20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2025

ਸੰਤ ਮੋਹਨ ਦਾਸ ਯਾਦਗਾਰੀ ਵਿੱਦਿਅਕ ਸੰਸਥਾਵਾਂ ਨੇ ਸੱਭਿਆਚਾਰਕ ਮੇਲਾ ਕਰਵਾਇਆ

Ad Position 21
No active advertisement
ਸੰਤ ਮੋਹਨ ਦਾਸ ਮੈਮੋਰੀਅਲ ਵਿੱਦਿਅਕ ਸੰਸਥਾਵਾਂ ਕੋਟ ਸੁਖੀਆ ਵਲੋਂ ਕਰਵਾਏ ਸਾਲਾਨਾ ਸੱਭਿਆਚਾਰਕ ਮੇਲੇ ਦਾ ਦਿ੍ਸ਼ | ਅਜੀਤ ਤਸਵੀਰਾਂ <br/> 25-11-2025
ਫ਼ਰੀਦਕੋਟ, 24 ਨਵੰਬਰ (ਜਸਵੰਤ ਸਿੰਘ ਪੁਰਬਾ)-ਸੰਤ ਮੋਹਨ ਦਾਸ ਯਾਦਗਾਰੀ ਵਿੱਦਿਅਕ ਸੰਸਥਾਵਾਂ ਕੋਟ ਸੁਖੀਆ ਅਧੀਨ ਚੱਲ ਰਹੇ ਐਸ.ਐਮ.ਡੀ ਵਰਲਡ ਸਕੂਲ ਤੇ ਸੰਤ ਮੋਹਨ ਦਾਸ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਵਲੋਂ ਸਾਲਾਨਾ ਸਮਾਗਮ ਕਰਵਾਇਆ ਗਿਆ | ਸਮਾਗਮ ਵਿਚ ਵਿਸ਼ੇਸ਼ ਤੌਰ 'ਤੇ ਬੱਚਿਆਂ ਦੇ ਮਾਤਾ ਪਿਤਾ ਨੂੰ ਸੰਸਥਾ ਵਲੋਂ ਸੱਦਾ ਪੱਤਰ ਭੇਜਿਆ ਗਿਆ | ਇਸ ਪ੍ਰੋਗਰਾਮ ਦੀ ਸ਼ੁਰੂਆਤ ਧਾਰਮਿਕ ਸ਼ਬਦ ਨਾਲ ਕੀਤੀ ਗਈ | ਐਸ.ਐਮ.ਡੀ ਵਰਲਡ ਸਕੂਲ ਦੇ ਪਿ੍ੰਸੀਪਲ ਐਚ.ਐਸ ਸਾਹਨੀ ਵਲੋਂ ਆਏ ਹੋਏ ਮੁੱਖ ਮਹਿਮਾਨਾਂ ਤੇ ਪਤਵੰਤੇ ਸੱਜਣਾਂ ਨੂੰ ਸਮਾਗਮ 'ਚ ਪਹੁੰਚਣ ਲਈ ਜੀ ਆਇਆਂ ਆਖਿਆ | ਇਸ ਪ੍ਰੋਗਰਾਮ ਵਿਚ ਨਰਸਰੀ ਜਮਾਤ ਤੋਂ ਲੈ ਕੇ ਪੰਜਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਵਲੋਂ ਵੱਖ-ਵੱਖ ਸੱਭਿਆਚਾਰਕ ਪੇਸ਼ਕਾਰੀਆਂ ਕੀਤੀਆਂ ਗਈਆਂ | ਇਸ ਦੌਰਾਨ ਛੋਟੇ ਬੱਚਿਆਂ ਵਲੋਂ ਸਾਡੇ ਸਮਾਜ 'ਚ ਰਿਸ਼ਤਿਆਂ ਨੂੰ ਦੂਰ ਕਰ ਰਹੀ ਮੋਬਾਇਲ ਦੀ ਹੋ ਰਹੀ ਦੁਰਵਰਤੋਂ ਬਾਰੇ ਪ੍ਰੋਗਰਾਮ ਪੇਸ਼ ਕੀਤਾ ਗਿਆ | ਇਸ ਤੋਂ ਇਲਾਵਾ ਬੱਚਿਆਂ ਵਲੋਂ ਨਸ਼ਿਆਂ ਕਰਕੇ ਬਰਬਾਦ ਹੋ ਰਹੀ ਨੌਜਵਾਨੀ ਨੂੰ ਸੇਧ ਦੇਣ ਲਈ ਕੋਰੀਓਗ੍ਰਾਫੀ ਪੇਸ਼ ਕੀਤੀ ਗਈ | ਇਸੇ ਤਰ੍ਹਾਂ ਵਾਤਾਵਰਨ ਨਾਲ ਸੰਬੰਧਿਤ ਰੁੱਖਾਂ ਦੀ ਹੋ ਰਹੀ ਕਟਾਈ ਨੂੰ ਰੋਕਣ ਲਈ ਨੰਨੇ੍ਹ ਮੁੰਨੇ ਬੱਚਿਆਂ ਵਲੋਂ ਬਹੁਤ ਹੀ ਪਿਆਰੇ ਗੀਤ ਰਾਹੀਂ ਸਮਾਜ ਨੂੰ ਸੁਨੇਹਾ ਦਿੱਤਾ ਗਿਆ | ਇਸ ਦੌਰਾਨ ਬੱਚਿਆਂ ਵਲੋਂ ਵੱਖ- ਵੱਖ ਵੰਨਗੀਆਂ ਨੂੰ ਲੈ ਕੇ ਕੋਰੀਓਗ੍ਰਾਫੀ ਪੇਸ਼ ਕਰਦੇ ਹੋਏ ਸਮਾਜ ਨੂੰ ਸੁਨੇਹਾ ਦਿੰਦੇ ਹੋਏ ਵੱਖ-ਵੱਖ ਰੌਚਕ ਪੇਸ਼ਕਾਰੀਆਂ ਰਾਹੀਂ ਰੰਗ ਬੰਨਿ੍ਹਆ ਗਿਆ | ਸਕੂਲ ਦੇ ਨੰਨੇ ਮੁੰਨੇ ਬੱਚਿਆਂ ਵਲੋਂ ਫੈਂਸੀ ਡਰੈੱਸ ਪ੍ਰੋਗਰਾਮ ਪੇਸ਼ ਕੀਤਾ ਗਿਆ ਜੋ ਕਿ ਬਹੁਤ ਹੀ ਦਿਲਕਸ਼ ਸੀ ਤੇ ਭਾਰਤ ਦੇ ਸਮੁੱਚੇ ਰਾਜਾਂ ਨਾਲ ਸੰਬੰਧਿਤ ਬੱਚਿਆਂ ਵਲੋਂ ਵੱਖ-ਵੱਖ ਪਹਿਰਾਵੇ ਪਹਿਨ ਕੇ ਲੋਕ ਨਾਚ ਪੇਸ਼ ਕੀਤੇ ਗਏ | ਉਪਰੰਤ ਸਕੂਲ ਦੇ ਨੰਨੇ ਮੁੰਨੇ ਬੱਚਿਆਂ ਵਲੋਂ ਮਲਕੀ ਕੀਮਾ ਗਾਣੇ 'ਤੇ ਲੋਕ ਨਾਚ ਪੇਸ਼ ਕੀਤਾ ਗਿਆ | ਬੱਚਿਆਂ ਤੇ ਉਨ੍ਹਾਂ ਦੇ ਮਾਪਿਆਂ ਵਲੋਂ ਇਸ ਮੇਲੇ ਦਾ ਖੂਬ ਆਨੰਦ ਮਾਣਿਆ ਗਿਆ | ਇਸ ਪ੍ਰੋਗਰਾਮ ਦੌਰਾਨ ਸਮੁੱਚੇ ਇਲਾਕਾ ਨਿਵਾਸੀਆਂ ਤੇ ਮਾਪਿਆਂ ਲਈ ਚਾਹ, ਪਕੌੜੇ ਤੇ ਵੱਖ-ਵੱਖ ਤਰਾਂ ਦੇ ਸਨੈਕਸ ਦਾ ਪ੍ਰਬੰਧ ਵੀ ਕੀਤਾ ਗਿਆ | ਸਮਾਗਮ 'ਚ ਨੀਲਮ ਰਾਣੀ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿੱ.), ਸੰਜੀਵ ਕੁਮਾਰ ਡੀ.ਐਸ.ਪੀ ਕੋਟਕਪੂਰਾ, ਨਰਿੰਦਰ ਬੈੜ ਚੇਅਰਮੈਨ ਬਾਬਾ ਮਿਲਕ, ਭਾਰਤ ਬਹਿਲ ਮੈਨੇਜਰ ਐਚ. ਡੀ.ਐਫ.ਸੀ ਬੈਂਕ ਪੰਜਗਰਾਈਾ ਕਲਾਂ, ਲੈਕਚਰਾਰ ਮਨੋਜ ਕੁਮਾਰ ਤੇ ਰੌਬਿਨ ਅਰੋੜਾ ਵਲੋਂ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਗਈ | ਸਮਾਗਮ 'ਚ ਮੰਚ ਸੰਚਾਲਨ ਪਰਉਪਕਾਰ ਸਿੰਘ ਮਾਹਲਾ ਤੇ ਕੰਵਲਜੀਤ ਕੌਰ ਖਾਲਸਾ ਵਲੋਂ ਕੀਤਾ ਗਿਆ | ਪ੍ਰੋਗਰਾਮ ਦੇ ਅੰਤ 'ਚ ਸਕੂਲ ਦੀਆਂ ਵਿਦਿਆਰਥਣਾਂ ਵਿਚ ਸਮਾਜ ਨੂੰ ਸੱਭਿਆਚਾਰਕ ਵਿਰਸੇ ਨਾਲ ਜੁੜੇ ਰਹਿਣ ਦਾ ਸੁਨੇਹਾ ਦਿੰਦੇ ਹੋਏ ਗਿੱਧਾ ਪੇਸ਼ ਕੀਤਾ ਗਿਆ | ਇਸ ਮੌਕੇ ਸਕੂਲ ਦੇ ਸਰਪ੍ਰਸਤ ਮੁਕੰਦ ਲਾਲ ਥਾਪਰ, ਡਿਪਟੀ ਡਾਇਰੈਕਟਰ ਸੰਦੀਪ ਥਾਪਰ, ਪ੍ਰਬੰਧਕ ਮੇਘਾ ਥਾਪਰ, ਗੁਰਪ੍ਰੀਤ ਕੌਰ ਥਾਪਰ, ਪਿ੍ੰ: ਹਰਮੋਹਨ ਸਿੰਘ ਸਾਹਨੀ, ਪਿ੍ੰ: ਰੇਣੂਕਾ, ਕੈਂਪਸ ਇੰਚਾਰਜ ਮਨਜੀਤ ਕੌਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹੇ ਦੇ 34 ਸੇਵਾ ਕੇਂਦਰਾਂ 'ਚ 'ਪੈਨਸ਼ਨਰ ਸੇਵਾ ਪੋਰਟਲ' ਸਹੂਲਤ ਸ਼ੁਰੂ <br/> ਅਗਲੀ ਖ਼ਬਰ ਦਸਮੇਸ਼ ਗਲੋਰੀਅਸ ਸਕੂਲ ਹਰੀ ਨੌਂ ਵਿਖੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਾ ਸ਼ਹੀਦੀ ਸਮਾਗਮ ਮਨਾਇਆ
Ad Position 24