ਜੈਤੋ, 4 ਨਵੰਬਰ (ਪੱਤਰ ਪ੍ਰੇਰਕ)-ਸਥਾਨਕ ਸੀ.ਐਲ.ਐਸ. ਡੀ.ਏ.ਵੀ. ਪਬਲਿਕ ਸਕੂਲ ਜੈਤੋ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਸ਼ੱੁਭ ਦਿਹਾੜੇ ਮੌਕੇ ਸਕੂਲ ਵਿਖੇ ਗੁਰਬਾਣੀ ਦੇ ਸੁਰਾਂ ਨਾਲ ਭਾਈ ਸਾਹਿਬ, ਵਿਦਿਆਰਥੀਆਂ, ਅਧਿਆਪਕਾਂ ਇੱਕਤਰ ਸੰਗਤਾਂ ਨੇ ਮਿਲ ਕੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦਾ ਭੋਗ ਪਾਇਆ | ਸਮਾਗਮ ਦੌਰਾਨ ਸੰਗੀਤ ਅਧਿਆਪਕ ਈਸ਼ਵਰ ਸਿੰਘ ਤੇ ਜਤਨ ਕੁਮਾਰ ਚਾਵਲਾ ਅਤੇ ਬੱਚਿਆਂ ਵਲੋਂ ਗੁਰਬਾਣੀ ਕੀਰਤਨ, ਸ਼ਬਦ ਗਾਇਨ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ 'ਤੇ ਆਧਾਰਿਤ ਵਚਨ ਸਾਂਝੇ ਕੀਤੇ ਗਏ ਤੇ ਗੁਰੂ ਨਾਨਕ ਦੇਵ ਜੀ ਦੇ ਜੀਵਨ ਤੇ ਉਨ੍ਹਾਂ ਦੇ ਸੁਨੇਹੇ ਨਾਮ ਜਪੋ, ਕਿਰਤ ਕਰੋ ਤੇ ਵੰਡ ਛਕੋ ਨੂੰ ਆਪਣੀ ਕਲਾ ਤੇ ਭਾਸ਼ਣਾ ਰਾਹੀਂ ਰੂਹਾਨੀ ਢੰਗ ਨਾਲ ਪੇਸ਼ ਕੀਤਾ | ਇਸ ਸ਼ੁਭ ਦਿਹਾੜੇ 'ਤੇ ਸਮਾਜ ਸੇਵੀ ਸੰਤ ਰਿਸ਼ੀ ਰਾਮ ਜੀ ਜਲਾਲ ਵਾਲੇ, ਚੇਅਰਮੈਨ ਅਜੇ ਗੋਸੁਆਮੀ, ਪਿ੍ੰਸੀਪਲ ਜੋਤੀ ਸ਼ਰਮਾ, ਮੈਨੇਜਮੈਂਟ ਕਮੇਟੀ ਮੈਂਬਰ ਜਸਵੰਤ ਕੌਰ ਭੁੱਲਰ, ਏ.ਆਰ.ਓ.ਜਸਵਿੰਦਰ ਕੌਰ, ਡਾਇਰੈਕਟਰ ਵੀ.ਕੇ ਚੋਪੜਾ, ਕਮੇਟੀ ਮੈਂਬਰ ਨਰੇਸ਼ ਸੇਠੀ, ਵਿਪਨ ਗੋਇਲ, ਸਤਵਿੰਦਰ ਪਾਲ ਸਿੰਘ ਅੰਗਰੋਈਆ, ਬਿੱਟੂ ਬਾਦਲ, ਪ੍ਰਕਾਸ਼ ਸਿੰਘ ਤੇ ਗੁਰਮੀਤਪਾਲ ਸ਼ਰਮਾ ਰੋੜੀਕਪੂਰਾ ਵਲੋਂ ਵੱਖ-ਵੱਖ ਖੇਤਰਾਂ 'ਚ ਚੰਗਾ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ | ਅੰਤ 'ਚ ਪਿ੍ੰਸੀਪਲ ਜੋਤੀ ਸ਼ਰਮਾ ਨੇ ਮਹਿਮਾਨਾਂ ਦਾ ਧੰਨਵਾਦ ਕੀਤਾ | ਇਸ ਮੌਕੇ ਅਰਚਾਂ ਕੋਛੜ, ਆਸ਼ੂ ਕੁਅਤਰਾ, ਅਮਨਪ੍ਰੀਤ ਕੌਰ, ਮੀਨਾ ਅਰੋੜਾ, ਮੰਜੂ ਰਾਣੀ, ਹਰਪ੍ਰੀਤ ਸਿੰਘ, ਵੀਨਾ ਰਾਣੀ, ਅਮਨ ਸ਼ਰਮਾ ਅਤੇ ਗਗਨਦੀਪ ਸ਼ਰਮਾ ਆਦਿ ਹਾਜ਼ਰ ਸੀ |