26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਮਜ਼ਦੂਰਾਂ ਨੇ ਅਨਾਜ ਮੰਡੀ ਦਾ ਕੰਮ ਕੀਤਾ ਬੰਦ

Ad Position 21
No active advertisement
ਮੰਡੀ ਵਿਚ ਰੋਸ ਜ਼ਾਹਿਰ ਕਰਦੇ ਹੋਏ ਮਜ਼ਦੂਰ | <br/> 04-11-2025
ਸ੍ਰੀ ਮੁਕਤਸਰ ਸਾਹਿਬ, 3 ਨਵੰਬਰ (ਹਰਮਹਿੰਦਰ ਪਾਲ)-ਸ੍ਰੀ ਮੁਕਤਸਰ ਸਾਹਿਬ ਦੀ ਅਨਾਜ ਮੰਡੀ ਵਿਚ ਮਜ਼ਦੂਰਾਂ ਨੇ ਮੰਡੀ ਦਾ ਕੰਮ ਬੰਦ ਕਰ ਦਿੱਤਾ | ਮਜ਼ਦੂਰਾਂ ਦਾ ਦੋਸ਼ ਸੀ ਕਿ ਇਕ ਜਿਮੀਂਦਾਰ ਵਲੋਂ ਕਥਿਤ ਤੌਰ 'ਤੇ ਔਰਤ ਨੂੰ ਅਪਸ਼ਬਦ ਬੋਲੇ ਤੇ ਉਸ ਦੇ ਥੱਪੜ ਮਾਰਨ ਦੀ ਕੋਸ਼ਿਸ਼ ਕੀਤੀ, ਜਿਸ ਦੇ ਰੋਸ ਵਜੋਂ ਮੰਡੀ ਮਜ਼ਦੂਰਾਂ ਨੇ ਕੰਮ ਬੰਦ ਕਰਕੇ ਉਕਤ ਜਿਮੀਂਦਾਰ ਖ਼ਿਲਾਫ਼ ਮਾਮਲਾ ਦਰਜ ਨਾ ਹੋਣ ਤੱਕ ਕੰਮ ਬੰਦ ਕਰਨ ਦਾ ਐਲਾਨ ਕਰ ਦਿੱਤਾ | ਇਸ ਸੰਬੰਧੀ ਦੋਸ਼ ਲਾਉਂਦੇ ਹੋਏ ਮੰਡੀ 'ਚ ਕੰਮ ਕਰਦੀ ਔਰਤ ਸੋਨੂੰ ਨੇ ਦੱਸਿਆ ਕਿ ਉਹ ਝੋਨੇ ਦੀ ਸਫ਼ਾਈ ਕਰ ਰਹੇ ਸਨ ਤਾਂ ਉਕਤ ਜਿਮੀਂਦਾਰ ਨੇ ਉੱਥੇ ਝੋਨਾ ਸੁੱਟ ਦਿੱਤਾ, ਜਿਸ ਨੂੰ ਲੈ ਕੇ ਲੜਾਈ ਹੋਈ ਤਾਂ ਜਿਮੀਂਦਾਰ ਜਦ ਮੇਰੇ ਪਤੀ ਨੂੰ ਮਾਰਨ ਲੱਗਾ ਤਾਂ ਉਹ ਬਚਾਅ ਲਈ ਅੱਗੇ ਆਈ ਤਾਂ ਉਸ ਨੇ ਮੇਰੇ ਵੀ ਥੱਪੜ ਮਾਰਨ ਦੀ ਕੋਸ਼ਿਸ਼ ਕੀਤੀ ਤੇ ਉਸ ਨੂੰ ਜਾਤੀ ਸੂਚਕ ਸ਼ਬਦ ਬੋਲੇ | ਇਸ ਦੌਰਾਨ ਮੰਡੀ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਸੋਨੂੰ ਕਾਮਲੀ ਨੇ ਦੱਸਿਆ ਕਿ ਮੰਡੀ ਵਿਚ ਝੋਨਾ ਉਤਾਰਨ ਨੂੰ ਲੈ ਕੇ ਜਗ੍ਹਾ ਬਣਾਉਣ ਨੂੰ ਲੈ ਕੇ ਝਗੜਾ ਹੋਇਆ | ਉਨ੍ਹਾਂ ਦੱਸਿਆ ਕਿ ਉਕਤ ਔਰਤ ਸੋਨੂੰ ਜਦ ਸਫ਼ਾਈ ਕਰ ਰਹੀ ਸੀ ਤਾਂ ਉਸ ਨੇ ਕਿਸਾਨ ਦਾ ਝੋਨਾ ਇਕ ਪਾਸੇ ਕਰ ਦਿੱਤਾ ਤਾਂ ਜੋ ਉਸ ਦਾ ਝੋਨਾ ਦੂਜੇ ਝੋਨੇ ਵਿਚ ਨਾ ਰਲੇ | ਉਨ੍ਹਾਂ ਕਥਿਤ ਤੌਰ 'ਤੇ ਦੋਸ਼ ਲਗਾਏ ਕਿ ਜਿਮੀਂਦਾਰ ਨੇ ਬਿਨ੍ਹਾਂ ਕੋਈ ਗੱਲ ਸੁਣੇ ਇਨ੍ਹਾਂ ਨੂੰ ਧੱਕੇ ਮਾਰੇ ਅਤੇ ਜਾਤੀ ਸੂਚਕ ਸ਼ਬਦ ਬੋਲੇ | ਉਨ੍ਹਾਂ ਕਿਹਾ ਕਿ ਉਕਤ ਜਿਮੀਂਦਾਰ 160 ਨੰਬਰ ਦੁਕਾਨ ਨਾਲ ਸੰਬੰਧਿਤ ਹੈ | ਉਨ੍ਹਾਂ ਕਿਹਾ ਕਿ ਜਦ ਤੱਕ ਉਕਤ ਕਿਸਾਨ 'ਤੇ ਐੱਸ.ਸੀ. ਐਕਟ ਦਾ ਪਰਚਾ ਦਰਜ ਨਹੀਂ ਹੁੰਦਾ, ਮੰਡੀ ਵਿਚ ਹੜਤਾਲ ਇਸੇ ਤਰ੍ਹਾਂ ਜਾਰੀ ਰਹੇਗੀ | ਜਦ ਇਸ ਪੂਰੇ ਮਾਮਲੇ ਦੇ ਸੰਬੰਧ ਵਿਚ 160 ਨੰਬਰ ਆੜ੍ਹਤ ਦੇ ਮਾਲਕ ਅਸ਼ਵਨੀ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਮੌਕੇ 'ਤੇ ਮੌਜੂਦ ਨਹੀਂ ਸੀ, ਪਰ ਉਸ ਨੂੰ ਆਸਪਾਸ ਵਾਲਿਆਂ ਨੇ ਦੱਸਿਆ ਕਿ ਇਨ੍ਹਾਂ ਦੀ ਆਪਸ ਵਿਚ ਹੱਥੋਪਾਈ ਹੋਈ ਸੀ, ਪਰ ਥੱਪੜ ਮਾਰਨ ਵਾਲੀ ਕੋਈ ਗੱਲ ਨਹੀਂ ਹੈ | ਉਨ੍ਹਾਂ ਕਿਹਾ ਕਿ ਆਸਪਾਸ ਵਾਲਿਆਂ ਦੇ ਦੱਸਣ ਅਨੁਸਾਰ ਜਿਮੀਂਦਾਰ ਨੂੰ ਧੱਕਾ ਵੀ ਮਾਰਿਆ ਗਿਆ ਹੈ | ਉਧਰ ਮੌਕੇ 'ਤੇ ਪਹੁੰਚੇ ਕੇ ਪੁਲਿਸ ਨੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ ਐਡਵੋਕੇਟ ਧਾਮੀ ਦੇ ਸ਼੍ਰੋਮਣੀ ਕਮੇਟੀ ਦੇੇ ਪੰਜਵੀਂ ਵਾਰ ਪ੍ਰਧਾਨ ਬਣਨ 'ਤੇ ਅਕਾਲੀ ਵਰਕਰਾਂ 'ਚ ਖੁਸ਼ੀ ਦੀ ਲਹਿਰ ਅਗਲੀ ਖ਼ਬਰ ਸੀ.ਜੀ.ਐੱਮ. ਕਾਲਜ ਮੋਹਲਾਂ ਨੇ ਯੂਥ ਫੈਸਟੀਵਲ 'ਚ ਮਾਰੀਆਂ ਮੱਲਾਂ
Ad Position 24