14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਆਪਣੀ ਹਾਰ ਦੇ ਡਰੋਂ ਬਲਾਕ ਸੰਮਤੀ ਬਰਗਾੜੀ ਤੋਂ ਅਕਾਲੀ ਉਮੀਦਵਾਰ ਦੇ ਕਾਗਜ਼ ਰੱਦ ਕਰਵਾਏ-ਅਕਾਲੀ ਆਗੂ

Ad Position 21
repet_subhas-goyals [Copy P29]
ਅਜੀਤ ਡੈਸਕ 08-12-2025
ਬਰਗਾੜੀ, 7 ਦਸੰਬਰ (ਲਖਵਿੰਦਰ ਸ਼ਰਮਾ)-ਸ਼੍ਰੋਮਣੀ ਅਕਾਲੀ ਦਲ ਦੇ ਵਰਕਿੰਗ ਕਮੇਟੀ ਮੈਂਬਰ ਤੇ ਸੀਨੀਅਰ ਆਗੂ ਗੁਰਚੇਤ ਸਿੰਘ ਢਿੱਲੋਂ ਨੇ ਬਰਗਾੜੀ ਵਿਖੇ ਬਲਾਕ ਸੰਮਤੀ ਉਮੀਦਵਾਰ ਬੀਬੀ ਗੁਰਜੀਤ ਕੌਰ ਦੇ ਘਰ ਨੁੱਕੜ ਮੀਟਿੰਗ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬਲਾਕ ਸੰਮਤੀ ਜ਼ੋਨ ਬਰਗਾੜੀ ਤੋਂ ਅਕਾਲੀ ਦਲ ਦੀ ਉਮੀਦਵਾਰ ਬੀਬੀ ਗੁਰਜੀਤ ਕੌਰ ਧਰਮ ਪਤਨੀ ਸੁਖਇੰਦਰ ਸਿੰਘ ਬਿੱਲੂ ਖੋਖਰ ਦੇ ਗੈਰਕਾਨੂੰਨੀ ਢੰਗ ਨਾਲ ਕਾਗਜ਼ ਰੱਦ ਕਰਵਾਕੇ ਆਪਣੀ ਹਾਰ ਕਬੂਲ ਲਈ ਹੈ | 'ਆਪ' ਪਾਰਟੀ ਨੇ ਆਪਣੀ ਪਰਤੱਖ ਹਾਰ ਦੇਖਦਿਆਂ ਗੈਰਕਾਨੂੰਨੀ ਢੰਗ ਨਾਲ ਕਾਗਜ਼ ਰੱਦ ਕਰਵਾਏ | ਉਨ੍ਹਾਂ ਕਿਹਾ ਕਿ ਕਾਗਜ਼ ਰੱਦ ਕਰਨ ਸਮੇਂ ਝੂਠਾ ਇਲਜ਼ਾਮ ਲਗਾਇਆ ਕਿ ਗੁਰਜੀਤ ਕੌਰ ਨੇ ਬਣਦਾ ਚੁੱਲ੍ਹਾ ਟੈਕਸ ਨਹੀਂ ਭਰਿਆ ਜਦੋਂ ਕਿ ਬੀਬੀ ਜੀ ਨੇ ਬਣਦੇ ਚੁੱਲੇ੍ਹ ਟੈਕਸ ਤੋਂ ਵੀ ਵੱਧ ਟੈਕਸ ਭਰਿਆ ਸੀ ਜਿਸ ਦੀ ਰਸੀਦ ਉਨ੍ਹਾਂ ਕੋਲ ਮੌਜੂਦ ਹੈ | ਉਨ੍ਹਾਂ ਕਿਹਾ ਕਿ ਇਕ ਸਾਲ ਦਾ ਚੁੱਲ੍ਹਾ ਟੈਕਸ 7 ਰੁਪਏ ਭਰਨਾ ਹੁੰਦਾ ਹੈ ਤੇ ਬੀਬੀ ਗੁਰਜੀਤ ਕੌਰ ਨੇ 2003 ਤੋਂ 2024 ਤੱਕ ਚੁੱਲ੍ਹਾ ਟੈਕਸ ਭਰ ਕੇ ਪੰਚਾਇਤੀ ਚੋਣਾਂ ਲੜੀਆਂ ਹਨ | ਬੀਬੀ ਜੀ ਨੇ ਹੁਣ ਵੀ 70 ਰੁਪਏ ਚੁੱਲ੍ਹਾ ਟੈਕਸ ਭਰਿਆ ਸੀ ਜੋ ਬਣਦੇ ਚੁੱਲ੍ਹਾ ਟੈਕਸ ਤੋਂ ਵੀ ਵੱਧ ਸੀ | 'ਆਪ' ਪਾਰਟੀ ਨੂੰ ਡਰ ਸੀ ਕਿ ਪੂਰੇ ਪੰਜਾਬ ਵਿਚ ਸੁਖਬੀਰ ਸਿੰਘ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਦੀ ਦਿਨੋਂ ਦਿਨ ਵੱਧ ਰਹੀ ਹਰਮਨ ਪਿਆਰਤਾ ਕਾਰਨ ਬਰਗਾੜੀ ਤੋਂ ਅਕਾਲੀ ਉਮੀਦਵਾਰ ਦੀ ਜਿੱਤ ਪੱਕੀ ਸੀ | ਇਸ ਮੌਕੇ ਬਲਾਕ ਸੰਮਤੀ ਉਮੀਦਵਾਰ ਬੀਬੀ ਗੁਰਜੀਤ ਕੌਰ, ਸੁਖਇੰਦਰ ਸਿੰਘ ਬਿੱਲੂ ਖੋਖਰ, ਸਰਪੰਚ ਪ੍ਰਤਾਪ ਸਿੰਘ, ਕੁਲਦੀਪ ਸਿੰਘ ਗੋਂਦਾਰਾ, ਪੰਚ ਮੱਖਣ ਸਿੰਘ ਢਿੱਲੋਂ, ਗੁਰਦਿੱਤ ਸਿੰਘ ਢਿੱਲੋਂ, ਜਗਵਿੰਦਰ ਸਿੰਘ ਢਿੱਲੋਂ, ਅਮਰਜੀਤ ਸਿੰਘ ਗੋਂਦਾਰਾ, ਨਾਇਬ ਸਿੰਘ ਢਿੱਲੋਂ, ਜਲੰਧਰ ਸਿੰਘ ਢਿੱਲੋਂ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਅਕਾਲੀ ਉਮੀਦਵਾਰਾਂ ਦੇ ਹੱਕ 'ਚ ਨੁੱਕੜ ਮੀਟਿੰਗ ਅਗਲੀ ਖ਼ਬਰ ਕਾਂਗਰਸ ਉਮੀਦਵਾਰਾਂ ਦੀ ਜਿੱਤ ਲਈ ਚੋਣ ਪ੍ਰਚਾਰ ਕਰਾਂਗਾ-ਧਨੀ ਵਿਰਕ
Ad Position 24