ਮੋਗਾ, 23 ਨਵੰਬਰ (ਸੁਰਿੰਦਰਪਾਲ ਸਿੰਘ)-ਗੁਰਿੰਦਰਵੀਰ ਸਿੰਘ ਔਲਖ (ਗੈਰੀ) ਕੈਨੇਡਾ ਨੂੰ ਉਸ ਵੇਲੇ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਪੂਜਨੀਕ ਪਿਤਾ ਸਾਬਕਾ ਬੈਂਕ ਮੈਨੇਜਰ ਬੂਟਾ ਸਿੰਘ ਔਲਖ ਅਚਾਨਕ ਸਦੀਵੀ ਵਿਛੋੜਾ ਦੇ ਗਏ | ਉਹ ਕਰੀਬ 75 ਵਰਿ੍ਹਆਂ ਦੇ ਸਨ | ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਪੂਰੀਆਂ ਧਾਰਮਿਕ ਰਸਮਾਂ ਨਾਲ ਸਥਾਨਕ ਸ਼ਹਿਰ ਦੇ ਗਾਂਧੀ ਰੋਡ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ | ਸਵ: ਬੂਟਾ ਸਿੰਘ ਔਲਖ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਸਪੁੱਤਰ ਗੁਰਿੰਦਰਵੀਰ ਸਿੰਘ, ਰਿਸ਼ਤੇਦਾਰਾਂ ਤੇ ਸਨੇਹੀਆਂ ਨੇ ਵਿਖਾਈ | ਇਸ ਮੌਕੇ ਰਾਜਨਦੀਪ ਕੌਰ ਬਰਾੜ, ਨਵਦੀਪ ਕੌਰ ਧਾਲੀਵਾਲ, ਸੁਖਬਿੰਦਰ ਸਿੰਘ ਬਰਾੜ, ਅਵੀਜੀਤ ਸਿੰਘ ਧਾਲੀਵਾਲ, ਸੁਖਦੇਵ ਸਿੰਘ ਖੋਸਾ ਸਾਬਕਾ ਚੇਅਰਮੈਨ, ਪਰਮਜੀਤ ਸਿੰਘ ਡਾਲਾ ਸਾਬਕਾ ਏ.ਈ.ਓ. ਤੇ ਉੱਘੇ ਖੇਡ ਪ੍ਰਮੋਟਰ, ਨਿਧੜਕ ਸਿੰਘ ਬਰਾੜ ਸਾਬਕਾ ਰਾਜ ਸੂਚਨਾ ਕਮਿਸ਼ਨਰ ਪੰਜਾਬ, ਉਪਿੰਦਰ ਸਿੰਘ ਗਿੱਲ, ਧਰਮਪਾਲ ਸਿੰਘ ਡੀ.ਪੀ. ਨਿਹਾਲ ਸਿੰਘ ਵਾਲਾ ਸੀਨੀਅਰ ਕਾਂਗਰਸੀ ਆਗੂ, ਅਮਰਜੀਤ ਸਿੰਘ ਬਰਾੜ ਰਾਜੇਆਣਾ ਪ੍ਰਧਾਨ ਆੜ੍ਹਤੀ ਐਸੋਸੀਏਸ਼ਨ, ਚਰਨਜੀਤ ਸਿੰਘ ਬਰਾੜ, ਜਸਵਿੰਦਰ ਸਿੰਘ, ਅੰਕਿਸ਼ ਬਾਂਸਲ ਮੈਨੇਜਰ ਐਸ.ਬੀ.ਆਈ., ਡਾ. ਨਵਦੀਪ ਸਿੰਘ ਬਰਾੜ ਸਾਬਕਾ ਐਸ.ਐਮ.ਓ., ਸੁਰਿੰਦਰ ਕੌਰ ਬਰਾੜ ਧਰਮ-ਪਤਨੀ ਪਿ੍ੰਸੀਪਲ ਚਮਕੌਰ ਸਿੰਘ ਬਰਾੜ, ਗੁਰਚਰਨ ਸਿੰਘ ਗਿੱਲ ਉੱਘੇ ਸਮਾਜ ਸੇਵੀ, ਰਣਜੀਤ ਸਿੰਘ ਰਾਜਾ, ਜਸਪ੍ਰੀਤ ਸਿੰਘ ਸਰਾਂ ਐਸ.ਈ. ਬਿਜਲੀ ਬੋਰਡ, ਦਮਨਜੀਤ ਸਿੰਘ ਤੂਰ ਐਸ.ਈ. ਬਿਜਲੀ ਬੋਰਡ, ਅਮਰਜੀਤ ਸਿੰਘ ਲੰਢੇਕੇ ਸਾਬਕਾ ਚੇਅਰਮੈਨ ਤੇ ਸੀਨੀਅਰ ਅਕਾਲੀ ਆਗੂ, ਬਲਜੀਤ ਸਿੰਘ ਜੱਸ ਮੰਗੇਵਾਲਾ ਸੀਨੀਅਰ ਅਕਾਲੀ ਆਗੂ, ਦਲਜੀਤ ਸਿੰਘ ਭੁੱਲਰ ਇੰਸਪੈਕਟਰ, ਮਨਜੀਤ ਸਿੰਘ ਮਾਨ ਸਾਬਕਾ ਕੌਂਸਲਰ ਤੇ ਮੈਂਬਰ ਪੰਜਾਬ ਪ੍ਰਦੇਸ਼ ਕਾਂਗਰਸ, ਬਾਬੂ ਲਾਲ ਸਾਬਕਾ ਸੀ.ਈ.ਓ., ਗੁਰਪ੍ਰੀਤ ਸਿੰਘ ਗਿੱਲ, ਅਮਰੀਕ ਸਿੰਘ ਨੈਸਲੇ, ਪਰਮਜੀਤ ਸਿੰਘ ਬਾਠ, ਦਲਜੀਤ ਸਿੰਘ ਰਵੀ ਲੰਢੇਕੇ, ਬੰਤ ਸਿੰਘ ਮਾਲਵਾ, ਡਾ. ਜਸਮੀਤ ਸਿੰਘ, ਗੁਰਜੰਟ ਸਿੰਘ ਰਾਮੂੰਵਾਲਾ, ਅਵੀਜੀਤ ਸਿੰਘ ਦਾਮਾਦ, ਜਗਜੀਤ ਸਿੰਘ ਖੋਸਾ, ਮਨਜੀਤ ਸਿੰਘ, ਜੇ.ਪੀ.ਐਸ. ਨਾਰੰਗ ਕਾਨੂੰਗੋ, ਓਮ ਮੱਲ ਸ਼ੰਕਰ ਫੂਡ ਸਪਲਾਈ ਅਫ਼ਸਰ, ਗੁਰਭੇਜ ਸਿੰਘ ਬੈਂਕ ਆਫ਼ ਇੰਡੀਆ, ਬਲਕਾਰ ਸਿੰਘ ਬਰਾੜ ਕੋਰ ਕਮੇਟੀ ਮੈਂਬਰ ਸ਼੍ਰੋਮਣੀ ਅਕਾਲੀ ਦਲ, ਓਾਕਾਰ ਸਿੰਘ ਬਰਾੜ ਐਮ.ਡੀ. ਔਰਬਿਟ ਟਰਾਂਸਪੋਰਟ ਆਦਿ ਹਾਜ਼ਰ ਸਨ | ਸਵ: ਬੂਟਾ ਸਿੰਘ ਔਲਖ ਦਾ ਅੰਗੀਠਾ 25 ਨਵੰਬਰ ਮੰਗਲਵਾਰ ਨੂੰ ਸਵੇਰੇ 10 ਵਜੇ ਗਾਂਧੀ ਰੋਡ ਸ਼ਮਸ਼ਾਨਘਾਟ ਵਿਖੇ ਸੰਭਾਲਿਆ ਜਾਵੇਗਾ |