14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਭਾਰਤੀ ਜਨਤਾ ਪਾਰਟੀ ਦੀ ਮੀਟਿੰਗ 'ਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਉਮੀਦਵਾਰ ਸਨਮਾਨਿਤ

Ad Position 21
repet_subhas-goyals [Copy P29]
ਅਜੀਤ ਡੈਸਕ 08-12-2025
ਸ੍ਰੀ ਮੁਕਤਸਰ ਸਾਹਿਬ, 7 ਦਸੰਬਰ (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ 'ਚ ਭਾਰਤੀ ਜਨਤਾ ਪਾਰਟੀ ਸਰਗਰਮੀ ਨਾਲ ਹਿੱਸਾ ਲੈ ਰਹੀ ਹੈ | ਵੱਖ-ਵੱਖ ਸੀਟਾਂ 'ਤੇ ਚੋਣ ਗਤੀਵਿਧੀਆਂ ਨੂੰ ਤੇਜ਼ ਕਰਨ ਲਈ ਸਥਾਨਕ ਸਿਟੀ ਹੋਟਲ ਵਿਖੇ ਮੀਟਿੰਗ ਹਲਕਾ ਇੰਚਾਰਜ ਰਾਜੇਸ਼ ਗੋਰਾ ਪਠੇਲਾ ਦੀ ਅਗਵਾਈ ਵਿਚ ਹੋਈ | ਜਿਸ 'ਚ ਵਿਸ਼ੇਸ਼ ਤੌਰ 'ਤੇ ਭਾਜਪਾ ਪੰਜਾਬ ਵਲੋਂ ਬਲਾਕ ਸ੍ਰੀ ਮੁਕਤਸਰ ਸਾਹਿਬ ਦੇ ਚੋਣ ਇੰਚਾਰਜ ਅਸ਼ੋਕ ਭਾਰਤੀ ਨੇ ਸ਼ਿਰਕਤ ਕੀਤੀ | ਮੀਟਿੰਗ 'ਚ ਚੋਣ ਪ੍ਰਚਾਰ ਦੀਆਂ ਗਤੀਵਿਧੀਆਂ ਬਾਰੇ ਚਰਚਾ ਕੀਤੀ ਗਈ | ਰਾਜੇਸ਼ ਗੋਰਾ ਪਠੇਲਾ ਨੇ ਦੱਸਿਆ ਕਿ ਸ੍ਰੀ ਮੁਕਤਸਰ ਸਾਹਿਬ ਵਿਧਾਨ ਸਭਾ ਹਲਕੇ 'ਚ 2 ਜ਼ਿਲ੍ਹਾ ਪ੍ਰੀਸ਼ਦ ਅਤੇ 20 ਬਲਾਕ ਸੰਮਤੀ ਦੀਆਂ ਸੀਟਾਂ ਹਨ | ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਉਦੇਕਰਨ (ਜਨਰਲ) ਤੋਂ ਸਰਬਜੀਤ ਸਿੰਘ ਲਵਲੀ ਝਬੇਲਵਾਲੀ ਤੇ ਕਾਨਿਆਂਵਾਲੀ ਕਲਾਂ ਰਾਖਵੇਂ ਜ਼ੋਨ ਤੋਂ ਪਰਮਿੰਦਰ ਕੌਰ ਪਤਨੀ ਪਾਲਾ ਸਿੰਘ ਖੱਪਿਆਂਵਾਲੀ (ਭਾਜਪਾ ਆਗੂ) ਚੋਣ ਮੈਦਾਨ 'ਚ ਉਤਾਰੇ ਗਏ ਹਨ | ਜਦ ਕਿ ਬਲਾਕ ਸੰਮਤੀ ਦੀਆਂ 15 ਸੀਟਾਂ 'ਤੇ ਭਾਜਪਾ ਚੋਣਾਂ ਲੜ ਰਹੀ ਹੈ | ਜਿਸ ਵਿਚ ਬਲਾਕ ਸੰਮਤੀ ਉਮੀਦਵਾਰ ਸ੍ਰੀ ਮੁਕਤਸਰ ਸਾਹਿਬ ਦਿਹਾਤੀ ਤੋਂ ਸੁਰਜੀਤ ਸਿੰਘ, ਗੋਨਿਆਣਾ ਤੋਂ ਮਨਪ੍ਰੀਤ ਕੌਰ, ਬਧਾਈ ਤੋਂ ਕੁਲਦੀਪ ਕੌਰ, ਚੱਕ ਜਵਾਹਰੇਵਾਲਾ ਤੋਂ ਰਾਜਕਰਨ ਸਿੰਘ, ਰਣਜੀਤਗੜ੍ਹ ਤੋਂ ਧਿਆਨ ਸਿੰਘ, ਗੁਲਬੇਵਾਲਾ ਤੋਂ ਭੀਮ ਸਿੰਘ, ਲੰਬੀ ਢਾਬ ਤੋਂ ਨੀਲਾ ਰਾਮ, ਕੋਟਲੀ ਸੰਘਰ ਤੋਂ ਗੁਰਜੀਤ ਸਿੰਘ, ਸਰਾਏਨਾਗਾ ਤੋਂ ਤੇਜਾ ਸਿੰਘ, ਵੜਿੰਗ ਤੋਂ ਪਰਮਜੀਤ ਕੌਰ, ਮਰਾੜ ਕਲਾਂ ਤੋਂ ਜਸਵੰਤ ਸਿੰਘ, ਸੰਗਰਾਣਾਂ ਤੋਂ ਕਰਮਜੀਤ ਕੌਰ, ਸੀਰਵਾਲੀ ਤੋਂ ਗਗਨਦੀਪ ਕੌਰ, ਕਾਨਿਆਂਵਾਲੀ ਤੋਂ ਸਰਬਜੀਤ ਕੌਰ ਪਤਨੀ ਗੁਰਪਾਲ ਸਿੰਘ ਤੇ ਲੁਬਾਣਿਆਂਵਾਲੀ ਤੋਂ ਸਰਬਜੀਤ ਕੌਰ ਪਤਨੀ ਬੂਟਾ ਸਿੰਘ ਚੋਣ ਲੜ ਰਹੇ ਹਨ | ਇਸ ਮੌਕੇ ਭਾਜਪਾ ਦੀ ਲੀਡਰਸ਼ਿਪ ਵਲੋਂ ਸਾਰੇ ਉਮੀਦਵਾਰਾਂ ਨੂੰ ਸਨਮਾਨਿਤ ਕੀਤਾ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸਤੀਸ਼ ਅਸਿਜਾ, ਭਾਈ ਰਾਹੁਲ ਸਿੰਘ ਸਿੱਧੂ, ਰਵਿੰਦਰ ਕਟਾਰੀਆ, ਸੰਦੀਪ ਗਿਰਧਰ, ਕੁਲਦੀਪ ਸਿੰਘ ਭੰਗੇਵਾਲਾ, ਪੂਜਾ ਕੱਕੜ, ਹਰੀਸ਼ ਵਾਟਸ, ਮਿੰਕਲ ਬਜਾਜ, ਰਾਜ ਕੁਮਾਰ ਮੇਲੂ ਭਟੇਜਾ, ਅਰਮਾਨਜੋਤ ਸਿੰਘ ਬਰਾੜ, ਸੰਜੀਵ ਕੁਮਾਰ ਬਰੀਵਾਲਾ, ਮੋਹਰ ਸਿੰਘ, ਬਿ੍ਜੇਸ਼ ਗੁਪਤਾ, ਹਰਮੀਤ ਸਿੰਘ ਮੌੜ, ਸ਼ਮਿੰਦਰ ਸਿੰਘ ਸੇਖੋਂ ਪ੍ਰਦੀਪ ਧੂੜੀਆ, ਹਨੀ ਕਾਉਣੀ, ਵਿਸ਼ੂ ਚੌਧਰੀ ਆਦਿ ਅਹੁਦੇਦਾਰ ਅਤੇ ਵਰਕਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਵੱਖ-ਵੱਖ ਪਿੰਡਾਂ 'ਚ ਕੀਤਾ ਚੋਣ ਪ੍ਰਚਾਰ ਅਗਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਕਾਂਗਰਸ ਪਾਰਟੀ ਸ਼ਾਨ ਨਾਲ ਜਿੱਤੇਗੀ-ਪ੍ਰਧਾਨ ਹਰੀ ਸਿੰਘ ਖਾਈ
Ad Position 24