ਸ੍ਰੀ ਮੁਕਤਸਰ ਸਾਹਿਬ, 31 ਅਕਤੂਬਰ (ਰਣਜੀਤ ਸਿੰਘ ਢਿੱਲੋਂ)-ਸਰਕਾਰੀ ਮਿਡਲ ਸਕੂਲ ਅਟਾਰੀ ਵਿਖੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਾਇੰਸ, ਸਮਾਜਿਕ ਵਿਗਿਆਨ, ਅੰਗਰੇਜ਼ੀ ਅਤੇ ਗਣਿਤ ਵਿਸ਼ਿਆਂ ਦਾ ਮੇਲਾ ਲਗਾਇਆ ਗਿਆ | ਇਸ ਮੇਲੇ ਦੀ ਅਗਵਾਈ ਏਕਤਾ ਸਾਇੰਸ ਅਧਿਆਪਕਾ ਅਤੇ ਰਾਧਾ ਸ.ਸ. ਅਧਿਆਪਕਾ ਵਲੋਂ ਕੀਤੀ ਗਈ | ਇਸ ਮੇਲੇ ਵਿਚ ਸਕੂਲ ਦੇ ਬੱਚਿਆਂ ਨੇ ਪ੍ਰਭਾਵਸ਼ਾਲੀ ਢੰਗ ਨਾਲ ਗਤੀਵਿਧੀਆਂ 'ਚ ਹਿੱਸਾ ਲਿਆ | ਸਕੂਲ ਮੁਖੀ ਬਲਦੇਵ ਸਿੰਘ ਵਲੋਂ ਅਗਵਾਈ ਕਰਤਾ ਅਧਿਆਪਕਾਂ ਅਤੇ ਬੱਚਿਆਂ ਦੀਆਂ ਹੌਂਸਲਾ ਅਫ਼ਜਾਈ ਕੀਤੀ ਅਤੇ ਸਨਮਾਨਿਤ ਕੀਤਾ |