ਫ਼ਰੀਦਕੋਟ, 22 ਨਵੰਬਰ (ਜਸਵੰਤ ਸਿੰਘ ਪੁਰਬਾ)-ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਕਾਨਵੈਂਟ ਸਕੂਲ ਭਾਣਾ ਦੀ ਵਿਦਿਆਰਥਣ ਸ਼ਾਕਸੀ ਸ਼ਰਮਾ ਪੁੱਤਰੀ ਚੇਤਨ ਸਰੂਪ ਦੀ ਅੰਡਰ-19 ਕਿ੍ਕਟ ਟਾਟਾ ਵੂਮੈਨ ਪ੍ਰੀਮੀਅਮ ਲੀਗ-26 ਲਈ ਚੋਣ ਹੋਈ ਹੈ | ਸੰਸਥਾ ਦੇ ਪਿ੍ੰਸੀਪਲ ਜਗਸੀਰ ਸਿੰਘ ਨੇ ਦੱਸਿਆ ਕਿ ਸੰਸਥਾ ਦੀ ਇਹ ਵਿਦਿਆਰਥਣ ਦੀ ਚੋਣ ਪਿਛਲੇ ਦਿਨੀਂ ਟਾਟਾ ਵੂਮੈਨ ਪ੍ਰੀਮੀਅਮ ਲੀਗ-2026 ਦੇ ਟੂਰਨਾਮੈਂਟ ਲਈ ਮੁੰਬਈ ਇੰਡੀਅਨ ਟੀਮ ਲਈ ਟਰਾਇਲਾਂ ਲਈ ਚੋਣ ਹੋਈ ਸੀ | ਸੰਸਥਾ ਦੇ ਚੇਅਰਮੈਨ ਗੁਰਦੇਵ ਸਿੰਘ ਧਾਲੀਵਾਲ ਨੇ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਖਿਡਾਰਨ ਦੀ ਬਦੌਲਤ ਪੂਰੇ ਭਾਰਤ ਵਿਚ ਸੰਸਥਾ 'ਹੈਪ' ਫ਼ਰੀਦਕੋਟ ਅਤੇ ਪੰਜਾਬ ਦਾ ਨਾਂਅ ਰੌਸ਼ਨ ਹੋਇਆ ਹੈ | ਸੰਸਥਾ ਦੀ ਇਕ ਹੋਰ ਖਿਡਾਰਨ ਐਲਿਸ ਪਾਲ ਜੋ ਕਿ ਬਹੁਤ ਜ਼ਿਲ੍ਹਾ ਮਿਹਨਤ ਕਰ ਰਹੀ ਹੈ ਅਤੇ ਕਈ ਲੀਗ ਟੂਰਨਾਮੈਂਟ ਵਿਚ ਭਾਗ ਲੈ ਚੁੱਕੀ ਹੈ ਅਤੇ ਵਧੀਆ ਖੇਡ ਦਾ ਪ੍ਰਦਰਸ਼ਨ ਕਰ ਚੁੱਕੀ ਹੈ | ਹੈਪ ਕ੍ਰਿਕਟ ਅਕੈਡਮੀ ਭਾਣਾ ਦੇ ਪ੍ਰਬੰਧਕ ਭਗਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਹੈਪ ਕ੍ਰਿਕਟ ਅਕੈਡਮੀ ਦੀ ਇਹ ਬਹੁਤ ਵੱਡੀ ਪ੍ਰਾਪਤੀ ਹੈ | ਇਸ ਮੌਕੇ ਡੀ.ਈ.ਓ. ਜ਼ਿਲ੍ਹਾ ਸਿੱਖਿਆ ਅਫ਼ਸਰ ਨੀਲਮ ਰਾਣੀ, ਜ਼ਿਲ੍ਹਾ ਪ੍ਰਾਇਮਰੀ ਅਫ਼ਸਰ ਅੰਜਨਾ ਕੌਸ਼ਲ, ਪਵਨ ਕੁਮਾਰ ਪ੍ਰਾਇਮਰੀ ਡਿਪਟੀ ਅਫ਼ਸਰ, ਜਸਬੀਰ ਜੱਸੀ, ਕੁਲਦੀਪ ਸਿੰਘ ਗਿੱਲ, ਮਨਜੀਤ ਕੌਰ ਜ਼ਿਲ੍ਹਾ ਮੈਨੇਜਰ ਫ਼ਰੀਦਕੋਟ, ਬਲਰਾਜ ਸਿੰਘ, ਲਖਵੀਰ ਸਿੰਘ ਅਤੇ ਸਮੂਹ ਸਟਾਫ਼ ਨੇ ਵਧਾਈ ਦਿੱਤੀ |