ਬਰਾੜ, ਸਾਬਕਾ ਚੇਅਰਮੈਨ ਗਿੰਦਰਜੀਤ ਸਿੰਘ ਸੇਖੋਂ, ਅਮਰਜੀਤ ਸਿੰਘ ਜੱਜ, ਮਲਕੀਤ ਸਿੰਘ ਕੰਗ, ਰਣਜੀਤ ਸਿੰਘ ਬਰਾੜ ਭੋਲੂਵਾਲਾ, ਜਗਦੀਪ ਸਿੰਘ ਢਿੱਲੋਂ ਕਾਨੂੰਗੋ, ਰਿਪਜੀਤ ਸਿੰਘ ਸੇਖੋਂ (ਰਿੰਪੀ ਸੇਖੋਂ), ਲਖਵਿੰਦਰ ਮਾਨ, ਭੁਪਿੰਦਰ ਸਿੰਘ ਸੰਗਤਪੁਰਾ, ਸਾਬਕਾ ਸਰਪੰਚ ਬਲਕਰਨ ਸਿੰਘ ਬਰਾੜ, ਬਾਬਾ ਗੁਰਦੇਵ ਸਿੰਘ ਜੰਡ ਸਾਹਿਬ, ਪ੍ਰਗਟ ਸਿੰਘ ਮਰਾੜ੍ਹ, ਕੁਲਵਿੰਦਰ ਸਿੰਘ ਅਹਿਲ, ਰਛਪਾਲ ਸਿੰਘ ਬਰਾੜ, ਬੋਹੜ ਸਿੰਘ ਥਿੰਦ, ਰਾਜਵਿੰਦਰ ਸਿੰਘ ਸ਼ਿਮਰੇਵਾਲਾ, ਰਣਧੀਰ ਸਿੰਘ ਸੰਧੂ, ਹੈਪੀ ਸੰਧੂ, ਕੇਵਲ ਸਿੰਘ ਸੰਧੂ, ਸੁਖਜਿੰਦਰ ਅਰੋੜਾ, ਡਾ. ਕੇਵਲ ਅਰੋੜਾ, ਨਵਪ੍ਰੀਤ ਸਿੰਘ ਸੰਧੂ ਆਦਿ ਨੇ ਦੁੱਖ ਸਾਂਝਾ ਕੀਤਾ |