19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2025

ਐਨ.ਐਸ.ਐਸ. ਵਲੰਟੀਅਰਾਂ ਨੇ 'ਯੁਵਾ ਆਪਦਾ ਮਿੱਤਰ ਟਰੇਨਿੰਗ' 'ਚ ਹਿੱਸਾ ਲਿਆ

Ad Position 21
No active advertisement
ਅਜੀਤ ਡੈਸਕ 25-11-2025
ਸਾਦਿਕ, 24 ਨਵੰਬਰ (ਗੁਰਭੇਜ ਸਿੰਘ ਚੌਹਾਨ)-ਪੰਜਾਬ ਡਿਗਰੀ ਕਾਲਜ ਮਹਿਮੂਆਣਾ ਦੇ ਐਨ.ਐਸ.ਐਸ. ਵਲੰਟੀਅਰਾਂ ਵਲੋਂ 'ਯੁਵਾ ਆਪਦਾ ਮਿੱਤਰਾ ਟਰੇਨਿੰਗ' 'ਚ ਹਿੱਸਾ ਲਿਆ ਗਿਆ | ਰੈੱਡ ਰਿਬਨ ਕਲੱਬ ਦੇ ਨੋਡਲ ਅਫ਼ਸਰ ਤੇ ਐਨ.ਐਸ.ਐਸ. ਦੇ ਪ੍ਰੋਗਰਾਮ ਅਫ਼ਸਰ ਪ੍ਰੋ: ਅਬਜੀਤ ਸਿੰਘ ਡੋਡ ਨੇ ਦੱਸਿਆ ਕਿ ਜ਼ਿਲ੍ਹਾ ਫ਼ਰੀਦਕੋਟ 'ਚ ਰਾਸ਼ਟਰੀ ਆਫ਼ਤ ਪ੍ਰਬੰਧਨ ਅਥਾਰਟੀ ਪੰਜਾਬ ਵਲੋਂ ਸਪਾਂਸਰ ਤੇ ਮਹਾਤਮਾ ਗਾਂਧੀ ਸਟੇਟ ਇੰਸਟੀਟਿਊਟ ਆਫ਼ ਪਬਲਿਕ ਐਡਮਨਿਸਟਰੇਸ਼ਨ, ਪੰਜਾਬ ਵਲੋਂ ਚਲਾਏ ਗਏ ਸੱਤ ਦਿਨਾਂ 'ਯੁਵਾ ਆਪਦਾ ਮਿੱਤਰ' ਟਰੇਨਿੰਗ 'ਚ ਕਾਲਜ ਦੇ ਐਨ.ਐਸ.ਐਸ. ਵਲੰਟੀਅਰਾਂ ਵਲੋਂ ਹਿੱਸਾ ਲਿਆ ਗਿਆ | ਇਹ ਟਰੇਨਿੰਗ ਇਕ ਹਫ਼ਤੇ ਤੱਕ ਚੱਲੀ | ਜਿਸ ਦੇ ਸਮਾਪਤੀ ਸਮਾਗਮ 'ਚ ਜ਼ਿਲ੍ਹਾ ਡੀ.ਆਰ.ਓ. ਲਵਪ੍ਰੀਤ ਕੌਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਮੁੱਖ ਮਹਿਮਾਨ ਡੀ.ਆਰ.ਓ. ਲਵਪ੍ਰੀਤ ਕੌਰ ਨੇ ਕਿਹਾ ਕਿ ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਸੰਕਟ ਭਰੀਆਂ ਸਥਿਤੀਆਂ ਦੌਰਾਨ ਫਰਸਟ ਰਿਸਪਾਂਡਰ ਵਜੋਂ ਤਿਆਰ ਕਰਨਾ ਹੈ | ਇਸ ਮੌਕੇ ਪ੍ਰੋ. (ਡਾ.) ਜੋਗ ਸਿੰਘ ਭਾਟੀਆ ਸੀਨੀਅਰ ਕਨਸਲਟੈਂਟ ਤੇ ਕੋਰਸ ਡਾਇਰੈਕਟਰ ਮਗਸੀਪਾ ਨੇ ਸਮਾਪਤੀ ਸੰਬੋਧਨ ਕੀਤਾ | ਇਸ ਮੌਕੇ ਡਾ. ਹਿਮਾਂਸ਼ੂ ਨਾਗਪਾਲ ਜ਼ਿਲ੍ਹਾ ਨੋਡਲ ਅਫ਼ਸਰ ਐਨ.ਐਸ.ਐਸ., ਪ੍ਰੋ. ਅਬਜੀਤ ਸਿੰਘ ਡੋਡ ਪ੍ਰੋਗਰਾਮ ਅਫ਼ਸਰ ਐਨ.ਐਸ.ਐਸ. ਤੇ ਕੋਰਸ ਕੋਆਰਡੀਨੇਟਰ ਗੁਲਸ਼ਨ, ਯੋਗੇਸ਼ ਕੁਮਾਰ, ਨੂਰ ਨਿਸ਼ਾ, ਦਵਿੰਦਰ ਕੌਰ, ਮਨਜੋਤ ਕੌਰ ਜੌਹਲ ਹਾਜ਼ਰ ਸਨ | ਐਨ.ਐਸ.ਐਸ ਦੇ ਸਮੂਹ ਵਲੰਟੀਅਰਾਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਲੁੱਟਾਂ ਖੋਹਾਂ ਕਰਨ ਵਾਲੇ 4 ਸ਼ੱਕੀ ਕਾਬੂ ਅਗਲੀ ਖ਼ਬਰ ਬਾਬਾ ਫਰੀਦ ਵੈੱਲਫੇਅਰ ਸੁਸਾਇਟੀ ਨੇ 50 ਲੋੜਵੰਦ ਬਜ਼ੁਰਗਾਂ ਨੂੰ ਗਰਮ ਸੂਟ ਤੇ ਬੂਟ ਵੰਡੇ
Ad Position 24