ਬੱਧਨੀ ਕਲਾਂ, 17 ਦਸੰਬਰ (ਸੰਜੀਵ ਕੋਛੜ)-ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਹਿਾੜੇ ਨੂੰ ਸਮਰਪਿਤ ਅਨੰਦ ਈਸ਼ਵਰ ਦਰਬਾਰ ਠਾਠ ਦੇ ਮੁਖੀ ਬੱਧਨੀ ਕਲਾਂ ਵਾਲੇ ਬਾਬਾ ਜ਼ੋਰਾ ਸਿੰਘ ਦੀ ਰਹਿਨੁਮਾਈ ਹੇਠ, ਬਾਬਾ ਗੁਰਬਖ਼ਸ਼ ਸਿੰਘ ਅਤੇ ਬਾਬਾ ਜਗਤਾਰ ਸਿੰਘ ਦੀ ਅਗਵਾਈ 'ਚ ਦਿੱਲੀ ਠਾਠ ਦੇ ਮੁੱਖ ਸੇਵਾਦਾਰ ਜਗਜੀਤ ਸਿੰਘ ਜੱਜੀ ਤੇ ਹੋਰਨਾਂ ਕਮੇਟੀ ਮੈਂਬਰਾਂ ਦੀ ਦੇਖ ਰੇਖ ਹੇਠ ਤਿੰਨ ਰੋਜ਼ਾ ਗੁਰੂ ਨਾਨਕ ਦੇਵ ਕਲੌਨੀ ਦਿੱਲੀ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ | ਇਸ ਸਮੇਂ ਬੱਧਨੀ ਕਲਾਂ ਵਾਲੇ ਬਾਬਾ ਗੁਰਬਖ਼ਸ਼ ਸਿੰਘ ਨੇ ਬਹੁਤ ਵੱਡੀ ਗਿਣਤੀ 'ਚ ਇਕੱਤਰ ਹੋਈਆਂ ਸੰਗਤਾਂ ਨੂੰ ਪ੍ਰਵਚਨ ਕਰਦਿਆਂ ਨਾਮ ਜਪਣ, ਕਿਰਤ ਕਰਨ, ਨਸ਼ਿਆਂ ਤੇ ਬੁਰੀਆਂ ਅਲਾਮਤਾਂ ਦਾ ਤਿਆਗ ਕਰਕੇ ਗੁਰੂ ਵਾਲੇ ਬਣਨ ਲਈ ਪ੍ਰੇਰਿਤ ਕੀਤਾ | ਇਸ ਦੌਰਾਨ ਹਰਮੀਤ ਸਿੰਘ ਕਾਲਕਾ ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਪਰਮਜੀਤ ਸਿੰਘ ਸਰਨਾ ਸਾਬਕਾ ਪ੍ਰਧਾਨ, ਮਨਜੀਤ ਸਿੰਘ ਜੀ.ਕੇ. ਸਾਬਕਾ ਪ੍ਰਧਾਨ, ਜਸਵੀਰ ਸਿੰਘ ਜੱਸੀ ਮੈਂਬਰ, ਸੰਤ ਵਾਹਿਗੁਰੂ ਸਿੰਘ ਗੁਲਾਬੀ ਬਾਗ, ਸੰਤ ਪਰਮਜੀਤ ਸਿੰਘ ਪੰਜਾਬੀ ਬਾਗ, ਸਿੰਘ ਸਾਹਿਬ ਜੋਗਿੰਦਰ ਸਿੰਘ ਪਾਰਸ ਕਥਾ ਵਾਚਕ ਸੀਸ ਗੰਜ ਸਾਹਿਬ, ਸਿੰਘ ਸਾਹਿਬ ਗਿਆਨੀ ਦਿਲਬਾਗ ਸਿੰਘ ਹੈੱਡ ਗ੍ਰੰਥੀ ਰਕਾਬ ਗੰਜ ਸਾਹਿਬ, ਗਿਆਨੀ ਸਤਵੰਤ ਸਿੰਘ ਕਥਾ ਵਾਚਕ ਮੰਜੀ ਸਾਹਿਬ ਅੰਮਿ੍ਤਸਰ, ਸਤਨਾਮ ਸਿੰਘ ਖੀਵਾ ਮੈਂਬਰ, ਜਤਿੰਦਰ ਸਿੰਘ ਸੋਨੂੰ ਮੈਂਬਰ, ਸੁਖਬੀਰ ਸਿੰਘ ਕਾਲੜਾ ਮੈਂਬਰ, ਕਰਤਾਰ ਸਿੰਘ ਵਿੱਕੀ ਚਾਵਲਾ ਮੈਂਬਰ, ਸੁਖਵਿੰਦਰ ਸਿੰਘ ਮੈਂਬਰ, ਸੰਤ ਅਵਤਾਰ ਸਿੰਘ ਸ਼ਾਹ ਜੀ, ਰਵਿੰਦਰ ਸਿੰਘ ਸੋਨੂੰ, ਇੰਦਰਜੀਤ ਸਿੰਘ ਮੌਂਟੀ ਮੈਂਬਰ, ਬਲਜਿੰਦਰ ਸਿੰਘ ਚੇਅਰਮੈਨ, ਚਮਕੌਰ ਸਿੰਘ, ਜ਼ੋਰਾਵਰ ਸਿੰਘ ਆਦਿ ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ | ਧਾਰਮਿਕ ਸਮਾਗਮ ਉਪਰੰਤ ਅਨੰਦ ਈਸ਼ਵਰ ਦਰਬਾਰ ਦਿੱਲੀ ਠਾਠ ਤੋਂ ਲੈ ਕੇ ਗੁਰਦੁਆਰਾ ਨਾਨਕ ਪਿਆਓ ਸਾਹਿਬ ਤੱਕ ਤਕਰੀਬਨ 15 ਕਿੱਲੋਮੀਟਰ ਦੇ ਏਰੀਏ 'ਚ ਪੰਜ ਪਿਆਰਿਆਂ ਦੀ ਯੋਗ ਅਗਵਾਈ 'ਚ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ | ਹਰਮੀਤ ਸਿੰਘ ਕਾਲਕਾ ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਾਬਾ ਗੁਰਬਖ਼ਸ਼ ਸਿੰਘ ਨੂੰ ਸਨਮਾਨਿਤ ਕੀਤਾ | ਬਾਬਾ ਗੁਰਬਖ਼ਸ਼ ਸਿੰਘ ਨੇ ਪਹੁੰਚੀਆਂ ਮੁੱਖ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ | ਇਸ ਮੌਕੇ ਜਗਜੀਤ ਸਿੰਘ ਜੱਜੀ, ਗੁਰਸੇਵਕ ਸਿੰਘ ਉੱਭੀ, ਭਾਈ ਕੁਲਵਿੰਦਰ ਸਿੰਘ, ਜਗਦੀਸ਼ ਸਿੰਘ ਦੀਸ਼ਾ, ਸੁਖਪਾਲ ਸਿੰਘ ਚਿੰਟੂ, ਬਲਜਿੰਦਰ ਸਿੰਘ ਮਠਾੜੂ, ਪਰਵਿੰਦਰ ਸਿੰਘ ਨੰਗਲ, ਰੇਸ਼ਮ ਸਿੰਘ, ਉਪਿੰਦਰ ਸਿੰਘ ਸ਼ਾਲੀਮਾਰ, ਗੁਰਮੀਤ ਸਿੰਘ ਸ਼ਾਲੀਮਾਰ, ਭੁਪਿੰਦਰ ਸਿੰਘ ਮੋਗਾ, ਕਮਲਜੀਤ ਸਿੰਘ ਲੱਡੂ, ਜਗਦੀਪ ਸਿੰਘ ਬੰਟੀ, ਰਜਿੰਦਰ ਸਿੰਘ ਰਾਜਾ, ਸੁਖਜੀਤ ਸਿੰਘ ਮਾਮਾ, ਇਕਬਾਲ ਸਿੰਘ ਹੀਰਾ, ਬਲਜੀਤ ਸਿੰਘ ਇੰਜੀਨੀਅਰ, ਚਰਨ ਸਿੰਘ ਫ਼ਿਰੋਜਪੁਰ ਆਦਿ ਹਾਜ਼ਰ ਸਨ |