14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-11-2026

ਸ਼ਹੀਦ ਸ . ਕਰਤਾਰ ਸਿੰਘ ਸਰਾਭਾ ਨੂੰ ਸਮਰਪਿਤ ਸਾਈਕਲ ਰੈਲੀ ਅੱਜ

ਫ਼ਰੀਦਕੋਟ, 14 ਨਵੰਬਰ (ਹਰਮਿੰਦਰ ਸਿੰਘ ਮਿੰਦਾ)-ਸ਼ਹੀਦ ਸ. ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ 40 ਕਿਲੋਮੀਟਰ ਸਾਈਕਲ ਰੈਲੀ ਅੱਜ 15 ਨਵੰਬਰ 2026 ਦਿਨ ਐਤਵਾਰ ਨੂੰ ਕੱਢੀ ਜਾ ਰਹੀ ਹੈ।

Ad Position 21
No active advertisement
ਅਜੀਤ ਡੈਸਕ 15-11-2026
ਫ਼ਰੀਦਕੋਟ, 14 ਨਵੰਬਰ (ਹਰਮਿੰਦਰ ਸਿੰਘ ਮਿੰਦਾ)-ਸ਼ਹੀਦ ਸ. ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ 40 ਕਿਲੋਮੀਟਰ ਸਾਈਕਲ ਰੈਲੀ ਅੱਜ 15 ਨਵੰਬਰ 2026 ਦਿਨ ਐਤਵਾਰ ਨੂੰ ਕੱਢੀ ਜਾ ਰਹੀ ਹੈ। ਇਸ ਸਾਈਕਲ ਰੈਲੀ ਨੂੰ ਲੈ ਕੇ ਪੀ.ਬੀ.04 ਸਾਈਕਲਿੰਗ ਲਵਰਜ਼ ਫ਼ਰੀਦਕੋਟ ਦੀ ਟੀਮ ਵਲੋਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਸਮਾਗਮ ’ਚ ਮੁੱਖ ਮਹਿਮਾਨ ਵਜੋਂ ਡਿਪਟੀ ਕਮਿਸ਼ਨਰ ਫ਼ਰੀਦਕੋਟ ਰਾਹੁਲ ਚਾਬਾ ਅਤੇ ਸੀਨੀਅਰ ਪੁਲਿਸ ਕਪਤਾਨ ਫ਼ਰੀਦਕੋਟ ਗੁਰਬੰਸ ਸਿੰਘ ਬੈਂਸ ਸ਼ਾਮਿਲ ਹੋਣਗੇ। ਸੁਸਾਇਟੀ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਇਹ ਸਾਈਕਲ ਰੈਲੀ ਫ਼ਰੀਦਕੋਟ ਰੈਸਟ ਹਾਊਸ ਤੋਂ ਸਵੇਰੇ 7:30 ਵਜੇ ਸ਼ੁਰੂ ਹੋ ਕੇ ਤਲਵੰਡੀ ਰੋਡ ਹੁੰਦੇ ਹੋਏ ਟਹਿਣਾ ਟੀ- ਪੁਆਇੰਟ ਤੋਂ ਸੱਜੇ ਮੁੜ ਕੇ ਰਾਸ਼ਟਰੀ ਰਾਜ ਮਾਰਗ 54 ਤੇ ਕੋਟਕਪੂਰਾ ਮੋਗਾ ਰੋਡ ’ਤੇ ਬਣੇ ਫਲਾਈ ਓਵਰ ਦੇ ਥੱਲੇ ਤੋਂ ਵਾਪਸ ਮੁੜ ਕੇ ਸੇਮ ਰੂਟ ਹੁੰਦੇ ਹੋਏ 40 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਰੈਸਟ ਹਾਊਸ ਸਮਾਪਤ ਹੋਵੇਗੀ। ਰਾਈਡ ’ਚ ਰਜਿਸਟਰ ਹੋਏ ਸਾਈਕਲਿਸਟ ਹੀ ਹਿੱਸਾ ਲੈਣਗੇ। ਇਸ 40 ਕਿਲੋਮੀਟਰ ਰਾਈਡ ਪੂਰੀ ਕਰਨ ਵਾਲੇ ਹਰ ਸਾਈਕਲਿਸਟ ਨੂੰ ਮੈਡਲ ਅਤੇ ਸਰਪ੍ਰਾਈਜ਼ ਗਿਫ਼ਟ ਦਿੱਤਾ ਜਾਵੇਗਾ ਅਤੇ ਸਾਰੇ ਸਾਈਕਲਿਸਟਾਂ ਲਈ ਰਿਫਰੈਸ਼ਮੈਂਟ ਦਾ ਵੀ ਖ਼ਾਸ ਪ੍ਰਬੰਧ ਕੀਤਾ ਗਿਆ ਹੈ। ਇਸ ਸਾਈਕਲ ਰੈਲੀ ਦੇ ਪ੍ਰਬੰਧਕ ਰਾਜਿੰਦਰ ਸਿੰਘ ਮਹਿਮੂਆਣਾ, ਕੁਲਦੀਪ ਸ਼ਰਮਾ, ਰਮਿਤ ਬਜਾਜ ਅਤੇ ਵਿਕਾਸ ਛਾਬੜਾ, ਸਹਿਯੋਗੀ ਸੰਦੀਪ ਮਿੱਤਲ ਨੇ ਰੈਲੀ ’ਚ ਭਾਗ ਲੈਣ ਵਾਲੇ ਸਾਈਕਲਿਸਟਾਂ ਨੂੰ ਸਵੇਰੇ 7:00 ਵਜੇ ਪਹੁੰਚਣ ਲਈ ਅਪੀਲ ਕੀਤੀ ਹੈ।
Ad Position 22
No active advertisement
ਪਿਛਲੀ ਖ਼ਬਰ ਆਦਰਸ਼ ਸਕੂਲ ਕੋਟਭਾਈ ਦੀ ਵਿਦਿਆਰਥਣ ਦਾ ਸ਼ੁੱਧ ਗੁਰਬਾਣੀ ਉਚਾਰਨ ’ ਚ ਦੂਜਾ ਸਥਾਨ ਅਗਲੀ ਖ਼ਬਰ ਨਸ਼ੇ ਦੀਆਂ ਪਾਬੰਦੀਸ਼ੁਦਾ ਗੋਲੀਆਂ ਸਮੇਤ ਦੋ ਭਰਾ ਕਾਬੂ
Ad Position 24