13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

ਬੋਸਟਨ ਇੰਟਰਨੈਸ਼ਨਲ ਸਕੂਲ ਦੇ ਖਿਡਾਰੀਆਂ ਨੇ ਨੈਸ਼ਨਲ ਖੇਡਾਂ 'ਚ ਹੂੰਝਾ ਫ਼ੇਰ ਜਿੱਤ ਹਾਸਿਲ ਕੀਤੀ

Ad Position 21
No active advertisement
ਅਜੀਤ ਡੈਸਕ 21-12-2025
ਸਾਦਿਕ, 20 ਦਸੰਬਰ (ਆਰ.ਐਸ.ਧੁੰਨਾ)-ਤਾਲਕਟੋਰਾ ਇਨਡੋਰ ਸਟੇਡੀਅਮ ਨਵੀਂ ਦਿੱਲੀ ਵਿਖੇ ਹੋਈਆਂ 36ਵੀਆਂ ਮਾਰਸ਼ਲ ਆਰਟਸ ਖੇਡਾਂ ਜੀਤ ਕੂਨੇ ਡੋ (ਜੇਕੇਡੀ) ਵਿਚੋਂ ਬੋਸਟਨ ਇੰਟਰਨੈਸ਼ਨਲ ਸਕੂਲ ਮਹਿਮੂਆਣਾ ਦੇ ਖਿਡਾਰੀਆਂ ਨੇ 6 ਮੈਡਲ ਜਿੱਤ ਕੇ ਇਤਿਹਾਸ ਰਚਿਆ ਹੈ | ਸਕੂਲ ਦੀ ਪਿ੍ੰਸੀਪਲ ਰੱਖਣਪ੍ਰੀਤ ਕੌਰ ਨੇ ਦੱਸਿਆ ਕਿ ਇੰਨ੍ਹਾਂ ਖੇਡਾਂ ਵਿਚ ਦੇਸ਼ ਦੇ 28 ਸੂਬਿਆਂ ਦੇ ਸਕੂਲਾਂ ਦੇ ਖਿਡਾਰੀਆਂ ਨੇ ਹਿੱਸਾ ਲਿਆ | ਉਨ੍ਹਾਂ ਦੱਸਿਆ ਕਿ ਸਕੂਲ ਦੇ ਡੀ.ਪੀ ਜੁਗਲ ਕੁਮਾਰ ਦੀ ਰਹਨੁਮਾਈ ਹੇਠ ਖਿਡਾਰੀਆਂ ਨੇ ਸਖ਼ਤ ਮਿਹਨਤ ਕਰਕੇ 6 ਮੈਡਲ ਹਾਸਿਲ ਕੀਤੇ ਜਿਸ ਵਿਚ ਪਲਕਪ੍ਰੀਤ ਕੌਰ ਸੱਤਵੀਂ ਜਮਾਤ ਅਤੇ ਜੈਸਮੀਨ ਕੌਰ ਅੱਠਵੀਂ ਜਮਾਤ ਦੋਵਾਂ ਨੇ ਗੋਲਡ ਮੈਡਲ, ਲਵਜੀਤ ਸਿੰਘ ਅਤੇ ਰਸ਼ਨੂਰਪ੍ਰੀਤ ਕੌਰ ਦੋਵੇਂ ਜਮਾਤ ਛੇਵੀਂ ਨੇ ਚਾਂਦੀ ਦੇ ਮੈਡਲ ਅਤੇ ਅਰਪਨਦੀਪ ਕੌਰ ਛੇਵੀਂ ਅਤੇ ਖੁਸ਼ਨੀਤ ਕੌਰ ਸੱਤਵੀਂ ਜਮਾਤ ਦੋਹਾਂ ਨੇ ਕਾਂਸੇ ਦੇ ਮੈਡਲ ਜਿੱਤ ਕੇ ਆਪਣੇ ਮਾਪਿਆਂ ਅਤੇ ਸਕੂਲ ਦਾ ਨਾਂਅ ਰੋਸ਼ਨ ਕੀਤਾ ਹੈ | ਸਕੂਲ ਦੇ ਮੈਨੇਜਿੰਗ ਡਾਇਰੈਕਟਰ ਇੰਜੀ: ਹਰਵਿੰਦਰ ਸਿੰਘ ਨੇ ਕਿਹਾ ਕਿ ਇਹ ਸਟਾਫ਼ ਅਤੇ ਬੱਚਿਆਂ ਦੀ ਸਖ਼ਤ ਮਿਹਨਤ ਦਾ ਨਤੀਜਾ ਹੇ ਤੇ ਉਨ੍ਹਾਂ ਬੱਚਿਆਂ ਦੇ ਮਾਪਿਆਂ , ਸਕੂਲ ਸਟਾਫ਼ ਅਤੇ ਬੱਚਿਆਂ ਨੂੰ ਵਧਾਈ ਦਿੰਦਿਆਂ ਐਲਾਨ ਕੀਤਾ ਕਿ ਆਉਣ ਵਾਲੇ ਦਿਨਾਂ ਦੌਰਾਨ ਜੇਤੂਆਂ ਨੂੰ ਕ੍ਰਮਵਾਰ 5000 ਰੁਪਏ, 3000 ਰੁਪਏ ਅਤੇ 2000 ਰੁਪਏ ਨਕਦ ਇਨਾਮ ਵਜੋਂ ਦੇ ਕੇ ਸਨਮਾਨਿਤ ਕੀਤਾ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਬਲਾਕ ਸੰਮਤੀ ਜ਼ੋਨ ਡੋਡ ਤੋਂ ਕਾਂਗਰਸੀ ਉਮੀਦਵਾਰ ਰਣਜੀਤ ਸਿੰਘ ਡੋਡ ਜੇਤੂ ਰਿਹਾ ਅਗਲੀ ਖ਼ਬਰ ਘਰ ਅੱਗੇ ਖੜ੍ਹਾ ਕੀਤਾ ਮੋਟਰਸਾਈਕਲ ਚੋਰੀ
Ad Position 24