ਲੁੱਟ - ਖੋਹ ਦੀ ਯੋਜਨਾ ਬਣਾ ਰਹੇ 5 ਵਿਅਕਤੀ ਮਾਰੂ ਹਥਿਆਰਾਂ ਸਮੇਤ ਕਾਬੂ
ਪੰਜਗਰਾਈਂ ਕਲਾਂ, 14 ਨਵੰਬਰ (ਸੁਖਮੰਦਰ ਸਿੰਘ ਬਰਾੜ)-ਥਾਣਾ ਸਦਰ ਦੀ ਪੁਲਿਸ ਵਲੋਂ ਲੁੱਟ-ਖੋਹ ਦੀ ਯੋਜਨਾ ਬਣਾ ਰਹੇ 5 ਵਿਅਕਤੀਆਂ ਨੂੰ ਮਾਰੂ ਹਥਿਆਰਾਂ ਸਮੇਤ ਕਾਬੂ ਕੀਤੇ ਜਾਣ ਦੀ ਖ਼ਬਰ ਹੈ। ਪੁਲਿਸ ਵਲੋਂ ਦਰਜ ਮਾਮਲੇ ਅਨੁਸਾਰ ਸਹਾਇਕ ਥਾਣੇਦਾਰ ਕਰਤਾਰ ਸਿੰਘ ਪੁਲਿਸ ਪਾਰਟੀ ਸਮੇਤ ਸ਼ੱਕੀ ਵਿਅਕਤੀਆਂ ਦੀ ਜਾਂਚ ਸਬੰਧੀ ਰਾਸ਼ਟਰੀ ਮਾਰਗ ਨੰ.
ਪੰਜਗਰਾਈਂ ਕਲਾਂ, 14 ਨਵੰਬਰ (ਸੁਖਮੰਦਰ ਸਿੰਘ ਬਰਾੜ)-ਥਾਣਾ ਸਦਰ ਦੀ ਪੁਲਿਸ ਵਲੋਂ ਲੁੱਟ-ਖੋਹ ਦੀ ਯੋਜਨਾ ਬਣਾ ਰਹੇ 5 ਵਿਅਕਤੀਆਂ ਨੂੰ ਮਾਰੂ ਹਥਿਆਰਾਂ ਸਮੇਤ ਕਾਬੂ ਕੀਤੇ ਜਾਣ ਦੀ ਖ਼ਬਰ ਹੈ। ਪੁਲਿਸ ਵਲੋਂ ਦਰਜ ਮਾਮਲੇ ਅਨੁਸਾਰ ਸਹਾਇਕ ਥਾਣੇਦਾਰ ਕਰਤਾਰ ਸਿੰਘ ਪੁਲਿਸ ਪਾਰਟੀ ਸਮੇਤ ਸ਼ੱਕੀ ਵਿਅਕਤੀਆਂ ਦੀ ਜਾਂਚ ਸਬੰਧੀ ਰਾਸ਼ਟਰੀ ਮਾਰਗ ਨੰ. 54 ’ਤੇ ਢਿੱਲਵਾਂ ਕਲਾਂ ਕੋਲ ਮੌਜੂਦ ਸਨ ਤਾਂ ਮੁਖ਼ਬਰ ਨੇ ਸੂਚਨਾ ਦਿੱਤੀ ਕਿ ਜਸ਼ਨਜੋਤ ਸਿੰਘ ਉਰਫ਼ ਜੱਸਾ ਵਾਸੀ ਹਰੀ ਨੌ, ਮਨਪ੍ਰੀਤ ਸਿੰਘ ਉਰਫ਼ ਅਰਮਾਨ ਵਾਸੀ ਹਰੀ ਨੌ, ਗੁਰਵਿੰਦਰ ਸਿੰਘ ਉਰਫ਼ ਗਿੰਦਾ ਵਾਸੀ ਮੌੜ, ਰਿੰਕੂ ਉਰਫ਼ ਨੇਰ੍ਹੀ ਵਾਸੀ ਸਿਰਸੜੀ, ਬੰਟੀ ਸਿੰਘ ਉਰਫ਼ ਕਾਲੀ ਵਾਸੀ ਦੇਵੀ ਵਾਲਾ ਜੋ ਆਪਸ ਵਿਚ ਦੋਸਤ ਹਨ। ਜਸ਼ਨਜੋਤ ਸਿੰਘ ਉਰਫ਼ ਜੱਸਾ ਇਸ ਗਿਰੋਹ ਦਾ ਸਰਗਨਾ ਹੈ। ਉਕਤ ਸਾਰੇ ਵਿਅਕਤੀ ਲੁੱਟਾਂ-ਖੋਹਾਂ ਕਰਕੇ ਨਸ਼ਾ ਖਰੀਦਣ ਅਤੇ ਵੇਚਣ ਦੇ ਆਦੀ ਹਨ ਅਤੇ ਪਿੰਡ ਸਿਵੀਆਂ ਨਜ਼ਦੀਕ ਰਾਹਗੀਰਾਂ ਪਾਸੋਂ ਲੁੱਟ-ਖੋਹ ਕਰਨ ਦੀ ਯੋਜਨਾ ਬਣਾ ਰਹੇ ਹਨ। ਇਤਲਾਹ ਪੁਖ਼ਤਾ ਹੋਣ ’ਤੇ ਪੁਲਿਸ ਵਲੋਂ ਉਕਤ 5 ਵਿਅਕਤੀਆਂ ਨੂੰ ਮਾਰੂ ਹਥਿਆਰਾਂ ਸਮੇਤ ਕਾਬੂ ਕਰਕੇ ਬੀ.ਐਨ.ਐਸ. ਦੀਆਂ ਵੱਖ-ਵੱਖ ਧਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।