ਕੋਟਕਪੂਰਾ, 23 ਨਵੰਬਰ (ਮੇਘਰਾਜ, ਮੋਹਰ ਗਿੱਲ)-ਕੋਟਕਪੂਰਾ ਸੋਸ਼ਲ ਵੈਲਫੇਅਰ ਕੌਂਸਲ ਪੰਜਾਬ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਮੂਹਿਕ ਸ਼ਾਦੀਆਂ ਦਾ 29ਵਾਂ ਸਮਾਗਮ ਕਮਿਊਨਟੀ ਹਾਲ ਕੋਟਕਪੂਰਾ ਵਿਖੇ ਕਰਵਾਇਆ ਗਿਆ | ਸਮਾਗਮ 'ਚ ਐਡਵੋਕੇਟ ਬੀਰਇੰਦਰ ਸਿੰਘ ਸੰਧਵਾਂ, ਪੀ.ਆਰ.ਓ ਮਨਪ੍ਰੀਤ ਸਿੰਘ ਮਨੀ ਧਾਲੀਵਾਲ ਅਤੇ ਓ.ਐਸ.ਡੀ ਸਾਧੂ ਰਾਮ ਕੁਸ਼ਲਾ ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ | ਵਿਸ਼ੇਸ਼ ਮਹਿਮਾਨਾਂ ਦੇ ਤੌਰ 'ਤੇ ਡੀ.ਐਸ.ਪੀ ਸੰਜੀਵ ਕੁਮਾਰ, ਡਾ. ਮਨਜੀਤ ਸਿੰਘ ਢਿੱਲੋਂ, ਮਾ. ਹਰਬੰਸ ਲਾਲ ਸ਼ਰਮਾ, ਥਾਣਾ ਮੁਖੀ ਸੁਖਦਰਸ਼ਨ ਸ਼ਰਮਾ, ਮਨਪ੍ਰੀਤ ਸਿੰਘ ਸੇਖੋਂ, ਖੁਸ਼ਵਿੰਦਰ ਸਿੰਘ ਸਰਾਵਾਂ, ਯਸ਼ਪਾਲ ਅਗਰਵਾਲ, ਨਿਰਮਲਜੀਤ ਸ਼ਰਮਾ, ਗੰਗਾ ਰਾਮ ਮੈਨੇਜਰ, ਪਰਮਜੀਤ ਸ਼ਰਮਾ ਨਿਹਾਲ ਸਿੰਘ ਵਾਲਾ, ਹੀਰਾਵੰਤੀ ਤੇ ਮੁਖਤਿਆਰ ਕੌਰ ਨੇ ਸ਼ਿਰਕਤ ਕੀਤੀ¢ ਇਸ ਮੌਕੇ ਐਡਵੋਕੇਟ ਬੀਰਇੰਦਰ ਸਿੰਘ ਸੰਧਵਾਂ ਨੇ ਸੰਸਥਾ ਦੇ ਉਕਤ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਸਪੀਕਰ ਸੰਧਵਾਂ ਦੇ ਅਖਤਿਆਰੀ ਕੋਟੇ 'ਚੋਂ ਇਕ ਲੱਖ ਰੁਪਏ ਦੇਣ ਦਾ ਐਲਾਨ ਕਰਦਿਆਂ ਕਿਹਾ ਕਿ ਹੁਣ ਚੌਥੇ ਸਾਲ ਵੀ ਉਹ ਲਗਾਤਾਰ ਇਕ ਲੱਖ ਰੁਪਏ ਦਾ ਯੋਗਦਾਨ ਪਾ ਰਹੇ ਹਨ | ਇਸ ਮੌਕੇ ਸੰਸਥਾ ਦੇ ਪ੍ਰਧਾਨ ਮਨਮੋਹਨ ਸ਼ਰਮਾ, ਜਨਰਲ ਸਕੱਤਰ ਮੰਗਾ ਰਾਮ ਗੋਠਵਾਲ ਅਤੇ ਪੈ੍ਰਸ ਸਕੱਤਰ ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਦੱਸਿਆ ਕਿ ਇਸ ਵਾਰ 21 ਜ਼ਰੂਰਤਮੰਦ ਜੋੜਿਆਂ ਦੀਆਂ ਸਮੂਹਿਕ ਸ਼ਾਦੀਆਂ ਕਰਵਾਈਆਂ ਗਈਆਂ ਹਨ¢ ਉਨ੍ਹਾਂ ਦੱਸਿਆ ਕਿ ਉਕਤ ਸਮਾਗਮ ਮੌਕੇ ਬਰਾਤੀਆਂ ਦਾ ਸ਼ਾਨਦਾਰ ਸਵਾਗਤ ਕੀਤਾ ਜਾਂਦਾ ਹੈ ਤੇ ਸਾਰੀਆਂ ਲੜਕੀਆਂ ਨੂੰ ਰੋਜ਼ਾਨਾ ਵਰਤੋਂ ਵਾਲਾ ਸਮਾਨ ਦਾਜ ਦੇ ਰੂਪ 'ਚ ਦਿੱਤਾ ਜਾਂਦਾ ਹੈ¢ ਆਨੰਦ ਕਾਰਜ ਦੀ ਰਸਮ ਭਾਈ ਹਰਨੇਕ ਸਿੰਘ ਭੱਟੀ ਦੇ ਜਥੇ ਵਲੋਂ ਨਿਭਾਈ ਗਈ | ਉਨ੍ਹਾਂ ਦੱਸਿਆ ਕਿ ਇਸ ਵਾਰ ਦਾ ਵਿਆਹ ਸਮਾਗਮ ਡਾ. ਮੱਘਰ ਸਿੰਘ ਸਲਾਹਕਾਰ ਦੀ ਯਾਦ ਨੂੰ ਸਮਰਪਿਤ ਕੀਤਾ ਗਿਆ¢ ਇਸ ਮੌਕੇ ਸੱਭਿਆਚਾਰਕ ਸਮਾਗਮ ਦੌਰਾਨ ਪੰਜਾਬੀ ਗਾਇਕ ਰਾਜੂ ਸਲੀਮ ਦੀ ਟੀਮ ਨੇ ਵਿਆਂਦੜ ਜੋੜਿਆਂ ਤੇ ਮਹਿਮਾਨਾਂ ਦਾ ਮਨੋਰੰਜਨ ਕੀਤਾ¢ ਇਸ ਮੌਕੇ ਵਿਵੇਕ ਕੁਮਾਰ, ਰਾਜਨ ਜੈਨ, ਡਾ. ਅਜੇ ਕੁਮਾਰ ਅਰੋੜਾ, ਹਰਮਿੰਦਰ ਸਿੰਘ ਸੇਖੋਂ, ਚਰਨਜੀਤ ਸਿੰਘ ਮਾਨ, ਤਰਸੇਮ ਸਿੰਘ, ਗੁਰਪ੍ਰੀਤ ਸਿੰਘ, ਨਰੇਸ਼ ਕੁਮਾਰ ਗੋਇਲ, ਪਵਨ ਗਰਗ, ਗੁਰਮੀਤ ਸਿੰਘ ਆਦਿ ਵਿਅਕਤੀ ਹਾਜ਼ਰ ਸਨ |