ਤਲਵੰਡੀ ਖੁਰਦ ਵਿਵਾਦ ’ਚ ਦਾਖਾ ਪੁਲਿਸ ਵਲੋਂ ਫੇਸਬੁੱਕ ਰਾਹੀਂ ਕਿਰਦਾਰਕੁਸ਼ੀ ਵਾਲਿਆਂ ਵਿਰੁੱਧ ਮੁਕੱਦਮਾ ਦਰਜ
ਮੁੱਲਾਂਪੁਰ-ਦਾਖਾ, 14 ਸਤੰਬਰ (ਨਿਰਮਲ ਸਿੰਘ ਧਾਲੀਵਾਲ)-ਸ਼ੋਸ਼ਲ ਮੀਡੀਆ, ਏ. ਆਈ.
ਮੁੱਲਾਂਪੁਰ-ਦਾਖਾ, 14 ਸਤੰਬਰ (ਨਿਰਮਲ ਸਿੰਘ ਧਾਲੀਵਾਲ)-ਸ਼ੋਸ਼ਲ ਮੀਡੀਆ, ਏ. ਆਈ. ਦੀ ਮਦਦ ਨਾਲ ਫੇਸਬੁੱਕ ਜ਼ਰੀਏ ਕਿਸੇ ਦੀ ਨਿੱਜਤਾ ਨਾਲ ਖਿਲਵਾੜ ਵਾਲੇ ਹੁਣ ਦਾਖਾ ਪੁਲਿਸ ਵਲੋਂ ਬਖਸ਼ੇ ਨਹੀਂ ਜਾਣਗੇ। ਥਾਣਾ ਦਾਖਾ ਵਿਖੇ ਇਕ ਪ੍ਰੈੱਸ ਕਾਨਫਰੰਸ ਰਾਹੀਂ ਡੀ. ਐੱਸ. ਪੀ. ਕਰਨ ਸਿੰਘ ਸੰਧੂ, ਐੱਸ. ਐੱਚ. ਓ. ਨਿਰਮਲਜੀਤ ਸਿੰਘ ਨੇ ਦੱਸਿਆ ਕਿ ਮਸਤ ਰਾਮ ਜਾਂ ਕਿਸੇ ਵੀ ਹੋਰ ਨਾਂਅ ਦੀ (ਫੇਕ) ਆਈ. ਡੀ. ਬਣਾ ਕੇ ਸਮਾਜ ਨੂੰ ਗੰਧਲਾ ਕਰਨ ਵਾਲੇ ਲੋਕਾਂ ਨੂੰ ਗ੍ਰਿਫਤਾਰ ਕਰਨ ਲਈ ਪੁਲਿਸ ਕੋਲ ਵੀ ਬੜੀ ਤਕਨੀਕ ਹੈ। ਡੀ. ਐੱਸ. ਪੀ. ਕਰਨ ਸਿੰਘ ਸੰਧੂ ਨੇ ਦੱਸਿਆ ਕਿ ਭੂਰੀ ਵਾਲੇ ਵਿਵਾਦ ’ਚ ਗੌਰਵ ਸਿੰਗਲਾ ਨਾਂਅ ਦੇ ਵਿਅਕਤੀ ਵਿਰੁੱਧ ਇਕ ਮਹਿਲਾ ਨੇ ਪੁਲਿਸ ਕੋਲ ਸ਼ਿਕਾਇਤ ਕੀਤੀ ਕਿ ਫੇਸਬੁੱਕ ਆਈ. ਡੀ. ‘ਆ ਗਿਆ ਪਿਉ ਤੇਰਾ’ ਰਾਹੀਂ ਇਸ ਵਿਅਕਤੀ ਨੇ ਉਸ ਦੀ ਤੇ ਉਸਦੇ ਬੱਚਿਆਂ ਦੀ ਕਿਰਦਾਰਕੁਸ਼ੀ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ। ਡੀ. ਐੱਸ. ਪੀ. ਕਰਨ ਸਿੰਘ ਸੰਧੂ ਨੇ ਦੱਸਿਆ ਕਿ ਮਹਿਲਾ ਵਲੋਂ ਸ਼ਿਕਾਇਤ ਮਿਲਣ ’ਤੇ ਦਾਖਾ ਪੁਲਿਸ ਵਲੋਂ ਹਰਕਤ ਵਿਚ ਆ ਕੇ ਗੌਰਵ ਸਿੰਗਲਾ ਨੂੰ ਨੋਟਿਸ ਕੀਤਾ, ਗੌਰਵ ਸਿੰਗਲਾ ਦੀ ਫੇਸਬੁੱਕ ਆਈ. ਡੀ. ਆ ਗਿਆ ਪਿਉ ਤੇਰਾ’ ਖਮਾਣੋ ਨਿਵਾਸੀ ਭਾਰਤ ਭੂਸ਼ਣ ਚਲਾ ਰਿਹਾ। ਦਾਖਾ ਪੁਲਿਸ ਵਲੋਂ ਗੌਰਵ ਸਿੰਗਲਾ, ਹੋਰ ਅਣਪਛਾਤੇ ਵਿਰੁੱਧ ਮੁਕੱਦਮਾ ਦਰਜ ਕਰਕੇ ਭਾਰਤ ਭੂਸ਼ਣ ਖਮਾਣੋ ਨੂੰ ਗ੍ਰਿਫਤਾਰ ਕਰਕੇ ਅਦਾਲਤ ਵਿਚ ਪੇਸ਼ ਕੀਤਾ। ਦਾਖਾ ਪੁਲਿਸ ਨੇ ਦੱਸਿਆ ਕਿ ਉਕਤ ਸ਼ਿਕਾਇਤ ਨਾਲ ਸੰਬੰਧਿਤ ਹੋਰਨਾਂ ਨੂੰ ਵੀ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ।