ਰਾਜੇਸ਼ ਕੁਮਾਰ ਪਠੇਜਾ ਦਾ ਦਿਹਾਂਤ
ਕੋਟਕਪੂਰਾ, 27 ਸਤੰਬਰ ( ਰਿੰਕੂ ਮਲਹੋਤਰਾ)-ਕੋਟਕਪੂਰਾ ਦਾ ਨਾਮਵਰ ਪਠੇਜਾ ਪਰਿਵਾਰ ਦੇ ਰਾਜੇਸ਼ ਕੁਮਾਰ ਉਰਫ ਮਿੱਠੂ ਪਠੇਜਾ ਉਮਰ 74 ਸਾਲ ਬੀਤੇ ਦਿਨੀਂ ਇਸ ਦੁਨੀਆਂ ਨੂੰ ਅਲਵਿਦਾ ਕਹਿ ਗੁਰੂ ਚਰਨਾਂ ਵਿਚ ਬਿਰਾਜੇ। ਉਨ੍ਹਾਂ ਦਾ ਅੰਤਿਮ ਸੰਸਕਾਰ ਬਠਿੰਡਾ ਰੋਡ ਸ਼ਾਂਤੀਵਣ ਵਿਖੇ ਕਰ ਦਿੱਤਾ ਗਿਆ।
ਮ
ਮਿੱਠੂ ਪਠੇਜਾ ਦੀ ਫਾਈਲ ਫੋਟੋ।
28-09-2026
ਕੋਟਕਪੂਰਾ, 27 ਸਤੰਬਰ ( ਰਿੰਕੂ ਮਲਹੋਤਰਾ)-ਕੋਟਕਪੂਰਾ ਦਾ ਨਾਮਵਰ ਪਠੇਜਾ ਪਰਿਵਾਰ ਦੇ ਰਾਜੇਸ਼ ਕੁਮਾਰ ਉਰਫ ਮਿੱਠੂ ਪਠੇਜਾ ਉਮਰ 74 ਸਾਲ ਬੀਤੇ ਦਿਨੀਂ ਇਸ ਦੁਨੀਆਂ ਨੂੰ ਅਲਵਿਦਾ ਕਹਿ ਗੁਰੂ ਚਰਨਾਂ ਵਿਚ ਬਿਰਾਜੇ। ਉਨ੍ਹਾਂ ਦਾ ਅੰਤਿਮ ਸੰਸਕਾਰ ਬਠਿੰਡਾ ਰੋਡ ਸ਼ਾਂਤੀਵਣ ਵਿਖੇ ਕਰ ਦਿੱਤਾ ਗਿਆ। ਇਸ ਮੌਕੇ ਪਰਿਵਾਰਕ ਮੈਂਬਰ ਸੁਭਾਸ਼ ਚੰਦਰ, ਪਵਨ ਕੁਮਾਰ, ਅਸ਼ੋਕ ਕੁਮਾਰ, ਵਿਜੇ ਪਠੇਜਾ ਤੇ ਅਜੇ ਕੁਮਾਰ ਨੇ ਦੱਸਿਆ ਕਿ ਮਿੱਠੂ ਪਠੇਜਾ ਧਾਰਮਿਕ ਖਿਆਲਾਂ ਵਾਲੇ, ਲੋੜਵੰਦਾਂ ਦੀ ਮਦਦ ਕਰਨ ਵਾਲੇ ਵਿਅਕਤੀ ਸਨ ਅਤੇ ਹਮੇਸ਼ਾ ਹੀ ਉਨ੍ਹਾਂ ਆਪਣਾ ਜੀਵਨ ਤੰਦਰੁਸਤੀ ਵਿਚ ਬਤੀਤ ਕੀਤਾ। ਪਰਿਵਾਰ ਨਾਲ ਕੁਲਤਾਰ ਸਿੰਘ ਸੰਧਵਾਂ ਸਪੀਕਰ ਵਿਧਾਨ ਸਭਾ ਪੰਜਾਬ, ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਅਜੇਪਾਲ ਸਿੰਘ ਸੰਧੂ, ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ, ਭਾਜਪਾ ਆਗੂ ਸੁਨੀਤਾ ਗਰਗ, ਸੁਆਮੀ ਸ੍ਰੀ ਨਿਵਾਸ, ਸੁਵਾਮੀ ਗੋਪਾਲਾ ਨੰਦ ਜੀ, ਐਡਵੋਕੇਟ ਬਰਿੰਦਰ ਸਿੰਘ, ਸੁੱਖੂ ਸੰਧੂ, ਅਮਰਿੰਦਰ ਸਿੰਘ ਬੰਨੀ ਬਰਾੜ, ਸੁਮਿਤ ਬਰਾੜ, ਕੇਵਲ ਸਹੋਤਾ, ਸਵਤੰਤਰ ਜੋਸ਼ੀ, ਅਵਤਾਰ ਤਾਰੀ, ਰੋਜ਼ੀ ਸ਼ਰਮਾ, ਕੁੱਕੀ ਚੋਪੜਾ ਹੋਰਾਂ ਨੇ ਹਮਦਰਦੀ ਦਾ ਪ੍ਰਗਟਾਵਾ ਕੀਤਾ।