14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

ਕੈਨੇਡਾ ਭੇਜਣ ਤੇ ਪੀ.ਆਰ. ਦਿਵਾਉਣ ਬਦਲੇ ਲੱਖਾਂ ਦੀ ਠੱਗੀ ਮਾਰੀ

ਫ਼ਰੀਦਕੋਟ, 14 ਸਤੰਬਰ (ਸਰਬਜੀਤ ਸਿੰਘ)-ਸਥਾਨਕ ਕੀਰਤ ਨਗਰ ਦੇ ਵਸਨੀਕ ਪਿਉ-ਪੁੱਤਰ ਖ਼ਿਲਾਫ਼ ਪਿੰਡ ਭਾਣਾ ਦੇ ਇਕ ਵਿਅਕਤੀ ਵਲੋਂ ਪੁਲਿਸ ਨੂੰ ਦਰਖਾਸਤ ਦੇ ਕੇ ਉਨ੍ਹਾਂ ਨਾਲ ਉਸ ਦੇ ਲੜਕੇ ਤੇ ਜਵਾਈ ਨੂੰ ਕੈਨੇਡਾ ਭੇਜਣ ਤੇ ਪੀ. ਆਰ.

Ad Position 21
repet_subhas-goyals [Copy P29]
ਡਾ.ਮਨਜੀਤ ਸਿੰਘ ਢਿੱਲੋਂ ਕਲੱਬ ਦੇ ਚੁਣੇ ਗਏ ਅਹੁਦੇਦਾਰਾਂ ਦਾ ਹਾਰ ਪਾ ਕੇ ਸਨਮਾਨ ਕਰਦੇ ਹੋਏ। ਅਜੀਤ ਤਸਵੀਰ 15-09-2026
ਫ਼ਰੀਦਕੋਟ, 14 ਸਤੰਬਰ (ਸਰਬਜੀਤ ਸਿੰਘ)-ਸਥਾਨਕ ਕੀਰਤ ਨਗਰ ਦੇ ਵਸਨੀਕ ਪਿਉ-ਪੁੱਤਰ ਖ਼ਿਲਾਫ਼ ਪਿੰਡ ਭਾਣਾ ਦੇ ਇਕ ਵਿਅਕਤੀ ਵਲੋਂ ਪੁਲਿਸ ਨੂੰ ਦਰਖਾਸਤ ਦੇ ਕੇ ਉਨ੍ਹਾਂ ਨਾਲ ਉਸ ਦੇ ਲੜਕੇ ਤੇ ਜਵਾਈ ਨੂੰ ਕੈਨੇਡਾ ਭੇਜਣ ਤੇ ਪੀ.ਆਰ. ਦਿਵਾਉਣ ਬਦਲੇ ਲੱਖਾਂ ਦੀ ਠੱਗੀ ਮਾਰੀ ਗਈ ਹੈ। ਪੁਲਿਸ ਵਲੋਂ ਸ਼ਿਕਾਇਤ ਕਰਤਾ ਦੇ ਬਿਆਨਾਂ ਦੇ ਆਧਾਰ ’ਤੇ ਦੋਵਾਂ ਪਿਓ ਪੁੱਤਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਪ੍ਰਾਪਤ ਸੂਚਨਾ ਅਨੁਸਾਰ ਪੂਰਨ ਸਿੰਘ ਵਲੋਂ ਇਜਤਬੇਗ ਸਿੰਘ ਪੁੱਤਰ ਕਰਤਾਰ ਸਿੰਘ ਤੇ ਕੁਲਦੀਪ ਸਿੰਘ ਪੁੱਤਰ ਇਜਤਬੇਗ ਸਿੰਘ ਖ਼ਿਲਾਫ਼ ਜ਼ਿਲ੍ਹਾ ਪੁਲਿਸ ਮੁਖੀ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ ਹੈ ਕਿ ਕੁਲਦੀਪ ਸਿੰਘ ਲੋਕਾਂ ਨੂੰ ਵਿਦੇਸ਼ ਭੇਜਣ ਦਾ ਕੰਮ ਕਰਦਾ ਹੈ ਤੇ ਕੁਲਦੀਪ ਸਿੰਘ ਵਲੋਂ ਉਸ ਦੇ ਲੜਕੇ ਅੰਗਰੇਜ਼ ਸਿੰਘ ਤੇ ਜਵਾਈ ਨੂੰ ਸਮੇਤ ਪਰਿਵਾਰ ਕੈਨੇਡਾ ਭੇਜਣ ਤੇ ਨਾਲ ਹੀ ਦੋਵਾਂ ਨੂੰ ਕੈਨੇਡਾ ਦੀ ਪੀ.ਆਰ. ਵੀ ਲੈ ਕੇ ਦੇਣ ਦਾ ਕਿਹਾ ਗਿਆ। ਜਿਸ ’ਤੇ ਉਸ ਵਲੋਂ ਉਨ੍ਹਾਂ ਨੂੰ 62 ਲੱਖ ਰੁਪਏ ਦਿੱਤੇ ਗਏ। ਆਪਣੀ ਦਰਖਾਸਤ ਵਿਚ ਪੂਰਨ ਸਿੰਘ ਵਲੋਂ ਦੋਸ਼ ਲਾਇਆ ਗਿਆ ਕਿ ਕਥਿਤ ਦੋਸ਼ੀਆਂ ਵਲੋਂ ਉਸ ਦੇ ਲੜਕੇ ਤੇ ਜਵਾਈ ਨੂੰ ਸਿਰਫ ਇਕ ਸਾਲ ਦਾ ਵਰਕ ਪਰਮਿਟ ਦਿਵਾਇਆ ਗਿਆ ਹੈ। ਸਹਾਇਕ ਥਾਣੇਦਾਰ ਚਮਕੌਰ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਕਰਤਾ ਦੇ ਬਿਆਨਾਂ ਦੇ ਆਧਾਰ ’ਤੇ ਦੋਵਾਂ ਕਥਿਤ ਦੋਸ਼ੀਆਂ ਖ਼ਿਲਾਫ਼ ਥਾਣਾ ਸਿਟੀ ਫ਼ਰੀਦਕੋਟ ਵਿਖੇ ਅਪਰਾਧਿਕ ਸਾਜਿਸ਼ ਤਹਿਤ ਧੋਖਾਧੜੀ ਸੰਬੰਧੀ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਹਾਲ ਦੀ ਘੜੀ ਕਥਿਤ ਦੋਸ਼ੀਆਂ ਦੀ ਗਿ੍ਫ਼ਤਾਰੀ ਨਹੀਂ ਹੋਈ ਅਤੇ ਪੁਲਿਸ ਵਲੋਂ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਹੈਰੋਇਨ ਸਮੇਤ ਔਰਤ ਤੇ ਮਰਦ ਕਾਬੂ ਅਗਲੀ ਖ਼ਬਰ ਕਿਸਾਨ ਮਜ਼ਦੂਰ ਮੋਰਚਾ ਵਲੋਂ ਸਪੀਕਰ ਸੰਧਵਾਂ ਦੀ ਰਿਹਾਇਸ਼ ਨੇੜੇ ਪੰਜ ਰੋਜ਼ਾ ਮੋਰਚਾ ਸ਼ੁਰੂ
Ad Position 24