ਜੈਤੋ, 4 ਨਵੰਬਰ (ਗੁਰਚਰਨ ਸਿੰਘ ਗਾਬੜੀਆ)-ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਬਲਾਕ ਜੈਤੋ ਦੀ ਅਹਿਮ ਮੀਟਿੰਗ ਸਥਾਨਕ ਬਾਬਾ ਨਾਮਦੇਵ ਭਵਨ (ਬਠਿੰਡਾ ਰੋਡ) ਵਿਖੇ ਹੋਈ | ਜਿਸ 'ਚ ਵੱਖ-ਵੱਖ ਮਸਲਿਆਂ 'ਤੇ ਵਿਚਾਰ ਚਰਚਾ ਕੀਤੀ ਗਈ | ਮੀਟਿੰਗ 'ਚ ਡਾ. ਰਛਪਾਲ ਸਿੰਘ ਸੰਧੂ ਜ਼ਿਲ੍ਹਾ ਪ੍ਰਧਾਨ ਫ਼ਰੀਦਕੋਟ ਅਤੇ ਡਾ. ਗੁਰਤੇਜ ਸਿੰਘ (ਫ਼ਰੀਦਕੋਟ) ਚੋਣ ਆਬਜਰਵਰ ਵਜੋਂ ਮੀਟਿੰਗ ਵਿਚ ਪਹੁੰਚੇ ਤੇ ਮੌਜੂਦ ਆਗੂਆਂ ਤੇ ਵਰਕਰਾਂ ਦੀ ਸਹਿਮਤੀ ਨਾਲ ਚੋਣ ਕੀਤੀ ਗਈ | ਜਿਸ ਵਿਚ ਸਰਬਸੰਮਤੀ ਨਾਲ ਮੁੜ ਡਾ. ਮੁਹੰਮਦ ਸਲੀਮ ਖਿਲਜੀ ਨੂੰ ਬਲਾਕ ਪ੍ਰਧਾਨ ਚੁਣ ਲਿਆ ਗਿਆ , ਉਪੰਰਤ ਡਾ. ਹਰਭਜਨ ਸਿੰਘ ਸੇਵੇਵਾਲਾ ਚੇਅਰਮੈਨ, ਡਾ. ਕੁਲਦੀਪ ਸਿੰਘ ਜਰਨਲ ਸਕੱਤਰ, ਡਾ. ਸਤਪਾਲ ਸਿੰਘ ਖਜ਼ਾਨਚੀ, ਡਾ. ਰੇਸ਼ਮ ਸਿੰਘ ਸੀਨੀਅਰ ਮੀਤ ਪ੍ਰਧਾਨ, ਡਾ. ਰੋਸ਼ਨ ਲਾਲ ਪ੍ਰੈੱਸ ਸਕੱਤਰ, ਡਾ. ਸਰਬਜੀਤ ਸਿੰਘ ਸਹਾਇਕ ਪ੍ਰੈੱਸ ਸਕੱਤਰ, ਕਿ੍ਸ਼ਨਾ ਰਾਣੀ ਮੀਤ ਪ੍ਰਧਾਨ, ਡਾ. ਜਗਸੀਰ ਰਾਮ ਮੀਤ ਪ੍ਰਧਾਨ, ਡਾ. ਕੇਵਲ ਸ਼ਰਮਾ ਸਹਾਇਕ ਖਜ਼ਾਨਚੀ, ਡਾ. ਗੁਰਬਚਨ ਸਿੰਘ ਸਲਾਹਕਾਰ, ਗੁਰਸੇਵਕ ਸਿੰਘ ਸਲਾਹਕਾਰ, ਗੁਰਪ੍ਰੀਤ ਸਿੰਘ ਸਲਾਹਕਾਰ, ਡਾ. ਮੁਨਸ਼ੀ ਯਾਦਵ ਸਲਾਹਕਾਰ ਤੋਂ ਇਲਾਵਾ ਜ਼ਿਲ੍ਹਾ ਡੇਲੀਗੇਟ 'ਚ ਡਾ. ਰਾਕੇਸ਼ ਕੁਮਾਰ ਜੈਤੋ, ਡਾ. ਕਸ਼ਮੀਰ ਸਿੰਘ, ਡਾ. ਕੌਰ ਸਿੰਘ ਸੁਰਘੂਰੀ ਅਤੇ ਡਾ. ਹਰਭਜਨ ਸਿੰਘ ਚੁਣੇ ਗਏ | ਇਸ ਮੌਕੇ ਦੁਬਾਰਾ ਚੁਣੇ ਗਏ ਬਲਾਕ ਪ੍ਰਧਾਨ ਡਾ. ਮੁਹੰਮਦ ਸਲੀਮ ਖਿਲਜੀ ਨੇ ਜਥੇਬੰਦੀ ਦੇ ਪੰਜਾਬ, ਜ਼ਿਲ੍ਹਾ ਤੇ ਬਲਾਕ ਦੇ ਅਹੁਦੇਦਾਰਾਂ ਤੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਵਿਸ਼ਵਾਸ ਦਿਵਾਇਆ ਕਿ ਜਥੇਬੰਦੀ ਦੀ ਤਰੱਕੀ ਲਈ ਹਰ ਅਹੁਦੇਦਾਰਾਂ ਤੇ ਮੈਂਬਰਾਂ ਦੀ ਸਲਾਹ ਨਾਲ ਕੰਮ ਕੀਤਾ ਜਾਵੇਗਾ ਅਤੇ ਹਰ ਅਹੁਦੇਦਾਰ ਤੇ ਮੈਂਬਰ ਨੂੰ ਬਣਦਾ ਸਤਿਕਾਰ ਮਿਲਦਾ ਰਹੇ |