ਸ੍ਰੀ ਮੁਕਤਸਰ ਸਾਹਿਬ, 19 ਅਕਤੂਬਰ (ਰਣਜੀਤ ਸਿੰਘ ਢਿੱਲੋਂ)-ਦੀਵਾਲੀ ਦੇ ਤਿਉਹਾਰ ਮੌਕੇ ਵੀ ਸ਼ਹਿਰ ਵਿਚ ਸਫ਼ਾਈ ਅਤੇ ਸੀਵਰੇਜ ਵਿਵਸਥਾ ਦਾ ਬਹੁਤ ਮੰਦਾ ਹਾਲ ਹੈ | ਸ਼ਹਿਰ ਵਿਚ ਬਹੁਤ ਥਾਵਾਂ 'ਤੇ ਸੜਕਾਂ ਨੇੜੇ ਕੂੜੇ ਦੇ ਢੇਰ ਵਿਖਾਈ ਦੇ ਰਹੇ ਹਨ ਅਤੇ ਉਨ੍ਹਾਂ ਤੇ ਲਾਵਾਰਿਸ ਪਸ਼ੂ ਮੂੰਹ ਮਾਰ ਰਹੇ ਹਨ | ਸਥਾਨਕ ਮਲੋਟ ਰੋਡ ਤੋਂ ਬਠਿੰਡਾ ਰੋਡ ਨੂੰ ਮਿਲਾਉਣ ਦੀ ਸੜਕ ਤੇ ਕੂੜੇ ਦੇ ਢੇਰਾਂ ਕੋਲ ਦੀ ਲੰਘਣ ਸਮੇਂ ਲੋਕਾਂ ਨੂੰ ਬਹੁਤ ਮੁਸ਼ਕਿਲ ਪੇਸ਼ ਆਉਂਦੀ ਹੈ ਅਤੇ ਆਸ ਪਾਸ ਦੇ ਲੋਕ ਵੀ ਬਦਬੂ ਫੈਲਣ ਕਾਰਨ ਪ੍ਰੇਸ਼ਾਨ ਹਨ | ਇਸ ਤਰ੍ਹਾਂ ਹੀ ਸ਼ਹਿਰ ਵਿਚ ਸੀਵਰੇਜ ਸਿਸਟਮ ਦਾ ਵੀ ਮੰਦਾ ਹਾਲ ਹੈ | ਕਈ ਮੁਹੱਲਿਆਂ ਵਿਚ ਸੀਵਰੇਜ ਸਿਸਟਮ ਬੰਦ ਹੋਣ ਕਾਰਨ ਗਲੀਆਂ ਵਿਚ ਪਾਣੀ ਖੜ੍ਹਾ ਹੈ | ਲੋਕਾਂ ਨੂੰ ਤਿਉਹਾਰਾਂ ਦੇ ਦਿਨਾਂ ਵਿਚ ਘਰਾਂ ਵਿਚੋਂ ਬਾਹਰ ਨਿਕਲਣਾ ਵੀ ਅÏਖਾ ਹੋਇਆ ਪਿਆ ਹੈ | ਜੇਕਰ ਮਲੋਟ ਰੋਡ ਸਥਿਤ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੀ ਗੱਲ ਕਰੀਏ ਤਾਂ ਇਸ ਮੁਹੱਲੇ ਵਿਚ ਪਿਛਲੇ ਸਾਲ ਦੀਵਾਲੀ ਵਾਲੇ ਦਿਨ ਵੀ ਸੀਵਰੇਜ ਦੀ ਬਦਤਰ ਹਾਲਤ ਸੀ ਅਤੇ ਸਾਲ ਬਾਅਦ ਵੀ ਇਸ ਮੁਹੱਲੇ ਵਿਚ ਇਸ ਵਾਰ ਵੀ ਦੀਵਾਲੀ ਦੇ ਮੌਕੇ ਗਲੀਆਂ ਵਿਚ ਗੰਦੇ ਪਾਣੀ ਦੇ ਛੱਪੜ ਲੱਗੇ ਹੋਏ ਹਨ | ਲੋਕਾਂ ਦੇ ਘਰਾਂ ਦੇ ਬੂਹਿਆਂ ਅੱਗੇ ਸੀਵਰੇਜ ਦਾ ਗੰਦਾ ਕਾਲਾ ਪਾਣੀ ਖੜ੍ਹਾ ਹੈ | ਬਦਬੂ ਫੈਲਣ ਕਾਰਨ ਬਿਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ | ਲੋਕਾਂ ਨੂੰ ਗੰਦੇ ਪਾਣੀ ਵਿਚੋਂ ਲੰਘਣ ਲਈ ਮਜਬੂਰ ਹਨ | ਪਿਛਲੇ ਦਿਨਾਂ ਵਿਚ ਸੀਵਰੇਜ ਸਿਸਟਮ ਨੂੰ ਚਲਾਉਣ ਲਈ ਵਿਭਾਗੀ ਉਪਰਾਲੇ ਵੀ ਸਫ਼ਲ ਸਾਬਤ ਨਹੀਂ ਹੋਏ | ਹਾਲਾਤ ਉਸ ਤੋਂ ਵੀ ਵਿਗੜ ਗਏ ਹਨ ਅਤੇ ਮੇਨ ਹੋਲਾਂ ਵਿਚੋਂ ਪਾਣੀ ਓਵਰਫਲੋ ਹੋ ਕੇ ਗਲੀਆਂ ਵਿਚ ਭਰ ਰਿਹਾ ਹੈ | ਮੁਹੱਲੇ ਵਿਚ ਲੋਕਾਂ ਨੂੰ ਆਉਣਾ ਬਹੁਤ ਮੁਸ਼ਕਿਲ ਹੋ ਗਿਆ ਹੈ ਅਤੇ ਜੋ ਤਿਉਹਾਰਾਂ ਦੇ ਦਿਨਾਂ ਵਿਚ ਰਿਸ਼ਤੇਦਾਰ ਆਉਂਦੇ ਹਨ, ਉਹ ਵੀ ਇਸ ਤਰ੍ਹਾਂ ਗੰਦਗੀ ਭਰੇ ਹਾਲਾਤ ਵੇਖ ਕੇ ਹੈਰਾਨ ਹਨ ਅਤੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਕੋਰਟ ਦੇ ਵਿਖਾਈ ਦਿੰਦੇ ਹਨ | ਕਹਿ ਰਹੇ ਹਨ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਿਚ ਆਮ ਲੋਕਾਂ ਦਾ ਜਿਉਣਾ ਹੀ ਦੁੱਭਰ ਹੋਇਆ ਪਿਆ ਹੈ | ਮੁਹੱਲੇ ਦੀਆਂ ਸਾਰੀਆਂ ਗਲੀਆਂ ਵਿਚ ਸੀਵਰੇਜ