ਬਾਜਾਖਾਨਾ, 31 ਅਕਤੂਬਰ (ਜੀਵਨ ਗਰਗ)-ਸਰਕਾਰੀ ਹਾਈ ਸਕੂਲ ਡੋਡ ਵਿਖੇ ਪੀ.ਐਮ. ਸ੍ਰੀ ਯੋਜਨਾ ਤਹਿਤ ਰਾਜ ਵਿਦਿਆ ਖੋਜ ਤੇ ਸਿਖਲਾਈ ਪ੍ਰੀਸ਼ਦ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਐਮੀਨੈਂਟ ਐਕਸਪਰਟ ਪ੍ਰੋਗਰਾਮ ਕਰਵਾਇਆ ਗਿਆ | ਸਕੂਲ ਮੁਖੀ ਤਰਸੇਮ ਮੌਂਗਾ ਨੇ ਦੱਸਿਆ ਕਿ ਇਸ ਪ੍ਰੋਗਰਾਮ 'ਚ ਵੱਖ-ਵੱਖ ਸਾਹਿਤਕ ਖੇਤਰਾਂ ਦੀਆਂ ਨਾਮਵਰ ਸ਼ਖ਼ਸੀਅਤਾਂ ਜਿਨ੍ਹਾਂ 'ਚ ਡਾ. ਸੁਰਜੀਤ ਸਿੰਘ ਘੋਲੀਆਂ, ਜਸਪਾਲ ਸਿੰਘ ਮਾਨਖੇੜਾ, ਰਾਣਾ ਰਣਬੀਰ, ਚਰਨਜੀਤ ਸਿੰਘ ਸਮਾਲਸਰ ਅਤੇ ਜਸਵੰਤ ਸਿੰਘ ਗਿੱਲ ਆਦਿ ਸ਼ਾਮਿਲ ਹੋਏ | ਇਸ ਪ੍ਰੋਗਰਾਮ ਦੀ ਸ਼ੁਰੂਆਤ ਪਿੰਡ ਦੇ ਸਰਪੰਚ ਕੁਲਦੀਪ ਸਿੰਘ ਅਤੇ ਸਕੂਲ ਪ੍ਰਬੰਧਕ ਕਮੇਟੀ ਤੇ ਚੇਅਰਮੈਨ ਸੁਖਮੰਦਰ ਸਿੰਘ ਵਲੋਂ ਆਏ ਹੋਏ ਮਹਿਮਾਨਾਂ ਨੂੰ ਜੀ ਆਇਆ ਕਹਿਣ ਦੇ ਨਾਲ ਨਾਲ ਸਰਕਾਰ ਵਲੋਂ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕਰਨ ਉਪਰੰਤ ਹੋਈ | ਇਸ ਮੌਕੇ ਸਾਹਿਤਕਾਰਾਂ ਵਲੋਂ ਸਾਹਿਤ ਦੀਆਂ ਵੱਖ-ਵੱਖ ਵੰਨਗੀਆਂ ਪੇਸ਼ ਕੀਤੀਆਂ ਜਿਸ 'ਚ ਵਿਦਿਆਰਥੀਆਂ, ਪਿੰਡ ਦੇ ਸਰੋਤਿਆਂ ਅਤੇ ਸਕੂਲ ਅਧਿਆਪਕਾਂ ਨੇ ਖੁਬ ਦਿਲਚਸਪੀ ਦਿਖਾਈ | ਇਸ ਮੌਕੇ ਦਾਨੀ ਸੱਜਣ ਹੈਰੀ ਸ਼ਰਮਾ, ਸ਼ਾਮ ਪ੍ਰਤਾਪ ਸ਼ਰਮਾ ਅਤੇ ਧਰਮਪਾਲ ਨੇ ਮੈਰੀਟੋਰੀਅਸ ਸਕੂਲਾਂ 'ਚ 100 ਫ਼ੀਸਦੀ ਹਾਜ਼ਰੀ ਵਾਲੇ ਵਿਦਿਆਰਥੀਆਂ ਨੂੰ ਬਲੈਜਰ ਅਤੇ ਪਾਣੀ ਦੀਆਂ ਬੋਤਲਾਂ ਨਾਲ ਸਨਮਾਨਿਤਾ ਕੀਤਾ ਗਿਆ | ਪ੍ਰੋਗਰਾਮ ਦੇ ਅੰਤ 'ਚ ਸਕੂਲ ਮੁਖੀ ਨੇ ਆਏ ਹੋਏ ਮਹਿਮਾਨਾਂ ਅਤੇ ਪਿੰਡ ਦੇ ਪਤਵੰਤਿਆਂ ਦਾ ਧੰਨਵਾਦ ਕਰਦਿਆਂ ਆਪਣੀ ਇਕ ਇਤਿਹਾਸਕ ਕਵਿਤਾ ਵੀ ਸਾਂਝੀ ਕੀਤੀ | ਮੰਚ ਸੰਚਾਲਣ ਨੋਡਲ ਮੁਖੀ ਗੁਰਜੀਵਨ ਸਿੰਘ ਨੇ ਕਤੀਾ | ਇਸ ਪ੍ਰੋਗਰਾਮ 'ਚ ਸਰਕਾਰੀ ਹਾਈ ਸਕੂਲ ਟਹਿਣਾ ਦੇ ਸਕੂਲ ਸਟਾਫ਼ ਨੇ ਵਿਸ਼ੇਸ ਤੌਰ 'ਤੇ ਸ਼ਮੂਲੀਅਤ ਕੀਤੀ | ਇਸ ਮੌਕੇ ਸਕੂਲ ਭਲਾਈ ਟਰੱਸਟ ਦੇ ਅਹੁਦੇਦਾਰ ਗੁਰਜਿੰਦਰ ਸਿੰਘ, ਜਸਕਰਨ ਸਿੰਘ, ਸੰਪੂਰਨ ਸਿੰਘ ਪੰਚ, ਹੈਪੀ, ਗੁਰਦੇਵ ਸਿੰਘ ਪ੍ਰੇਮੀ, ਕਮੇਟੀ ਮੈਂਬਰ ਗੁਰਨਾਮ ਸਿੰਘ ਬਲਜੀਤ ਸਿੰਘ ਅਮਨਦੀਪ ਕੌਰ ਆਦਿ ਹਾਜ਼ਰ ਸਨ |