27-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਬਰਗਾੜੀ ਵਿਖੇ ਮਹਾਂ ਹੜਤਾਲ ਦੌਰਾਨ ਬਿਜਲੀ ਦਫ਼ਤਰ, ਤੇ ਸਰਕਾਰੀ ਸਕੂਲ ਰਹੇ ਬੰਦ

ਬਰਗਾੜੀ, 27 ਅਗਸਤ (ਲਖਵਿੰਦਰ ਸ਼ਰਮਾ)-ਕਸਬਾ ਬਰਗਾੜੀ ਵਿਖੇ ਮੁਲਾਜ਼ਮਾਂ ਵਲੋਂ ਮਹਾਂ ਹੜਤਾਲ ਦੇ ਸੱਦੇ ’ਤੇ ਬਿਜਲੀ ਦਫ਼ਤਰ ਸਰਕਾਰੀ ਸਕੂਲ ਅਤੇ ਹੋਰ ਸਰਕਾਰੀ ਅਦਾਰੇ ਪੂਰਨ ਤੌਰ ’ਤੇ ਬੰਦ ਰਹੇ। ਬਿਜਲੀ ਮੁਲਾਜ਼ਮਾਂ ਨੇ ਪੰਜਾਬ ਮੁਲਾਜ਼ਮ ਮੰਚ ਅਤੇ ਪੰਜਾਬ ਪੈਨਸ਼ਨਰ ਸਾਂਝਾ ਫ਼ਰੰਟ ਦੇ ਸੱਦੇ ’ਤੇ ਬਿਜਲੀ ਦਫ਼ਤਰ ਬਰਗਾੜੀ ਵਿਖੇ ਬਿਜਲੀ ਮੁਲਾਜ਼ਮ ਸ਼ਾਂਝਾ ਫੋਰਮ ਪੰਜਾਬ ਦੇ ਆਗੂ ਸਰਬਜੀਤ ਸਿੰਘ ਭਾਣਾ, ਫ਼ੈਡਰੇਸ਼ਨ ਆਗੂ ਜਸਵਿੰਦਰ ਸਿੰਘ ਬਰਗਾੜੀ ਦੀ ਅਗਵਾਈ ਹੇਠ ਭਰਵੀਂ ਰੋਸ ਰੈਲੀ ਕੀਤੀ ਅਤੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ।

Ad Position 21
No active advertisement
ਅਜੀਤ ਡੈਸਕ 28-08-2026
ਬਰਗਾੜੀ, 27 ਅਗਸਤ (ਲਖਵਿੰਦਰ ਸ਼ਰਮਾ)-ਕਸਬਾ ਬਰਗਾੜੀ ਵਿਖੇ ਮੁਲਾਜ਼ਮਾਂ ਵਲੋਂ ਮਹਾਂ ਹੜਤਾਲ ਦੇ ਸੱਦੇ ’ਤੇ ਬਿਜਲੀ ਦਫ਼ਤਰ ਸਰਕਾਰੀ ਸਕੂਲ ਅਤੇ ਹੋਰ ਸਰਕਾਰੀ ਅਦਾਰੇ ਪੂਰਨ ਤੌਰ ’ਤੇ ਬੰਦ ਰਹੇ। ਬਿਜਲੀ ਮੁਲਾਜ਼ਮਾਂ ਨੇ ਪੰਜਾਬ ਮੁਲਾਜ਼ਮ ਮੰਚ ਅਤੇ ਪੰਜਾਬ ਪੈਨਸ਼ਨਰ ਸਾਂਝਾ ਫ਼ਰੰਟ ਦੇ ਸੱਦੇ ’ਤੇ ਬਿਜਲੀ ਦਫ਼ਤਰ ਬਰਗਾੜੀ ਵਿਖੇ ਬਿਜਲੀ ਮੁਲਾਜ਼ਮ ਸ਼ਾਂਝਾ ਫੋਰਮ ਪੰਜਾਬ ਦੇ ਆਗੂ ਸਰਬਜੀਤ ਸਿੰਘ ਭਾਣਾ, ਫ਼ੈਡਰੇਸ਼ਨ ਆਗੂ ਜਸਵਿੰਦਰ ਸਿੰਘ ਬਰਗਾੜੀ ਦੀ ਅਗਵਾਈ ਹੇਠ ਭਰਵੀਂ ਰੋਸ ਰੈਲੀ ਕੀਤੀ ਅਤੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਮੁਲਾਜ਼ਮ ਆਗੂਆਂ ਐਮ.ਐਸ.ਯੂ ਪ੍ਰਧਾਨ ਅਕਾਸ਼ ਗਰਗ, ਅਜੇ ਕੁਮਾਰ, ਅਮਰੀਕ ਸਿੰਘ, ਕੁਲਦੀਪ ਸਿੰਘ ਮੱਤਾ, ਗੁਰਨਾਮ ਸਿੰਘ, ਕੁਲਦੀਪ ਸਿੰਘ ਬਾਬਾ, ਅਮਨਦੀਪ ਨੇਗੀ, ਜਸਵਿੰਦਰ ਬਰਗਾੜੀ, ਸਰਬਜੀਤ ਭਾਣਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪੰਜਾਬ ਦੇ ਸਮੂਹ ਮੁਲਾਜ਼ਮਾਂ ਨਾਲ ਬਹੁਤ ਵੱਡਾ ਧੋਖਾ ਕੀਤਾ ਹੈ। ਹਾਈਕੋਰਟ ਦੇ ਹੁਕਮਾਂ ਦੇ ਬਾਵਜੂਦ ਮੁਲਾਜ਼ਮਾਂ ਦਾ ਡੀ.ਏ ਜਾਮ ਕੀਤਾ ਹੋਇਆ ਹੈ ਅਤੇ ਮੁਲਾਜ਼ਮਾਂ ਉਪਰ 17-7-20 ਦਾ ਪੱਤਰ ਜਾਰੀ ਕਰਕੇ ਮੁਲਾਜ਼ਮਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ। ਕੇਂਦਰ ਦਾ 7ਵਾਂ ਪੇਅ ਕਮਿਸ਼ਨ ਧੱਕੇ ਨਾਲ ਲਾਗੂ ਕੀਤਾ ਗਿਆ ਪ੍ਰੰਤੂ ਕੇਂਦਰ ਦੇ ਭੱਤੇ ਨਹੀਂ ਦਿੱਤੇ ਜਾ ਰਹੇ। ਮੁਲਾਜ਼ਮਾਂ ਨੂੰ ਪੁਰਾਣੀ ਪੈਨਸ਼ਨ ਸਕੀਮ ਨਹੀਂ ਦਿੱਤੀ ਜਾ ਰਹੀ ਅਤੇ ਨਵੀਂ ਪੈਨਸ਼ਨ ਸਕੀਮ ਲਿਆ ਕੇ ਮੁਲਾਜ਼ਮਾਂ ਦੇ ਬੁਢਾਪੇ ਦਾ ਸਹਾਰਾ ਖੋਹਿਆ ਜਾ ਰਿਹਾ ਹੈ। ਸਰਕਾਰਾਂ ਵਲੋਂ ਸਰਕਾਰੀ ਅਦਾਰਿਆਂ ਵਿਚ ਨਵੀਂ ਭਰਤੀ ਬੰਦ ਕਰਕੇ ਨੌਜਵਾਨਾਂ ਨੂੰ ਬੇਰੁਜ਼ਗਾਰ ਬਣਾਇਆ ਜਾ ਰਿਹਾ ਹੈ, ਜਿਸ ਕਾਰਨ ਪੜ੍ਹੀ ਲਿਖੀ ਨੌਜਵਾਨੀ ਨਸ਼ਿਆਂ ਆਦਿ ਦੇ ਰਾਹ ਤੁਰੀ ਹੋਈ ਹੈ। ਸਰਕਾਰ ਤੁਰੰਤ ਮੀਟਿੰਗਾਂ ਦੇ ਕੇ ਮੁਲਾਜ਼ਮਾਂ ਦੇ ਮਸਲੇ ਹੱਲ ਕਰੇ ਨਹੀਂ ਤਾਂ ਪੰਜਾਬ ਦੇ ਸਮੂਹ ਮੁਲਾਜ਼ਮਾਂ ਵਲੋਂ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਮੁਲਾਜ਼ਮ ਆਗੂ ਯਾਦਵਿੰਦਰ ਸ਼ਰਮਾ ਬਰਗਾੜੀ, ਇਕਬਾਲ ਪੁਰੀ, ਭਗਵਾਨ ਸਿੰਘ, ਲਖਵਿੰਦਰ ਸਿੰਘ, ਹਰਜਿੰਦਰ ਸਿੰਘ, ਸ਼ਿਵਰਾਜ ਕੁਮਾਰ, ਅਜੇ ਕੁਮਾਰ, ਗੁਰਵਿੰਦਰ ਸਿੰਘ ਆਦਿ ਤੋਂ ਇਲਾਵਾ ਸਮੂਹ ਬਿਜਲੀ ਮੁਲਾਜ਼ਮ ਹਾਜ਼ਰ ਸਨ। ਕਸਬਾ ਬਰਗਾੜੀ ਦੇ ਬਹੁ ਗਿਣਤੀ ਲੋਕਾਂ, ਦੁਕਾਨਦਾਰਾਂ ਆਦਿ ਨੇ ਇਸ ਮਹਾਂ ਹੜਤਾਲ ਦੀ ਪੂਰੀ ਹਿਮਾਇਤ ਕਰਦਿਆਂ ਮਹਾਂ ਹੜਤਾਲ ਕਰਨ ਦੇ ਢੰਗ ਤਰੀਕੇ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਕਿਹਾ ਪੰਜਾਬ ਦੇ ਸਮੂਹ ਮੁਲਾਜ਼ਮਾਂ ਨੇ ਆਪਣੀ ਪੂਰੀ ਸੂਝਬੂਝ ਨਾਲ ਆਪਣਾ ਰੋਸ ਪ੍ਰਗਟਾਵਾ ਕਰਦਿਆਂ ਸੜਕਾਂ ਆਦਿ ਜਾਮ ਨਾ ਕਰਕੇ ਆਮ ਪਬਲਿਕ ਨੂੰ ਪ੍ਰੇਸ਼ਾਨ ਨਹੀਂ ਕੀਤਾ। ਬਾਜ਼ਾਰ ਅਤੇ ਆਵਾਜਾਈ ਆਮ ਵਾਂਗ ਚੱਲਦੇ ਰਹੇ ਜਿਸ ਕਾਰਨ ਆਮ ਪਬਲਿਕ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਿਆ।
Ad Position 22
No active advertisement
ਪਿਛਲੀ ਖ਼ਬਰ ਸੀਨੀਅਰ ਸਿਟੀਜਨ ਵੈਲਫ਼ੇਅਰ ਐਸੋਸੀਏਸ਼ਨ ਨੇ ਸਨਮਾਨ ਸਮਾਰੋਹ ਕਰਵਾਇਆ ਅਗਲੀ ਖ਼ਬਰ ਆਮ ਆਦਮੀ ਪਾਰਟੀ ਦੇ ਕਈ ਪਰਿਵਾਰਾਂ ਨੇ ਪਾਰਟੀ ਨੂੰ ਅਲਵਿਦਾ ਆਖ ਭਾਜਪਾ ਦਾ ਪੱਲਾ ਫ਼ੜ੍ਹਿਆ
Ad Position 24