08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਨੇਚਰ ਪਾਰਕ ਮੋਗਾ ਵਿਖੇ ਲਿਖਾਰੀ ਸਭਾ ਦੀ ਮੀਟਿੰਗ

Ad Position 21
No active advertisement
ਅਜੀਤ ਡੈਸਕ 20-10-2025
ਮੋਗਾ, 19 ਅਕਤੂਬਰ (ਅਸ਼ੋਕ ਬਾਂਸਲ)- ਨੇਚਰ ਪਾਰਕ ਮੋਗਾ ਵਿਖੇ ਲਿਖਾਰੀ ਸਭਾ ਦੀ ਮੀਟਿੰਗ ਜਨਰਲ ਸਕੱਤਰ ਪਰਮਜੀਤ ਸਿੰਘ ਚੂਹੜਚੱਕ ਦੀ ਪ੍ਰਧਾਨਗੀ ਹੇਠ ਹੋਈ | ਮੰਚ ਸੰਚਾਲਨ ਦੀ ਭੂਮਿਕਾ ਮੀਤ ਗੁਰਮੀਤ ਨੇ ਨਿਭਾਈ | ਸਾਹਿਤਕਾਰਾਂ ਨੇ ਦੇਸ਼ ਵਾਸੀਆਂ ਨੂੰ ਦੀਵਾਲੀ, ਬੰਦੀ ਛੋੜ ਦਿਵਸ ਤੇ ਵਿਸ਼ਵਕਰਮਾ ਦਿਵਸ ਦੀ ਵਧਾਈ ਦਿੰਦਿਆਂ ਸਭ ਲਈ ਸ਼ੁੱਭ ਇੱਛਾਵਾਂ ਭੇਜੀਆਂ | ਇਸ ਮੌਕੇ ਸਾਹਿਤਕਾਰਾਂ ਨੇ ਮਹਿਫ਼ਲ ਸਜਾਈ ਜਿਸ ਵਿਚ ਬਲਬੀਰ ਸਿੰਘ ਪਰਦੇਸੀ ਅਤੇ ਜੰਗੀਰ ਖੋਖਰ ਨੇ ਗ਼ਜ਼ਲਾਂ, ਸਾਹਿਤ ਦਾ ਬਾਬਾ ਬੋਹੜ ਜੋਧ ਸਿੰਘ ਮੋਗਾ ਨੇ ਸਾਹਿਤ ਦਾ ਟੈਸਟ ਰਚਨਾ, ਨਾਵਲਕਾਰ ਨਛੱਤਰ ਸਿੰਘ ਪ੍ਰੇਮੀ ਨੇ ਨਾਵਲ ਬਾਰੇ, ਪਰਮਜੀਤ ਸਿੰਘ ਚੂਹੜਚੱਕ ਨੇ ਸ਼ੇਅਰ, ਅਰਸ਼ਦੀਪ ਸਿੰਘ ਨੇ ਗੀਤ ਧੀਆਂ, ਠਾਣਾ ਸਿੰਘ ਜਲਾਲਾਬਾਦੀ, ਗੁਰਨਾਮ ਸਿੰਘ ਗਾਮਾ ਤੇ ਸੋਨੀ ਮੋਗਾ ਨੇ ਗੀਤ ਪੇਸ਼ ਕੀਤੇ | ਇਸ ਮੌਕੇ ਗੀਤਕਾਰ ਰਾਜਵੀਰ ਜਵੰਦਾ ਦੀ ਮੌਤ 'ਤੇ ਦੋ ਮਿੰਟ ਦਾ ਮੋਨ ਰੱਖਿਆ ਗਿਆ |
Ad Position 22
No active advertisement
ਪਿਛਲੀ ਖ਼ਬਰ ਬੱਚਿਆਂ ਨੂੰ ਹਰੀ ਦੀਵਾਲੀ ਮਨਾਉਣ ਲਈ ਪ੍ਰੇਰਿਤ ਕਰਨ ਦੀ ਲੋੜ-ਤੇਜਿੰਦਰ ਸਿੰਘ ਜਸ਼ਨ <br/> ਅਗਲੀ ਖ਼ਬਰ ਦੀਵਾਲੀ ਦੇ ਤਿਉਹਾਰ ਮੌਕੇ ਵੀ ਸ਼ਹਿਰ 'ਚ ਸਫ਼ਾਈ ਅਤੇ ਸੀਵਰੇਜ ਵਿਵਸਥਾ ਦਾ ਮੰਦਾ ਹਾਲ • ਪਿਛਲੇ ਸਾਲ ਵਾਂਗ ਇਸ ਵਾਰ ਵੀ...
Ad Position 24