27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2025

ਪੀ.ਐਮ. ਸ੍ਰੀ ਸਰਕਾਰੀ ਹਾਈ ਸਕੂਲ ਤਰਮਾਲਾ ਦੇ ਵਿਦਿਆਰਥੀਆਂ ਨੇ ਜੈਪੁਰ ਦਾ 6 ਦਿਨਾ ਟੂਰ ਲਾਇਆ

Ad Position 21
No active advertisement
ਅਜੀਤ ਡੈਸਕ 24-11-2025
ਲੰਬੀ, 23 ਨਵੰਬਰ (ਮੇਵਾ ਸਿੰਘ)-ਪੀ.ਐਮ. ਸ੍ਰੀ ਸਰਕਾਰੀ ਹਾਈ ਸਕੂਲ ਤਰਮਾਲਾ ਦੇ ਵਿਦਿਆਰਥੀ ਸਕੁੂਲ ਦੇ ਹੈੱਡਮਾਸਟਰ ਅਮਨਦੀਪ ਸਿੰਘ ਦੀ ਅਗਵਾਈ ਤੇ ਸੁਨੀਲ ਕੁਮਾਰ ਦੀ ਦੇਖ ਰੇਖ ਵਿਚ ਐਕਸਪੋਜ਼ਰ ਵਿਜ਼ਿਟ ਲਈ ਜੈਪੁਰ (ਰਾਜਸਥਾਨ) ਵਿਖੇ ਗਏ | ਸਕੂਲ ਦਾ ਇਹ ਫੇਰਾ ਮਿਤੀ 17 ਨਵੰਬਰ ਤੋਂ 22 ਨਵੰਬਰ ਤੱਕ ਕੁੱਲ ਛੇ ਦਿਨਾਂ ਦਾ ਸੀ | ਹੈੱਡ ਮਾਸਟਰ ਅਮਨਦੀਪ ਸਿੰਘ ਨੇ ਦੱਸਿਆ ਕਿ ਇਸ ਫੇਰੇ ਵਿਚ ਵਿਦਿਆਰਥੀਆਂ ਦੀ ਚੋਣ ਮੈਰਿਟ ਦੇ ਅਧਾਰ 'ਤੇ ਕੀਤੀ ਗਈ | ਉਨ੍ਹਾਂ ਦੱਸਿਆ ਕਿ ਫੇਰੇ ਵਿਚ ਕੁੱਲ 50 ਵਿਦਿਆਰਥੀਆਂ ਨੇ ਭਾਗ ਲਿਆ | ਇਸ ਦੌਰਾਨ ਜੈਪੁਰ ਵਿਖੇ ਵਿਦਿਆਰਥੀਆਂ ਨੇ ਜੈਗੜ੍ਹ ਫੌਰਟ, ਸੀਟੀ ਪੈਲੇਸ, ਜੰਤਰ-ਮੰਤਰ, ਜਲ ਮਹਿਲ, ਹਵਾ ਮਹਿਲ, ਸ਼ੀਸ਼ ਮਹਿਲ, ਨਾਹਰਗੜ੍ਹ ਫੌਰਟ, ਬਾਪੂ ਬਾਜ਼ਾਰ, ਅਲਬਰਟ ਹਾਲ, ਬਾਇਓਟੈਕਨਾਲੌਜੀ ਪਾਰਕ, ਸਾਇੰਸ ਨੈਸ਼ਨਲ ਪਾਰਕ, ਨਾਹਰਗੜ੍ਹ ਜੂਲੋਜੀਕਲ ਪਾਰਕ, ਵਰਲਡ ਟਰੇਡ ਪਾਰਕ ਆਦਿ ਸਥਾਨਾਂ ਦੀ ਯਾਤਰਾ ਕੀਤੀ | ਵਿਦਿਆਰਥੀਆਂ ਨੂੰ ਮਨੋਰੰਜਨ ਦੇ ਨਾਲ-ਨਾਲ ਬਹੁਤ ਕੁਝ ਸਿੱਖਣ ਨੂੰ ਮਿਲਿਆ |
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਦੇ ਸੰਬੰਧ 'ਚ ਨਗਰ ਕੀਰਤਨ ਸਜਾਇਆ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ 2027 'ਚ ਪੰਜਾਬ 'ਚ ਸਰਕਾਰ ਬਣਾਵੇਗਾ-ਜਥੇਦਾਰ ਮਾਹਲਾ, ਚੇਅਰਮੈਨ ਛਿੰਦਾ
Ad Position 24