ਸਾਦਿਕ, 4 ਨਵੰਬਰ (ਗੁਰਭੇਜ ਸਿੰਘ ਚੌਹਾਨ)-ਨੇੜਲੇ ਪਿੰਡ ਘੁੱਦੂਵਾਲਾ ਵਿਖੇ ਬ੍ਰਹਮਲੀਨ ਪਰਮ ਸੰਤ ਬਾਬਾ ਰਾਮ ਸਿੰਘ ਜੀ (ਗਿਆਰ੍ਹਵੀਂ ਵਾਲੇ) ਦੌਧਰ ਵਾਲਿਆਂ ਦੁਆਰਾ ਸਥਾਪਤ ਐਸ.ਬੀ.ਆਰ.ਐਸ ਕਾਲਜ ਫ਼ਾਰ ਵੂਮੈਨ, ਘੁੱਦੂਵਾਲਾ ਵਲੋਂ ਰੈਡ ਰਿਬਨ ਕਲੱਬ ਦੀ ਗਤੀਵਿਧੀਆਂ ਦੇ ਕੈਲੰਡਰ ਦੇ ਅਧੀਨ ਨਵੰਬਰ ਮਹੀਨੇ 'ਚ ਐਚ.ਆਈ.ਵੀ./ਏਡਜ਼ ਜਾਗਰੂਕਤਾ ਪ੍ਰੋਗਰਾਮ ਅਧੀਨ ਪੋਸਟਰ ਮੇਕਿੰਗ ਤੇ ਸਲੋਗਨ ਰਾਈਟਿੰਗ ਮੁਕਾਬਲੇ ਕਰਵਾਏ ਗਏ | ਜਿਨ੍ਹਾਂ ਵਿਚ ਕਾਲਜ ਦੇ ਬਹੁਤ ਸਾਰੇ ਵਿਦਿਆਰਥੀਆਂ ਨੇ ਹਿੱਸਾ ਲਿਆ | ਇਨ੍ਹਾਂ ਗਤੀਵਿਧੀਆਂ 'ਚ ਪਹਿਲਾ, ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਭਾਗੀਦਾਰੀਆਂ ਨੂੰ ਕਾਲਜ ਵਲੋਂ ਸਨਮਾਨਿਤ ਕੀਤਾ ਗਿਆ | ਜਿਸ 'ਚ ਪੋਸਟਰ ਮੇਕਿੰਗ ਵਿਚ ਵੀਰਪਾਲ ਕੌਰ ਕਲਾਸ ਬੀ.ਕਾਮ ਭਾਗ-ਪਹਿਲਾ ਨੇ ਪਹਿਲਾ, ਅਨੂ ਕੌਰ ਬੀ.ਏ ਭਾਗ-ਪਹਿਲਾ ਨੇ ਦੂਜਾ ਤੇ ਜੋਤੀ ਕੌਰ ਬੀ.ਏ ਭਾਗ ਦੂਜਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਸਲੋਗਨ ਰਾਈਟਿੰਗ 'ਚ ਵਿਸ਼ਵਜੀਤ ਕੌਰ ਬੀ.ਕਾਮ ਭਾਗ ਪਹਿਲਾ ਨੇ ਪਹਿਲਾ, ਅਰਸ਼ਦੀਪ ਕੌਰ ਬੀ.ਕਾਮ ਭਾਗ ਪਹਿਲਾ ਨੇ ਦੂਜਾ ਤੇ ਹਰਪ੍ਰੀਤ ਕੌਰ ਬੀ.ਏ ਭਾਗ ਤੀਜਾ ਨੇ ਤੀਜਾ ਸਥਾਨ ਹਾਸਿਲ ਕੀਤਾ | ਇਸ ਮੌਕੇ ਕਾਲਜ ਦੇ ਪਿ੍ੰਸੀਪਲ ਪ੍ਰੋ: ਨਵਨੀਤ ਕੌਰ ਅਤੇ ਸਮੂਹ ਪ੍ਰੋਫੈਸ਼ਰ ਹਾਜ਼ਰ ਸਨ |