ਸ੍ਰੀ ਮੁਕਤਸਰ ਸਾਹਿਬ, 22 ਨਵੰਬਰ (ਰਣਜੀਤ ਸਿੰਘ ਢਿੱਲੋਂ)-ਸ੍ਰੀ ਕਲਿਆਣ ਕਮਲ ਆਸ਼ਰਮ ਹਰਿਦੁਆਰ ਦੇ ਅਨੰਤ ਸ੍ਰੀ ਵਿਭੂਸ਼ਿਤ 1008 ਮਹਾਮੰਡਲੇਸ਼ਵਰ ਸਵਾਮੀ ਕਮਲਾਨੰਦ ਗਿਰੀ ਦਾ 66ਵਾਂ ਜਨਮ ਦਿਨ ਟਿੱਬੀ ਸਾਹਿਬ ਰੋਡ ਸਥਿਤ ਸ੍ਰੀ ਰਾਮ ਭਵਨ ਵਿਖੇ ਧੂਮਧਾਮ ਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਨੇ ਸ਼ਿਰਕਤ ਕੀਤੀ ਤੇ ਸਵਾਮੀ ਕਮਲਾਨੰਦ ਨੂੰ ਜਨਮ ਦਿਨ ਦੀ ਵਧਾਈ ਦਿੱਤੀ | ਇਸ ਮੌਕੇ ਭਜਨ ਵੀ ਪੇਸ਼ ਕੀਤੇ ਗਏ | ਵੱਖ-ਵੱਖ ਰਾਜਨੀਤਕ, ਧਾਰਮਿਕ ਤੇ ਸਮਾਜਿਕ ਸੰਸਥਾਵਾਂ ਨਾਲ ਜੁੜੇ ਲੋਕਾਂ ਨੇ ਵੀ ਇਸ ਸਮਾਗਮ ਵਿਚ ਸ਼ਿਰਕਤ ਕੀਤੀ | ਪੰਜ ਦਿਨ ਤੋਂ ਇੱਥੇ ਸ੍ਰੀ ਸੁੰਦਰ ਕਾਂਡ ਦੇ ਪਾਠ ਹੋ ਰਹੇ ਸਨ | ਇਸ ਮੌਕੇ ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਰਾਜੇਸ਼ ਗੋਰਾ ਪਠੇਲਾ, ਭਾਜਪਾ ਮੰਡਲ-3 ਦੇ ਪ੍ਰਧਾਨ ਰਾਜਿੰਦਰ ਕੁਮਾਰ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਹਰਪਾਲ ਸਿੰਘ ਬੇਦੀ, ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਸੀਨੀਅਰ ਮੀਤ ਪ੍ਰਧਾਨ ਸਤੀਸ਼ ਗਿਰਧਰ ਕਾਲਾ, ਸ੍ਰੀਮਦ ਭਾਗਵਤ ਕਥਾ ਸੁਸਾਇਟੀ ਦੇ ਪ੍ਰਧਾਨ ਤਰਸੇਮ ਗੋਇਲ, ਪੰਡਿਤ ਪੂਰਨ ਚੰਦਰ ਜੋਸ਼ੀ, ਪਿ੍ੰਸੀਪਲ ਰਾਕੇਸ਼ ਪਰੂਥੀ, ਦੀਪਕਪਾਲ ਸ਼ਰਮਾ, ਆਦੇਸ਼ ਸ਼ਰਮਾ ਮੰਨੂ, ਸ੍ਰੀ ਹਨੂੰਮਾਨ ਚਾਲੀਸਾ ਮੰਡਲ ਦੇ ਚੇਅਰਮੈਨ ਡਾ. ਸੁਭਾਸ਼ ਖੁਰਾਣਾ, ਸਰਪ੍ਰਸਤ ਰਾਜ ਖੁਰਾਣਾ, ਪ੍ਰਧਾਨ ਅਨਿਲ ਵਾਟਸ, ਖ਼ਜ਼ਾਨਚੀ ਦਵਿੰਦਰ ਤਾਇਲ, ਨੱਥੂ ਰਾਮ ਗੋਇਲ, ਨਰਿੰਦਰ ਗੁਪਤਾ, ਸੋਨੂੰ ਨਾਗਪਾਲ, ਰਾਕੇਸ਼ ਬਜਾਜ, ਮਾਸਟਰ ਰੇਸ਼ਮ ਸਿੰਘ, ਰਵੀ ਸ਼ਰਮਾ, ਐਡਵੋਕੇਟ ਸੁਨੀਲ ਬਾਂਸਲ, ਅਰਵਿਨ ਪਠੇਲਾ, ਸੁਨੀਲ ਵਾਟਸ, ਤੇਲੂ ਰਾਮ ਗਰਗ, ਪੰਡਿਤ ਰਣਜੀਤ ਸ਼ਰਮਾ ਸਮੇਤ ਵੱਡੀ ਗਿਣਤੀ 'ਚ ਸ਼ਰਧਾਲੂ ਹਾਜ਼ਰ ਸਨ |