19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਜਵਾਹਰ ਨਵੋਦਿਆ ਵਿਦਿਆਲਿਆ 'ਚ ਯੂਥ ਮਾਡਲ ਗ੍ਰਾਮ ਸਭਾ ਕਰਵਾਈ

Ad Position 21
No active advertisement
ਅਜੀਤ ਡੈਸਕ 23-11-2025
ਸਾਦਿਕ, 22 ਨਵੰਬਰ (ਆਰ.ਐਸ.ਧੁੰਨਾ)-ਪੀ.ਐੱਮ. ਸ੍ਰੀ ਸਕੂਲ ਜਵਾਹਰ ਨਵੋਦਿਆ ਵਿਦਿਆਲਿਆ ਕਾਉਣੀ ਵਿਖੇ ਗਿਆਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਵਲੋਂ ਯੂਥ ਮਾਡਲ ਗ੍ਰਾਮ ਸਭਾ ਕਰਵਾਈ ਗਈ | ਵਿਦਿਆਰਥੀਆਂ ਵਲੋਂ ਸਖ਼ਤ ਮਿਹਨਤ ਨਾਲ ਮਾਡਲ ਗ੍ਰਾਮ ਸਭਾ ਦੀ ਪੇਸ਼ਕਾਰੀ ਕੀਤੀ ਅਤੇ ਇਸ ਗ੍ਰਾਮ ਸਭਾ 'ਚ ਵਿਦਿਆਰਥੀਆਂ ਨੂੰ ਗ੍ਰਾਮ ਪੰਚਾਇਤ ਦੀ ਬਣਤਰ, ਕਾਰਜ ਵਿਧੀ, ਸਰਪੰਚ, ਪੰਚਾਂ ਅਤੇ ਆਮ ਲੋਕਾਂ ਦੇ ਅਧਿਕਾਰਾਂ ਤੇ ਸ਼ਕਤੀਆਂ ਪ੍ਰਤੀ ਜਾਗਰੂਕ ਕੀਤਾ | ਮਾਡਲ ਗ੍ਰਾਮ ਸਭਾ ਦੇ ਆਗਾਜ਼ ਮੌਕੇ ਵਿਦਿਆਲਿਆ ਦੇ ਵਾਈਸ ਪਿ੍ੰਸੀਪਲ ਰਸ਼ਮੀ ਸਿੰਘ ਨੇ ਵਿਦਿਆਰਥੀਆਂ ਨੂੰ ਗ੍ਰਾਮ ਸਭਾ ਦੀ ਮਹੱਤਤਾ ਅਤੇ ਆਮ ਨਾਗਰਿਕਾਂ ਦੇ ਅਧਿਕਾਰਾਂ ਤੋਂ ਜਾਣੂ ਕਰਵਾਇਆ | ਗ੍ਰਾਮ ਸਭਾ ਦੀ ਪੇਸ਼ਕਾਰੀ ਦੌਰਾਨ ਗਿਆਰ੍ਹਵੀਂ ਕਾਮਰਸ ਦੀ ਵਿਦਿਆਰਥਣ ਜਸਮਨਪ੍ਰੀਤ ਕੌਰ ਨੇ ਸਰਪੰਚ ਦੀ ਭੂਮਿਕਾ ਅਦਾ ਕੀਤੀ ਅਤੇ ਹੋਰਾਂ ਵਿਦਿਆਰਥੀਆਂ ਨੇ ਅਲੱਗ-ਅਲੱਗ ਭੂਮਿਕਾਵਾਂ ਅਦਾ ਕੀਤੀਆਂ | ਵਿਦਿਆਰਥੀਆਂ ਦੀ ਤਿਆਰੀ ਤੋਂ ਪੇਸ਼ਕਾਰੀ ਤੱਕ ਰਵਿੰਦਰ ਕੁਮਾਰ ਨੇ ਕੋਆਰਡੀਨੇਟਰ ਦੀ ਭੂਮਿਕਾ ਨਿਭਾਈ ਅਤੇ ਰੇਨੂੰ, ਖ਼ੁਰਸ਼ੀਦ ਅਹਿਮਦ ਨੇ ਬਹੁਤ ਮਿਹਨਤ ਨਾਲ ਵਿਦਿਆਰਥੀਆਂ ਨੂੰ ਵੱਖ ਵੱਖ ਭੂਮਿਕਾਵਾਂ ਲਈ ਤਿਆਰ ਕੀਤਾ | ਅੰਤ 'ਚ ਰਸ਼ਮੀ ਸਿੰਘ ਨੇ ਪ੍ਰੋਗਰਾਮ ਦੇ ਸਫ਼ਲ ਲਈ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ | ਪ੍ਰੋਗਰਾਮ ਦੀ ਜੱਜਮੈਂਟ ਸੁਖਦੇਵ ਕੌਰ, ਅਮਿਤ ਸੈਣੀ ਅਤੇ ਪੁਸ਼ਪਿੰਦਰ ਚੌਹਾਨ ਵਲੋਂ ਕੀਤੀ ਗਈ | ਮੰਚ ਸੰਚਾਲਨ ਪਿ੍ਅੰਕਾ ਸੈਣੀ ਨੇ ਕੀਤਾ | ਇਸ ਮੌਕੇ ਜੌਨੀ, ਦਿਨੇਸ਼ ਕੰਬੋਜ, ਗੁਰਲਾਲ ਸਿੰਘ ਬਰਾੜ, ਅਮਿਤ ਕੁਮਾਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਬਿਲਾਸਪੁਰ ਨੇ 26 ਲੱਖ ਦੀ ਲਾਗਤ ਵਾਲੇ ਖੇਡ ਗਰਾਊਾਡ ਦਾ ਉਦਘਾਟਨ ਕੀਤਾ ਅਗਲੀ ਖ਼ਬਰ ਸਿਲਵਰ ਓਕਸ ਸਕੂਲ ਵਿਖੇ ਵਾਤਾਵਰਨ ਤੇ ਕੈਂਸਰ ਜਾਗਰੂਕਤਾ ਸਬੰਧੀ ਸੈਮੀਨਾਰ ਕਰਵਾਇਆ
Ad Position 24