ਮੋਟਰਸਾਈਕਲਾਂ ਦੀ ਆਹਮੋ-ਸਾਹਮਣੇ ਟੱਕਰ ’ਚ ਦੋ ਨੌਜਵਾਨਾਂ ਦੀ ਮੌਤ, ਇਕ ਜ਼ਖ਼ਮੀ
ਭੂੰਦੜੀ, 14 ਸਤੰਬਰ (ਕੁਲਦੀਪ ਸਿੰਘ ਮਾਨ)-ਬੀਤੀ ਰਾਤ ਭੂੰਦੜੀ ਹੱਡਾਰੋੜੀ ਨੇੜੇ ਦੋ ਮੋਟਰਸਾਈਕਲਾਂ ਦੀ ਹੋਈ ਆਹਮੋ-ਸਾਹਮਣੇ ਟੱਕਰ ਵਿਚ ਦੋ ਨੌਜਵਾਨਾਂ ਦੀ ਮੌਤ ਹੋ ਗਈ, ਜਦਕਿ ਇਕ ਵਿਅਕਤੀ ਜ਼ਖ਼ਮੀ ਹੋ ਗਿਆ। ਜਾਣਕਾਰੀ ਅਨੁਸਾਰ ਸ਼ਿੰਦਰਪਾਲ ਸਿੰਘ ਪੁੱਤਰ ਜੁਗਿੰਦਰ ਸਿੰਘ ਵਾਸੀ ਮੁਨੱਬਰਪੁਰ ਤਿਹਾੜੇ ਆਪਣੇ ਮੋਟਰਸਾਈਕਲ ਸੀ.
ਮ
ਮ੍ਰਿਤਕ ਹਰਪ੍ਰੀਤ ਸਿੰਘ ਤੇ ਸ਼ਿੰਦਰਪਾਲ ਸਿੰਘ ਦੀਆਂ ਤਸਵੀਰਾਂ।
15-09-2026
ਭੂੰਦੜੀ, 14 ਸਤੰਬਰ (ਕੁਲਦੀਪ ਸਿੰਘ ਮਾਨ)-ਬੀਤੀ ਰਾਤ ਭੂੰਦੜੀ ਹੱਡਾਰੋੜੀ ਨੇੜੇ ਦੋ ਮੋਟਰਸਾਈਕਲਾਂ ਦੀ ਹੋਈ ਆਹਮੋ-ਸਾਹਮਣੇ ਟੱਕਰ ਵਿਚ ਦੋ ਨੌਜਵਾਨਾਂ ਦੀ ਮੌਤ ਹੋ ਗਈ, ਜਦਕਿ ਇਕ ਵਿਅਕਤੀ ਜ਼ਖ਼ਮੀ ਹੋ ਗਿਆ। ਜਾਣਕਾਰੀ ਅਨੁਸਾਰ ਸ਼ਿੰਦਰਪਾਲ ਸਿੰਘ ਪੁੱਤਰ ਜੁਗਿੰਦਰ ਸਿੰਘ ਵਾਸੀ ਮੁਨੱਬਰਪੁਰ ਤਿਹਾੜੇ ਆਪਣੇ ਮੋਟਰਸਾਈਕਲ ਸੀ.ਟੀ.-100 ਨੰਬਰ ਪੀ.ਬੀ. 25 ਐੱਫ 6783 ’ਤੇ ਲੁਧਿਆਣਾ ਤੋਂ ਵਾਪਸ ਆ ਰਿਹਾ ਸੀ। ਜਦੋਂ ਉਹ ਭੂੰਦੜੀ ਹੱਡਾਰੋੜੀ ਨੇੜੇ ਪਹੁੰਚਿਆ ਤਾਂ ਸਾਹਮਣੇ ਤੋਂ ਹਰਪ੍ਰੀਤ ਸਿੰਘ ਉਰਫ਼ ਮੋਟਾ ਪੁੱਤਰ ਸਵ. ਜਗਪਾਲ ਸਿੰਘ ਨੀਲਾ ਵਾਸੀ ਭੂੰਦੜੀ, ਜੋ ਸਿੱਧਵਾਂ ਬੇਟ ਤੋਂ ਆਪਣੇ ਘਰ ਵਾਪਸ ਆ ਰਿਹਾ ਸੀ ਅਤੇ ਪਲਟੀਨਾ ਮੋਟਰਸਾਈਕਲ ਨੰਬਰ ਪੀ.ਬੀ. 25 ਐੱਫ 7170 ’ਤੇ ਸਵਾਰ ਸੀ, ਨਾਲ ਉਸ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਦੋਵੇਂ ਮੋਟਰਸਾਈਕਲ ਚਾਲਕਾਂ ਦੀ ਮੌਤ ਹੋ ਗਈ। ਹਰਪ੍ਰੀਤ ਸਿੰਘ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਲਿਜਾਇਆ ਜਾ ਰਿਹਾ ਸੀ, ਪਰ ਉਸ ਨੇ ਪਿੰਡ ਭੈਣੀ ਅਰਾਈਆਂ ਨੇੜੇ ਦਮ ਤੋੜ ਦਿੱਤਾ। ਮੋਟਰਸਾਈਕਲ ’ ਤੇ ਪਿੱਛੇ ਬੈਠਾ ਵਿਅਕਤੀ ਵੀ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਚੌਕੀ ਦੇ ਅਧਿਕਾਰੀ ਵਰਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ। ਪੁਲਿਸ ਨੇ ਦੋਵੇਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਹਾਦਸੇ ਸੰਬੰਧੀ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।