ਸਾਦਿਕ, 20 ਦਸੰਬਰ (ਆਰ.ਐਸ.ਧੁੰਨਾ)-ਬਲਾਕ ਸੰਮਤੀ ਜ਼ੋਨ ਡੋਡ ਤੋਂ ਹੋਏ ਫ਼ਸਵੇਂ ਮੁਕਾਬਲੇ 'ਚ ਕਾਂਗਰਸੀ ਉਮੀਦਵਾਰ ਸਾਬਕਾ ਸਰਪੰਚ ਰਣਜੀਤ ਸਿੰਘ ਡੋਡ ਨੇ ਆਪਣੇ ਵਿਰੋਧੀ ਉਮੀਦਵਾਰ 'ਆਪ' ਦੇ ਜਗਜੀਤ ਸਿੰਘ ਬੱਬਲ ਸੰਧੂ ਰੁਪੱਈਆਂਵਾਲਾ ਨੂੰ 543 ਵੋਟਾਂ ਦੇ ਵੱਡੇ ਫ਼ਰਕ ਨਾਲ ਹਰਾ ਕੇ ਇਹ ਸੀਟ ਕਾਂਗਰਸ ਦੀ ਝੋਲੀ ਪਾਈ | ਜਾਣਕਾਰੀ ਦਿੰਦਿਆਂ ਸੁਖਦੇਵ ਸਿੰਘ ਮਹਿਰਮ, ਰਾਕਟ ਸਿੰਘ, ਨੰਬਰਦਾਰ ਗੁਰਤੇਜ ਸਿੰਘ, ਗੁਰਦਿੱਤ ਸਿੰਘ, ਗਗਨਦੀਪ ਸਿੰਘ ਅਤੇ ਹਰਜਿੰਦਰ ਸਿੰਘ ਆਦਿ ਨੇ ਦੱਸਿਆ ਕਿ ਇਸ ਜ਼ੋਨ ਤੋਂ ਸ਼ੋ੍ਰਮਣੀ ਅਕਾਲੀ ਦਲ (ਬ) ਦੇ ਉਮੀਦਵਾਰ ਬਲਰਾਜ ਸਿੰਘ ਧਾਲੀਵਾਲ ਦੇ ਕਿਸੇ ਕਾਰਨ ਕਾਗਜ਼ ਰੱਦ ਹੋਣ ਜਾਣ ਕਾਰਨ ਇਹ ਮੁਕਾਬਲਾ ਕਾਂਗਰਸ ਅਤੇ 'ਆਪ' ਵਿਚਾਕਾਰ ਹੋਇਆ | ਇਸ ਜ਼ੋਨ ਦੇ ਡੋਡ, ਜਨੇਰੀਆਂ, ਰੁਪੱਈਆਂਵਾਲਾ, ਸੰਗਰਾਹੂਰ ਅਤੇ ਚੱਕਸਾਹੂ ਪਿੰਡਾਂ ਦੇ ਵੋਟਰਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ |