26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਪਿੰਡ ਰੋੜੀਕਪੂਰਾ ਵਿਖੇ ਕਿਸਾਨ ਗੋਸ਼ਟੀ ਅਤੇ ਪਸ਼ੂ ਭਲਾਈ ਕੈਂਪ ਲਗਾਇਆ

ਜੈਤੋ, 26 ਅਗਸਤ (ਗੁਰਚਰਨ ਸਿੰਘ ਗਾਬੜੀਆ)-ਸਿਵਲ ਪਸ਼ੂ ਹਸਪਤਾਲ ਰੋੜੀਕਪੂਰਾ ਨੇ ਕਿਸਾਨ ਗੋਸਟੀ ਅਤੇ ਪਸ਼ੂ ਭਲਾਈ ਕੈਂਪ ਪਿੰਡ ਰੋੜੀਕਪੂਰਾ ਦੇ ਬਾਹਰਲੇ ਗੁਰਦੁਆਰਾ ਸਾਹਿਬ ਵਿਖੇ ਪਸ਼ੂ ਪਾਲਣ ਵਿਭਾਗ ਫ਼ਰੀਦਕੋਟ ਵਲੋਂ ਆਤਮਾ ਫ਼ਰੀਦਕੋਟ ਸਹਿਯੋਗ ਅਤੇ ਪਸ਼ੂ ਪਾਲਣ ਵਿਭਾਗ ਫ਼ਰੀਦਕੋਟ ਦੇ ਡਿਪਟੀ ਡਾਇਰੈਕਟਰ ਡਾ. ਸੁਰਜੀਤ ਸਿੰਘ ਮੱਲ ਦੇ ਦਿਸ਼ਾ ਨਿਰਦੇਸ਼ ’ਤੇ ਸਹਾਇਕ ਡਾਇਰੈਕਟਰ ਫ਼ਰੀਦਕੋਟ ਡਾ.

Ad Position 21
No active advertisement
ਅਜੀਤ ਡੈਸਕ 27-08-2026
ਜੈਤੋ, 26 ਅਗਸਤ (ਗੁਰਚਰਨ ਸਿੰਘ ਗਾਬੜੀਆ)-ਸਿਵਲ ਪਸ਼ੂ ਹਸਪਤਾਲ ਰੋੜੀਕਪੂਰਾ ਨੇ ਕਿਸਾਨ ਗੋਸਟੀ ਅਤੇ ਪਸ਼ੂ ਭਲਾਈ ਕੈਂਪ ਪਿੰਡ ਰੋੜੀਕਪੂਰਾ ਦੇ ਬਾਹਰਲੇ ਗੁਰਦੁਆਰਾ ਸਾਹਿਬ ਵਿਖੇ ਪਸ਼ੂ ਪਾਲਣ ਵਿਭਾਗ ਫ਼ਰੀਦਕੋਟ ਵਲੋਂ ਆਤਮਾ ਫ਼ਰੀਦਕੋਟ ਸਹਿਯੋਗ ਅਤੇ ਪਸ਼ੂ ਪਾਲਣ ਵਿਭਾਗ ਫ਼ਰੀਦਕੋਟ ਦੇ ਡਿਪਟੀ ਡਾਇਰੈਕਟਰ ਡਾ. ਸੁਰਜੀਤ ਸਿੰਘ ਮੱਲ ਦੇ ਦਿਸ਼ਾ ਨਿਰਦੇਸ਼ ’ਤੇ ਸਹਾਇਕ ਡਾਇਰੈਕਟਰ ਫ਼ਰੀਦਕੋਟ ਡਾ. ਜਸਵਿੰਦਰ ਗਰਗ ਅਤੇ ਐਸ.ਵੀ.ਓ ਜੈਤੋ ਡਾ. ਰੋਸ਼ਨ ਸਿੰਘ ਕੈਂਪ ਵਿਚ ਕਿਸਾਨਾਂ ਤੇ ਲੋਕਾਂ ਨੂੰ ਕੈਂਪ ਸਬੰਧੀ ਜਾਣੂ ਕਰਵਾਇਆ। ਕੈਂਪ ਵਿਚ 110 ਦੇ ਕਰੀਬ ਪਸ਼ੂ ਪਾਲਕਾਂ ਨੇ ਭਾਗ ਲਿਆ। ਕੈਂਪ ਵਿਚ ਗਾਵਾਂ, ਮੱਝਾਂ, ਭੇਡਾਂ, ਬੱਕਰੀਆਂ ਲਈ ਮੁਫ਼ਤ ਦਵਾਈ ਵੰਡੀ ਗਈ। ਕੈਂਪ ਵਿਚ ਭਾਗ ਲੈਣ ਵਾਲ ਪਸ਼ੂ ਪਾਲਕਾਂ ਲਈ ਰਿਫਰੈਸ਼ਨ ਦਾ ਖਾਸ ਪ੍ਰਬੰਧ ਕੀਤਾ ਗਿਆ। ਇਸ ਮੌਕੇ ਡਾ. ਤਰਨਜੀਤ ਕੌਰ ਨੇ ਪਹੁੰਚੇ ਮਹਿਮਾਨਾਂ ਅਤੇ ਪਸ਼ੂ ਪਾਲਕਾਂ ਦਾ ਧੰਨਵਾਦ ਕੀਤਾ। ਇਸ ਮੌਕੇ ਅਰਵਿੰਦਰ ਸਿੰਘ ਬਰਾੜ ਸਰਪੰਚ ਗੁਲਾਬਗੜ੍ਹ ਰੋੜੀਕਪੂਰਾ, ਨੰਬਰਦਾਰ ਜਸਪਾਲ ਸਿੰਘ ਸਰਪੰਚ, ਕੁਲਵੰਤ ਸਿੰਘ ਸਾਬਕਾ ਸਰਪੰਚ ਅਤੇ ਸਮਾਜ ਸੇਵੀ ਆਗੂ ਸ਼ਮਿੰਦਰ ਸਿੰਘ ਸੋਮੀ ਅਰੋੜਾ ਆਦਿ ਤੋਂ ਇਲਾਵਾ ਪਿੰਡ ਰੋੜੀਕਪੂਰਾ ਦੇ ਬਾਹਰਲੇ ਗੁਰਦੁਆਰਾ ਸਾਹਿਬ, ਸਤਿੰਦਰ ਸਿੰਘ (ਵੀ.ਪੀ), ਲਖਵੀਰ ਸਿੰਘ, ਸੁਖਮੰਦਰ ਸਿੰਘ ਦਾ ਵਿਸ਼ੇਸ਼ ਸਹਿਯੋਗ ਰਿਹਾ ਹੈ।
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਆਈ.ਟੀ.ਆਈ. ਵਿਖੇ ਵੋਟਰ ਰਜਿਸਟਰੇਸ਼ਨ ਕੈਂਪ ਲਗਾਇਆ ਅਗਲੀ ਖ਼ਬਰ ਨੌਜਵਾਨ ਵੋਟ ਦੀ ਤਾਕਤ ਨੂੰ ਪਹਿਚਾਣਨ -ਚੇਅਰਮੈਨ ਗਗਨ ਧਾਲੀਵਾਲ
Ad Position 24