19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2025

ਬੇਸਹਾਰਾ ਪਸ਼ੂਆਂ ਕਾਰਨ ਹੋ ਰਹੀਆਂ ਦੁਰਘਟਨਾਵਾਂ ਸੰਬੰਧੀ ਈ.ਓ. ਨੂੰ ਮੰਗ ਪੱਤਰ ਸੌਂਪਿਆ

Ad Position 21
No active advertisement
ਅਜੀਤ ਡੈਸਕ 01-11-2025
ਮਲੋਟ, 31 ਅਕਤੂਬਰ (ਪਾਟਿਲ)-ਮਲੋਟ ਸ਼ਹਿਰ ਵਿਚ ਬੀਤੇ ਦਿਨਾਂ ਤੋਂ ਬੇਸਹਾਰਾ ਪਸ਼ੂਆਂ ਕਾਰਨ ਹੋ ਰਹੀਆਂ ਦੁਰਘਟਨਾਵਾਂ ਸੰਬੰਧੀ ਮੰਗ ਪੱਤਰ ਕਾਰਜ ਸਾਧਕ ਅਫ਼ਸਰ ਨਗਰ ਕੌਂਸਲ ਮਲੋਟ ਨੂੰ ਸੀਨੀਅਰ 'ਆਪ' ਆਗੂ ਤੇ ਕੌਂਸਲਰ ਬਲਦੇਵ ਕੁਮਾਰ ਲਾਲੀ ਗਗਨੇਜਾ ਜੈਨ ਅਤੇ ਹੋਰ ਕੌਂਸਲਰ ਵਲੋਂ ਸੌਂਪਿਆ ਗਿਆ | ਇਸ ਮੌਕੇ 'ਆਪ' ਆਗੂ ਜੋਨੀ ਗਰਗ, ਜਸਦੇਵ ਸਿੰਘ ਸੰਧੂ ਕੌਂਸਲਰ, ਸੰਤੋਸ਼ ਗਗਨੇਜਾ, ਸਾਰਿਕਾ ਗਰਗ ਨੇ ਕਾਰਜ ਸਾਧਕ ਅਫ਼ਸਰ ਤੋਂ ਮੰਗ ਕੀਤੀ ਕਿ ਬੀਤੇ ਦਿਨਾਂ ਤੋਂ ਸ਼ਹਿਰ ਵਿਚ ਬੇਸਹਾਰਾ ਪਸ਼ੂਆਂ ਕਾਰਨ ਕਈ ਦੁਰਘਟਨਾਵਾਂ ਹੋ ਚੁੱਕੀਆਂ ਹਨ, ਜਿਸ ਵਿਚ ਇਕ ਨੌਜਵਾਨ ਨੂੰ ਜ਼ਖ਼ਮੀ ਕੀਤਾ ਗਿਆ ਅਤੇ ਇਕ ਸਕੂਟਰ ਸਵਾਰ ਦੋ ਲੜਕੀਆਂ ਨੂੰ ਵੀ ਗੰਭੀਰ ਰੂਪ ਵਿਚ ਜ਼ਖ਼ਮੀ ਕੀਤਾ ਗਿਆ ਹੈ | ਕੌਂਸਲਰਾਂ ਨੇ ਕਿਹਾ ਕਿ ਬੇਸਹਾਰਾ ਪਸ਼ੂਆਂ ਨੂੰ ਨੇੜੇ ਦੀਆਂ ਗਊਸ਼ਲਾਵਾਂ ਵਿਚ ਸ਼ਿਫ਼ਟ ਕੀਤਾ ਜਾਵੇ ਤਾਂ ਜੋ ਭਵਿੱਖ ਵਿਚ ਸ਼ਹਿਰ ਵਿਚ ਪਸ਼ੂਆਂ ਦੁਆਰਾ ਮਚਾਏ ਜਾ ਰਹੇ ਅੰਤਕ ਤੋਂ ਲੋਕਾਂ ਨੂੰ ਰਾਹਤ ਮਿਲ ਸਕੇ |
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਮਿਡਲ ਸਕੂਲ ਅਟਾਰੀ ਵਿਖੇ ਵੱਖ-ਵੱਖ ਵਿਸ਼ਿਆਂ ਦਾ ਮੇਲਾ ਲਗਾਇਆ ਅਗਲੀ ਖ਼ਬਰ ਮਾਂ ਬੋਲੀ ਪੰਜਾਬੀ ਨੂੰ ਸਮਰਪਿਤ ਪੰਜਾਬ ਦਿਵਸ 'ਤੇ ਰੰਗਾਰੰਗ ਪ੍ਰੋਗਰਾਮ ਕਰਵਾਇਆ
Ad Position 24