ਸਾਦਿਕ, 22 ਨਵੰਬਰ (ਗੁਰਭੇਜ ਸਿੰਘ ਚੌਹਾਨ)-ਆਦੇਸ਼ ਗਰੁੱਪ ਵਲੋਂ ਕਰਵਾਏ ਗਏ ਮੁਕਾਬਲਿਆਂ ਵਿਚ ਸੂਬੇਦਾਰ ਮਹਿੰਦਰ ਸਿੰਘ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਝੋਟੀਵਾਲਾ ਦੇ ਵਿਦਿਆਰਥੀਆਂ ਨੇ ਮਾਣ ਮੱਤੀਆਂ ਪ੍ਰਾਪਤੀਆਂ ਕਰਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ | ਸਕੂਲ ਕੋ-ਆਰਡੀਨੇਟਰ ਮਨਜੀਤ ਕੌਰ ਬਰਾੜ ਨੇ ਦੱਸਿਆ ਕਿ ਮਨਵੀਰ ਕਮਲ ਬੁੱਟਰ ਐਂਡ ਪਾਰਟੀ ਨੇ ਭੰਗੜੇ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ | ਗਿੱਧੇ ਵਿਚ ਤੀਸਰਾ ਸਥਾਨ ਪ੍ਰਾਪਤ ਕਰਕੇ ਬੱਚਿਆਂ ਨੇ ਵਾਹ ਵਾਹ ਖੱਟੀ | ਡਿਬੇਟ ਵਿਚ ਖੁਸ਼ਪ੍ਰੀਤ ਕੌਰ ਅਤੇ ਵੰਸ਼ਦੀਪ ਸਿੰਘ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ | ਫ਼ੋਟੋਗ੍ਰਾਫੀ ਵਿਚ ਮਹਿਕਦੀਪ ਸਿੰਘ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ | ਲੋਕ ਗੀਤ ਅਤੇ ਸ਼ਬਦ ਗਾਇਨ ਵਿਚ ਵੀ ਬਹੁਤ ਵਧੀਆ ਪੇਸ਼ਕਾਰੀ ਕੀਤੀ | ਸਕੂਲ ਦੇ ਪਿ੍ੰਸੀਪਲ ਨਿਰਮਲ ਸਿੰਘ ਬੁੱਟਰ ਨੇ ਦੱਸਿਆ ਕਿ ਸਾਡੇ ਬੱਚਿਆਂ ਦਾ ਭੰਗੜਾ ਦੇਖਣਯੋਗ ਸੀ | ਸਟੇਜ ਤੇ ਨੱਚਦੇ ਮੁੰਡਿਆਂ ਨੇ ਬੱਲੇ ਬੱਲੇ ਕਰਵਾ ਦਿੱਤੀ | ਇਸ ਮੌਕੇ ਹਲਕਾ ਵਿਧਾਇਕ ਗੁਰਦਿੱਤ ਸਿੰਘ ਸੇਖੋਂ, ਜਰਮਨਜੀਤ ਸਿੰਘ ਸੰਧੂ ਡਾਇਰੈਕਟਰ, ਜਨਜੀਤ ਪਾਲ ਸਿੰਘ ਸੇਖੋਂ ਚੇਅਰਮੈਨ ਅਤੇ ਸੁਰਿੰਦਰ ਮੌਂਗਾ ਡਾਇਰੈਕਟਰ ਆਦੇਸ਼ ਗਰੁੱਪ ਵਲੋਂ ਸਕੂਲ ਦੀਆਂ ਜੇਤੂ ਟੀਮਾਂ ਅਤੇ ਪਿ੍ੰਸੀਪਲ ਅਤੇ ਬੈਸਟ ਟੀਚਰਜ਼ ਨੂੰ ਸਨਮਾਨਿਤ ਕੀਤਾ ਗਿਆ |