14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਸ਼੍ਰੋਮਣੀ ਭਗਤ ਬਾਬਾ ਨਾਮਦੇਵ ਦਾ ਪ੍ਰਕਾਸ਼ ਦਿਹਾੜਾ ਮਨਾਇਆ

Ad Position 21
repet_subhas-goyals [Copy P29]
ਅਜੀਤ ਡੈਸਕ 03-11-2025
ਕਿਸ਼ਨਪੁਰਾ ਕਲਾਂ, 2 ਨਵੰਬਰ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਸ਼੍ਰੋਮਣੀ ਭਗਤ ਬਾਬਾ ਨਾਮਦੇਵ ਦਾ ਪ੍ਰਕਾਸ਼ ਦਿਹਾੜਾ ਉਦਾਸੀਨ ਡੇਰਾ ਬਾਬਾ ਸ੍ਰੀ ਚੰਦ ਜੀ ਕਿਸ਼ਨਪੁਰਾ ਕਲਾਂ ਵਿਖੇ ਛੀਂਬੇ ਸਿੱਖ ਭਾਈਚਾਰੇ ਦੇ ਵਿਸ਼ੇਸ਼ ਯਤਨਾਂ ਸਦਕਾ ਸ਼ਰਧਾ ਸਤਿਕਾਰ ਨਾਲ ਮਨਾਇਆ ਗਿਆ ਜਿਸ ਵਿਚ ਸ੍ਰੀ ਜਪੁਜੀ ਸਾਹਿਬ ਤੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪੈਣ ਉਪਰੰਤ ਮਹੰਤ ਬਾਬਾ ਬਲਵਿੰਦਰ ਦਾਸ ਵਲੋਂ ਸ਼੍ਰੋਮਣੀ ਭਗਤ ਬਾਬਾ ਨਾਮਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਸਰਬੱਤ ਦੇ ਭਲੇ ਲਈ ਅਰਦਾਸ ਬੇਨਤੀ ਕੀਤੀ ਗਈ | ਸਮਾਗਮ ਦੌਰਾਨ ਜੇ.ਈ. ਗੁਰਵਿੰਦਰ ਸਿੰਘ ਲਾਡੀ, ਅਜੀਤ ਸਿੰਘ ਸਾਗੂ ਆਦਿ ਵਲੋਂ ਸ਼੍ਰੋਮਣੀ ਭਗਤ ਬਾਬਾ ਨਾਮਦੇਵ ਜੀ ਦੇ ਪ੍ਰਗਟ ਦਿਵਸ ਦੀ ਲੱਖ-ਲੱਖ ਵਧਾਈ ਦਿੰਦਿਆਂ ਆਈਆਂ ਹੋਈਆਂ ਸਮੁੱਚੀਆਂ ਸੰਗਤਾਂ ਨੂੰ ਜੀ ਆਇਆ ਆਖਦਿਆਂ ਤਹਿ ਦਿਲੋਂ ਧੰਨਵਾਦ ਕੀਤਾ | ਉੱਘੇ ਕਾਰੋਬਾਰੀ ਸਮਾਜ ਸੇਵੀ ਅਜੀਤ ਸਿੰਘ ਸਾਗੂ ਨੇ ਸੰਦੀਪ ਸਿੰਘ ਪੁਰਬਾ, ਜੋਤ ਸਾਗੂ, ਅਰਸ਼ ਨਾਗੀ, ਹਰਪ੍ਰੀਤ ਸਿੰਘ ਹਨੀ ਜੱਸਲ, ਸੁਖਦੀਸ ਸਿੰਘ ਜੱਜ, ਪੰਚ ਮਨਜੀਤ ਸਿੰਘ ਪੁਰਬਾ ਆਦਿ ਨੌਜਵਾਨਾਂ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ |
ਸਮਾਗਮ ਦੌਰਾਨ ਬਾਬਾ ਸਾਧੂ ਸਿੰਘ, ਜੋਗਿੰਦਰ ਸਿੰਘ ਸਾਗੂ, ਪ੍ਰੋਫੈਸਰ ਪਲਵਿੰਦਰ ਸਿੰਘ ਸਾਗੂ, ਉੱਘੇ ਸਮਾਜ ਸੇਵੀ ਜਗਤਾਰ ਸਿੰਘ ਸਾਗੂ, ਜਗਰਾਜ ਸਿੰਘ ਭੋਲਾ, ਗੁਰਦੇਵ ਸਿੰਘ, ਬਘੇਲ ਸਿੰਘ, ਗਿਆਨੀ ਜੋਗਿੰਦਰ ਸਿੰਘ, ਸ਼ਿੰਦਾ ਟੇਲਰ, ਬਲਵਿੰਦਰ ਸੀਮਿੰਟ ਸਟੋਰ ਵਾਲੇ, ਕਿਰਪਾਲ ਸਿੰਘ, ਬਿੱਟੂ ਟੇਲਰ, ਸੁਖਦੇਵ ਸਿੰਘ ਪੁਰਬਾ, ਹਰਭਜਨ ਸਿੰਘ ਬਾਬਾ, ਕਰਨੈਲ ਸਿੰਘ ਸਾਗੂ, ਮਨਪ੍ਰੀਤ ਸਿੰਘ ਪੁਰਬਾ, ਅੰਮਿ੍ਤਪਾਲ ਸਿੰਘ ਪੁਰਬਾ, ਬਲਵੀਰ ਸਿੰਘ ਬਲਵਿੰਦਰ ਕਰਿਆਨਾ ਸਟੋਰ ਵਾਲੇ, ਹਰਵਿੰਦਰ ਸਿੰਘ, ਭਿੰਦੀ ਟੇਲਰ ਆਦਿ ਨੇ ਖ਼ੂਬ ਸੇਵਾ ਕਰਕੇ ਗੁਰੂ ਘਰ ਦੀਆਂ ਖ਼ੁਸ਼ੀਆਂ ਪ੍ਰਾਪਤ ਕੀਤੀਆਂ |
Ad Position 22
No active advertisement
ਪਿਛਲੀ ਖ਼ਬਰ ਥਾਣਾ ਮਹਿਣਾ ਪੁਲਿਸ ਵਲੋਂ ਇਕ ਦੇਸੀ ਪਿਸਟਲ ਕੱਟਾ ਸਮੇਤ 2 ਕਾਬੂ ਅਗਲੀ ਖ਼ਬਰ ਹਰ ਅÏਖੀ ਘੜੀ 'ਚ ਪੰਜਾਬ ਵਾਸੀਆਂ ਦੀ ਬਾਂਹ ਅਕਾਲੀ ਦਲ ਨੇ ਫੜੀ-ਹਰਪਿੰਦਰ ਸਿੰਘ ਮਾਨ
Ad Position 24