ਕੋਟਸੁਖੀਆ ਦੀ ਦਾਣਾ ਮੰਡੀ ’ਚ ਚੁਕਾਈ ਦਾ ਕੰਮ ਸੁਸਤ : ਬਰਾੜ
ਕੋਟਕਪੂਰਾ, 20 ਨਵੰਬਰ (ਮੋਹਰ ਸਿੰਘ ਗਿੱਲ)-ਜਸਵਿੰਦਰ ਸਿੰਘ ਬਰਾੜ ਕੋਟਸੁਖੀਆ ਸੀਨੀਅਰ ਕਾਂਗਰਸੀ ਆਗੂ ਅਤੇ ਜਨਰਲ ਸਕੱਤਰ ਜ਼ਿਲ੍ਹਾ ਕਾਂਗਰਸ ਕਮੇਟੀ ਫ਼ਰੀਦਕੋਟ ਨੇ ਦੱਸਿਆ ਕਿ ਜ਼ਿਲ੍ਹੇ ਦੇ ਪਿੰਡ ਕੋਟਸੁਖੀਆ ਦੀ ਦਾਣਾ ਮੰਡੀ ਵਿਚ ਚੁਕਾਈ ਦਾ ਕੰਮ ਸੁਸਤ ਹੋਣ ਕਾਰਨ ਮੰਡੀ ਵਿਚ ਬੋਰੀਆਂ ਦੇ ਅੰਬਾਰ ਲੱਗ ਗਏ ਹਨ ਬਰਾੜ ਨੇ ਕਿਹਾ ਕਿ ਪਹਿਲਾ ਕਿਸਾਨ ਝੋਨਾ 15- 15 ਦਿਨ ਲੈ ਕਿ ਮੰਡੀ ਵਿਚ ਬੈਠਾ ਰਿਹਾ, ਕਿਸਾਨਾ ਨੂੰ ਸਰਕਾਰ ਦੇ ਮਾੜੇ ਪ੍ਰਬੰਧਾਂ ਕਾਰਨ ਮੰਡੀਆਂ ਵਿਚ ਰੋਲਿਆ ਗਿਆ, ਖ਼ਰੀਦ ਪ੍ਰਬੰਦ ਦਾ ਬਹੁਤ ਮਾੜਾ ਹਾਲ ਰਿਹਾ ਹੈ, ਇਸ ਵਾਰ ਬਹੁਤ ਸਾਰੇ ਕਿਸਾਨਾਂ ਨੂੰ ਦਿਵਾਲੀ ਦਾ ਤਿਉਹਾਰ ਵੀ ਮੰਡੀਆਂ ਵਿਚ ਬੈਠ ਕੇ ਮਨਾਉਣਾ ਪਿਆ ਹੈ। ਹੁਣ ਵੀ ਝੋਨੇ ਦੀਆ ਬੋਰੀਆਂ ਦੇ ਅੰਬਾਰ ਲੱਗੇ ਪਏ ਹਨ, ਲਿਫਟਿੰਗ ਦਾ ਬਹੁਤ ਮਾੜਾ ਹਾਲ ਹੈ।
ਅਜੀਤ ਡੈਸਕ
21-11-2026