14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

ਜਸਕਰਨ ਸਿੰਘ ਦਿਓਲ ਵਲੋਂ ਛਪਾਰ ਮੇਲਾ ਕਾਨਫਰੰਸ ਸਫ਼ਲਤਾ ਲਈ ਸਵੱਦੀ ਕੋਆਰਡੀਨੇਟਰ ਨਿਯੁਕਤ

ਮੁੱਲਾਂਪੁਰ-ਦਾਖਾ, 14 ਸਤੰਬਰ (ਨਿਰਮਲ ਸਿੰਘ ਧਾਲੀਵਾਲ)-ਹਲਕਾ ਦਾਖਾ ਦੇ ਪਿੰਡ ਛਪਾਰ ਵਿਖੇ ਲੱਗਣ ਵਾਲਾ ਮਾਲਵੇ ਦਾ ਪ੍ਰਸਿੱਧ ਮੇਲਾ ਛਪਾਰ ਵਿਖੇ ਸ਼੍ਰੋਮਣੀ ਅਕਾਲੀ ਦਲ (ਬ) ਭਰਵੀਂ ਕਾਨਫਰੰਸ ਕਰੇਗਾ, ਜਿਸ ਦੀਆਂ ਤਿਆਰੀਆਂ ਲਈ ਹਲਕਾ ਇੰਚਾਰਜ ਜਸਕਰਨ ਸਿੰਘ ਦਿਓਲ ਵਲੋਂ ਜ਼ਿਲ੍ਹਾ ਪ੍ਰੀਸ਼ਦ ਪੱਧਰੀ ਮੋਹੀ ਜ਼ੋਨ ਲਈ ਅਮਨਦੀਪ ਸਿੰਘ ਸਵੱਦੀ ਨੂੰ ਕੋਆਰਡੀਨੇਟਰ ਨਿਯੁਕਤ ਕੀਤਾ। ਗੱਲਬਾਤ ਸਮੇਂ ਜਸਕਰਨ ਸਿੰਘ ਦਿਓਲ ਦੱਸਿਆ ਕਿ ਛਪਾਰ ਕਾਨਫ਼ਰੰਸ ਨੂੰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ ਲੈ ਕੇ ਹੋਰ ਸੀਨੀਅਰ ਲੀਡਰਸ਼ਿਪ ਵਲੋਂ ਸੰਬੋਧਨ ਕੀਤਾ ਜਾਵੇਗਾ।

Ad Position 21
repet_subhas-goyals [Copy P29]
*ਸੁਖਬੀਰ ਤੇ ਹੋਰ ਸੀਨੀਅਰ ਲੀਡਰਸ਼ਿਪ ਵਲੋਂ ਸੰਬੋਧਨ ਕੀਤਾ ਜਾਣਾ 15-09-2026
ਮੁੱਲਾਂਪੁਰ-ਦਾਖਾ, 14 ਸਤੰਬਰ (ਨਿਰਮਲ ਸਿੰਘ ਧਾਲੀਵਾਲ)-ਹਲਕਾ ਦਾਖਾ ਦੇ ਪਿੰਡ ਛਪਾਰ ਵਿਖੇ ਲੱਗਣ ਵਾਲਾ ਮਾਲਵੇ ਦਾ ਪ੍ਰਸਿੱਧ ਮੇਲਾ ਛਪਾਰ ਵਿਖੇ ਸ਼੍ਰੋਮਣੀ ਅਕਾਲੀ ਦਲ (ਬ) ਭਰਵੀਂ ਕਾਨਫਰੰਸ ਕਰੇਗਾ, ਜਿਸ ਦੀਆਂ ਤਿਆਰੀਆਂ ਲਈ ਹਲਕਾ ਇੰਚਾਰਜ ਜਸਕਰਨ ਸਿੰਘ ਦਿਓਲ ਵਲੋਂ ਜ਼ਿਲ੍ਹਾ ਪ੍ਰੀਸ਼ਦ ਪੱਧਰੀ ਮੋਹੀ ਜ਼ੋਨ ਲਈ ਅਮਨਦੀਪ ਸਿੰਘ ਸਵੱਦੀ ਨੂੰ ਕੋਆਰਡੀਨੇਟਰ ਨਿਯੁਕਤ ਕੀਤਾ। ਗੱਲਬਾਤ ਸਮੇਂ ਜਸਕਰਨ ਸਿੰਘ ਦਿਓਲ ਦੱਸਿਆ ਕਿ ਛਪਾਰ ਕਾਨਫ਼ਰੰਸ ਨੂੰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ ਲੈ ਕੇ ਹੋਰ ਸੀਨੀਅਰ ਲੀਡਰਸ਼ਿਪ ਵਲੋਂ ਸੰਬੋਧਨ ਕੀਤਾ ਜਾਵੇਗਾ। ਪਾਰਟੀ ਵਲੋਂ ਛਪਾਰ ਕਾਨਫਰੰਸ ਲਈ ਮੁੱਖ ਪ੍ਰਬੰਧਕ ਨਿਯੁਕਤ ਜਸਕਰਨ ਸਿੰਘ ਦਿਓਲ ਦੱਸਿਆ ਕਿ ਹਲਕਾ ਦਾਖਾ ਦੇ 112 ਪਿੰਡਾਂ, ਮੁੱਲਾਂਪੁਰ ਦਾਖਾ ਕੌਂਸਲ ਦੇ ਹਰ ਵਾਰਡ ਤੋਂ ਸ਼ੁਰੂ ਹੋ ਕੇ ਰਾਏਕੋਟ, ਜਗਰਾਉਂ, ਗਿੱਲ, ਸਾਹਨੇਵਾਲ, ਹੋਰਨਾਂ ਹਲਕਿਆਂ ਦੀ ਵੀ ਇਸ ਮੇਲੇ ਵਿਚ ਸ਼ਮੂਲੀਅਤ ਹੋਵੇਗੀ। ਉਨ੍ਹਾਂ ਦੱਸਿਆ ਕਿ ਜਿਲ੍ਹਾ ਪ੍ਰੀਸ਼ਦ ਮੋਹੀ ਜ਼ੋਨ ਅਧੀਨ ਦਰਜਨਾਂ ਪਿੰਡਾਂ ਲਈ ਸ਼੍ਰੋਮਣੀ ਅਕਾਲੀ ਦਲ (ਬ) ਦੇ ਵਾਲੰਟੀਅਰਾਂ, ਵਰਕਰਾਂ, ਵੋਟਰਾਂ ਨਾਲ ਮੀਟਿੰਗਾਂ ਲਈ ਅਮਨਦੀਪ ਸਿੰਘ ਅਮਨਾ ਸਵੱਦੀ ਦੀ ਟੀਮ ਨੂੰ ਜਿੰਮੇਵਾਰੀ ਸੰਭਾਲੀ ਗਈ ਹੈ। ਦੂਜੇ ਜਿਲ੍ਹਾ ਪ੍ਰੀਸ਼ਦ ਪੁੜੈਣ ਜ਼ੋਨ ਤੇ ਜ਼ੋਨ ਹਾਂਸ ਕਲਾਂ ਲਈ ਵੀ ਜਲਦੀ ਹੀ ਕੋਆਰਡੀਨੇਟਰ ਨਿਯੁਕਤ ਕਰਕੇ ਮੇਲਾ ਕਾਨਫਰੰਸ ਪ੍ਰਬੰਧਾਂ ਨੂੰ ਉਸਾਰੂ ਬਣਾਇਆ ਜਾਵੇਗਾ। ਮੇਲਾ ਛਪਾਰ ਕਾਨਫਰੰਸ ਲਈ ਅੱਜ ਡਿਊਟੀਆਂ ਦੀ ਸੂਚੀ ਜਾਰੀ ਕੀਤੇ ਜਾਣ ਸਮੇਂ ਸਾਬਕਾ ਚੇਅਰਮੈਨ ਗੁਰਮੁਖ ਸਿੰਘ ਲਤਾਲਾ, ਨਿਰਮਲ ਸਿੰਘ ਰਤਨ, ਹਰਮੇਲ ਸਿੰਘ ਲਤਾਲਾ, ਹਰਪ੍ਰੀਤ ਸਿੰਘ ਢਿੱਲੋਂ ਘੁੰਗਰਾਣਾ, ਦਲਬੀਰ ਸਿੰਘ ਲਤਾਲਾ, ਗੁਰਜੀਤ ਸਿੰਘ ਛਪਾਰ, ਸੁਖਪਾਲ ਸਿੰਘ ਛਪਾਰ, ਗੁਰਮੀਤ ਸਿੰਘ, ਉਪਕਾਰ ਸਿੰਘ ਗੁੱਜਰਵਾਲ, ਸੁਸ਼ੀਲ ਵਿੱਕੀ ਚੌਧਰੀ, ਸਾਬਕਾ ਸਰਪੰਚ ਅਮੋਲਕ ਸਿੰਘ ਧੂਲਕੋਟ, ਪ੍ਰਭਸਿਮਰਨ ਸਿੰਘ, ਡਾਕਟਰ ਮਨਜੀਤ ਸਿੰਘ, ਤਨਵੀਰ ਸਿੰਘ ਜੁੜਾਹਾਂ, ਗੁਰਦੀਪ ਸਿੰਘ ਜੁੜਾਹਾਂ, ਗੁਰਜੀਤ ਸਿੰਘ ਜੰਡ, ਕੁਲਜੀਤ ਸਿੰਘ ਲਾਲੀ, ਹੋਰ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਬਿਜਲੀ ਕੱਟਾਂ ਖ਼ਿਲਾਫ਼ ਕਿਸਾਨਾਂ ਵਲੋਂ ਚੱਕਾ ਜਾਮ ਤੇ ਚਾਰ ਘੰਟੇ ਰੋਸ ਧਰਨਾ ਅਗਲੀ ਖ਼ਬਰ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਜਥੇਬੰਦੀ ਨੂੰ ਪਿੰਡ ਅੱਬੂਵਾਲ ਵਿਖੇ ਭਰਵਾਂ ਸਮਰਥਨ ਵਿਧਾਇਕ ਇਯਾਲੀ ਵਲੋਂ ਵਿਸ਼ੇਸ਼ ਸ਼ਮੂਲ...
Ad Position 24