14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਥਾਣਾ ਮਹਿਣਾ ਪੁਲਿਸ ਵਲੋਂ ਇਕ ਦੇਸੀ ਪਿਸਟਲ ਕੱਟਾ ਸਮੇਤ 2 ਕਾਬੂ

Ad Position 21
repet_subhas-goyals [Copy P29]
ਅਜੀਤ ਡੈਸਕ 03-11-2025
ਮੋਗਾ, 2 ਨਵੰਬਰ (ਗੁਰਤੇਜ ਸਿੰਘ ਬੱਬੀ)-ਜ਼ਿਲ੍ਹਾ ਪੁਲਿਸ ਮੁਖੀ ਅਜੇ ਗਾਂਧੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡੀ. ਐਸ.ਪੀ. ਧਰਮਕੋਟ ਰਾਜੇਸ਼ ਠਾਕਰ ਤੇ ਥਾਣਾ ਮਹਿਣਾ ਦੇ ਮੁੱਖ ਅਫ਼ਸਰ ਇੰਸਪੈਕਟਰ ਗੁਰਵਿੰਦਰ ਸਿੰਘ ਭੁੱਲਰ ਦੀ ਅਗਵਾਈ 'ਚ ਸਹਾਇਕ ਥਾਣੇਦਾਰ ਵਰਿੰਦਰ ਕੁਮਾਰ ਪੁਲਿਸ ਪਾਰਟੀ ਨਾਲ ਗਸ਼ਤ ਲਗਾ ਰਹੇ ਸਨ ਤਾਂ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਕਿ ਮੁਹੰਮਦ ਵਿਕਰਮ ਪੁੱਤਰ ਮੁਹੰਮਦ ਅਤਾਬੁਲ ਵਾਸੀ ਜ਼ਿਲ੍ਹਾ ਸਹਰਸਾ ਬਿਹਾਰ ਤੇ ਮੁਹੰਮਦ ਸਿਤਾਰ ਪੁੱਤਰ ਮੁਹੰਮਦ ਟੋਨੂੰ ਵਾਸੀ ਸਹਰਸਾ ਬਿਹਾਰ ਨਾਜਾਇਜ਼ ਅਸਲੇ ਸਮੇਤ ਪਿੰਡ ਮਹਿਣਾ ਕੋਲ ਸੇਮ ਪੁਲੀ ਕੋਈ ਬੈਠੇ ਕਿਸੇ ਦੀ ਉਡੀਕ ਕਰ ਰਹੇ ਹਨ ਤਾਂ ਮਿਲੀ ਗੁਪਤ ਸੂਚਨਾ ਦੇ ਆਧਾਰ 'ਤੇ ਪੁਲਿਸ ਵਲੋਂ ਕਾਰਵਾਈ ਕਰਦਿਆਂ ਉਕਤ ਦੋਵਾਂ ਨੂੰ ਨਾਜਾਇਜ਼ ਅਸਲੇ ਪਿਸਟਲ ਦੇਸੀ ਕੱਟਾ 315 ਬੋਰ ਤੇ ਪੰਜ ਜਿੰਦਾ ਰੌਂਦ ਸਮੇਤ ਕਾਬੂ ਕਰ ਲਿਆ ਤੇ ਉਨ੍ਹਾਂ ਖ਼ਿਲਾਫ਼ ਅੰਡਰ ਸੈਕਸ਼ਨ 25 ਅਸਲਾ ਆਰਮ ਐਕਟ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ | ਡੀ. ਐਸ.ਪੀ. ਧਰਮਕੋਟ ਰਾਜੇਸ਼ ਠਾਕਰ ਨੇ ਦੱਸਿਆ ਕਿ ਗਿ੍ਫ਼ਤਾਰ ਦੋਸ਼ੀਆਂ ਨੂੰ ਮਾਣਯੋਗ ਅਦਾਲਤ 'ਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਕਿ ਉਨ੍ਹਾਂ ਕੋਲੋਂ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾ ਸਕੇ |
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਢਾਡੀ ਦੀਵਾਨ ਸਜਾਇਆ ਅਗਲੀ ਖ਼ਬਰ ਸ਼੍ਰੋਮਣੀ ਭਗਤ ਬਾਬਾ ਨਾਮਦੇਵ ਦਾ ਪ੍ਰਕਾਸ਼ ਦਿਹਾੜਾ ਮਨਾਇਆ
Ad Position 24