28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਜ਼ਿਲ੍ਹਾ ਪੱਧਰੀ ਪ੍ਰੀ ਪ੍ਰਾਇਮਰੀ ਰਿਸੋਰਸ ਪਰਸਨ ਦੀ ਤਿੰਨ ਰੋਜ਼ਾ ਸਿਖਲਾਈ ਲਗਾਈ

Ad Position 21
No active advertisement
ਅਜੀਤ ਡੈਸਕ 04-11-2025
ਫ਼ਰੀਦਕੋਟ, 3 ਅਕਤੂਬਰ (ਹਰਮਿੰਦਰ ਸਿੰਘ ਮਿੰਦਾ)-ਜ਼ਿਲ੍ਹਾ ਪੱਧਰੀ ਪ੍ਰੀ ਪ੍ਰਾਇਮਰੀ ਅਧਿਆਪਕਾਂ ਦੀ ਸਿਖਲਾਈ ਲਈ ਰਿਸੋਰਸ ਪਰਸਨਾਂ ਦੀ ਤਿੰਨ ਰੋਜ਼ਾ ਸਿਖਲਾਈ ਕਮ ਵਰਕਸ਼ਾਪ ਬਲਾਕ ਫ਼ਰੀਦਕੋਟ-2 ਵਿਖੇ ਲਗਾਈ ਗਈ | ਜ਼ਿਲ੍ਹਾ ਰਿਸੋਰਸ ਕੋਆਰਡੀਨੇਟਰ ਵਕੀਲ ਸਿੰਘ ਨੇ ਅਰਲੀ ਚਾਇਲਡ ਕੇਅਰ ਐਜੂਕੇਸ਼ਨ ਬਾਰੇ ਦੱਸਿਆ ਕਿ 0 ਤੋਂ 6 ਸਾਲ ਬੱਚੇ ਦੇ ਸਿੱਖਣ ਲਈ ਮਹੱਤਵਪੂਰਨ ਹੁੰਦੇ ਹਨ | ਬੱਚਿਆਂ ਦਾ 85% ਤੋਂ ਵੱਧ ਦਿਮਾਗ ਛੇ ਸਾਲ ਤੋਂ ਪਹਿਲਾਂ ਵਿਕਸਿਤ ਹੁੰਦਾ ਹੈ | ਇਸ ਲਈ ਸਾਨੂੰ ਇਸ ਸਮੇਂ ਘਰ ਅਤੇ ਸਕੂਲ ਦਾ ਵਾਤਾਵਰਨ ਸਕਾਰਾਤਮਕ ਪੈਦਾ ਕਰਨਾ ਚਾਹੀਦਾ ਹੈ | ਉਨ੍ਹਾਂ ਬੱਚਿਆਂ ਦੇ ਸਰੀਰਕ, ਬੋਧਿਕ, ਭਾਸ਼ਾਈ, ਸਮਾਜਿਕ ਅਤੇ ਭਾਵਨਾਤਮਿਕ ਅਤੇ ਸੁਹਜ ਅਤੇ ਸੱਭਿਆਚਾਰਕ ਵਿਕਾਸ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ | ਜਸਬੀਰ ਸਿੰਘ ਬੀ.ਆਰ.ਸੀ ਨੇ ਪ੍ਰੀ ਪ੍ਰਾਇਮਰੀ ਜਮਾਤ ਵਿਚ ਚਾਰ ਕਾਰਨਰ ਅਤੇ ਉਨ੍ਹਾਂ ਦੀ ਵਰਤੋਂ ਸਬੰਧੀ ਜਾਣਕਾਰੀ ਦਿੱਤੀ | ਜ਼ਿਲ੍ਹਾ ਰਿਸੋਰਸ ਪਰਸਨ ਫ਼ਤਿਹ ਸਿੰਘ ਨੇ ਬੱਚਿਆਂ ਦੀ ਸਿਹਤ ਤੇ ਪੋਸ਼ਣ, ਸਰੀਰਿਕ ਸਫ਼ਾਈ ਅਤੇ ਸੁਰੱਖਿਆ ਬਾਰੇ ਜਾਣਕਾਰੀ ਦਿੱਤੀ | ਸੰਜੀਵ ਕੁਮਾਰ ਜ਼ਿਲ੍ਹਾ ਕੋਆਰਡੀਨੇਟਰ ਪ੍ਰਥਮ ਨੇ ਤਿੰਨ ਰੋਜ਼ਾ ਸਿਖਲਾਈ ਵਿਚ ਸਮੂਹਿਕ ਗਤੀਵਿਧੀਆਂ ਕਰਵਾਉਣ ਵਿਚ ਮਹੱਤਵਪੂਰਨ ਭੂਮਿਕਾ ਅਦਾ ਕੀਤੀ | ਇਸ ਮੌਕੇ ਜਗਤਾਰ ਸਿੰਘ ਮਾਨ ਬੀ.ਪੀ.ਈ.ਓ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਰਬੱਤ ਦਾ ਭਲਾ ਟਰੱਸਟ ਹੜ੍ਹ ਪ੍ਰਭਾਵਿਤ ਖੇਤਰ ਦੀਆਂ ਲੜਕੀਆਂ ਦੇ ਵਿਆਹ ਕਰੇਗਾ ਅਗਲੀ ਖ਼ਬਰ ਜਨਤਕ ਸਥਾਨ 'ਤੇ ਨਸ਼ਾ ਕਰਦੇ 2 ਵਿਅਕਤੀ ਕਾਬੂ
Ad Position 24