ਕੋਟਕਪੂਰਾ, 4 ਨਵੰਬਰ (ਮੇਘਰਾਜ, ਮੋਹਰ ਗਿੱਲ)-ਸਥਾਨਕ ਬਠਿੰਡਾ ਰੋਡ 'ਤੇ ਸਥਿਤ ਕੋਠੇ ਗੱਜਣ ਸਿੰਘ ਵਾਲਾ ਦੇ ਵਸਨੀਕ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਪੰਜਗਰਾਈਾ ਕਲਾਂ ਦੇ ਪਿੰ੍ਰਸੀਪਲ ਮਹਿੰਦਰਪਾਲ ਸਿੰਘ (59) ਦੀ ਬੀਤੇ ਦਿਨੀਂ ਅਚਾਨਕ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋ ਗਈ ਸੀ, ਉਹ ਪੰਜਗਰਾਈਾ ਕਲਾਂ ਦੇ ਨਾਲ-ਨਾਲ ਹਰੀਨੌਂ ਤੇ ਸਰਾਵਾਂ ਸਕੂਲਾਂ ਦੇ ਵੀ ਕਾਰਜਕਾਰੀ ਪਿ੍ੰਸੀਪਲ ਸਨ | ਉਨ੍ਹਾਂ ਦੀ ਮੌਤ ਦੀ ਖ਼ਬਰ ਸੁਣ ਕੇ ਇਲਾਕੇ 'ਚ ਸੋਗ ਦੀ ਲਹਿਰ ਦੌੜ ਗਈ | ਉਹ ਪਤਨੀ ਦੇ ਨਾਲ ਇਕ ਨਾਬਾਲਗ ਲੜਕੀ ਨੂੰ ਪਿੱਛੇ ਛੱਡ ਗਏ ਹਨ | ਉਨ੍ਹਾਂ ਦੀ ਬੇਵਕਤੀ ਮੌਤ 'ਤੇ ਕਾਂਗਰਸ ਪਾਰਟੀ ਦੇ ਆਗੂ ਅਜੇਪਾਲ ਸਿੰਘ ਸੰਧੂ, ਹਲਕਾ ਜੈਤੋ ਦੇ ਇੰਚਾਰਜ ਦਰਸ਼ਲ ਸਿੰਘ ਢਿੱਲਵਾਂ, ਸਾਬਕਾ ਚੇਅਰਮੈਨ ਸੁਖਜੀਤ ਸਿੰਘ ਢਿੱਲਵਾਂ, ਪੀ.ਆਰ.ਓ ਮਨਪ੍ਰੀਤ ਸਿੰਘ ਧਾਲੀਵਾਲ, ਸਾਬਕਾ ਡੀ.ਈ.ਓ ਪਰਮਿੰਦਰ ਸਿੰਘ ਬਰਾੜ, ਸਾਬਕਾ ਡਿਪਟੀ ਡੀ.ਈ.ਓ ਪ੍ਰਦੀਪ ਦਿਓੜਾ, ਪਿੰ੍ਰਸੀਪਲ ਪੰਨਾ ਲਾਲ, ਪਿੰ੍ਰਸੀਪਲ ਪ੍ਰਭਜੋਤ ਸਿੰਘ, ਪਿੰ੍ਰਸੀਪਲ ਵਿਕਾਸ ਅਰੋੜਾ, ਪਿ੍ੰਸੀਪਲ ਜਸਵੰਤ ਸਿੰਘ ਗਿੱਲ, ਪਿੰ੍ਰਸੀਪਲ ਬਲਵੀਰ ਸਿੰਘ ਬਰਾੜ, ਮੁੱਖ ਅਧਿਆਪਕ ਬਲਵਿੰਦਰ ਸਿੰਘ, ਖ਼ੁਸ਼ਵੰਤ ਬਰਗਾੜੀ, ਰਾਜਪਾਲ ਸਿੰਘ, ਕੁਲਵਿੰਦਰ ਸਿੰਘ ਮੌੜ, ਗੁਰਮੀਤ ਸਿੰਘ ਟੌਹੜਾ, ਸਰਪੰਚ ਪ੍ਰਦੀਪ ਕੌਰ ਢਿੱਲੋਂ, ਸੁਭਾਸ਼ ਸ਼ਰਮਾ ਪ੍ਰਧਾਨ ਪੈਨਸ਼ਨਰ ਐਸੋਸੀਏਸ਼ਨ, ਜਸਪਾਲ ਸਿੰਘ ਪੰਜਗਰਾਈਾ, ਹਰਦੀਪ ਸ਼ਰਮਾ ਬਾਹਮਣ ਵਾਲਾ, ਖਰੈਤੀ ਲਾਲ ਸ਼ਰਮਾ, ਗੇਜਰਾਮ ਭੌਰਾ, ਬਲਵਿੰਦਰ ਸਿੰਘ ਬਰਗਾੜੀ, ਸੁਖਮੰਦਰ ਸਿੰਘ ਢਿੱਲੋਂ, ਗੁਰਬਿੰਦਰ ਸਿੰਘ ਬਰਾੜ, ਬਲਜੀਤ ਸਿੰਘ ਹਰੀਨੌਂ, ਤਿਲਕ ਰਾਜ ਆਦਿ ਨੇੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ |