ਸਾਦਿਕ, 20 ਦਸੰਬਰ (ਆਰ.ਐਸ.ਧੁੰਨਾ)-ਬਲਾਕ ਸੰਮਤੀ ਜ਼ੋਨ ਝੋਟੀਵਾਲਾ ਦੇ ਪਿੰਡਾਂ ਝੋਟੀਵਾਲਾ, ਜੰਡਵਾਲਾ, ਮਿੱਡੂਮਾਨ, ਢਿੱਲਵਾਂ ਖੁਰਦ ਅਤੇ ਸ਼ਿਮਰੇਵਾਲਾ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਅੰਗਰੇਜ ਕੌਰ ਵੱਡੀ ਲੀਡ ਨਾਲ ਜੇਤੂ ਰਹੀ | ਇਸ ਮੌਕੇ ਪਰਮਜੀਤ ਸਿੰਘ ਜਟਾਣਾ ਝੋਟੀਵਾਲਾ ਅਤੇ ਰਵਿੰਦਰ ਸਿੰਘ ਬੱਬਲ ਜ਼ਿਲ੍ਹਾ ਪ੍ਰਧਾਨ ਯੂਥ ਅਕਾਲੀ ਦਲ ਫ਼ਰੀਦਕੋਟ ਨੇ ਜ਼ੋਨ ਝੋਟੀਵਾਲਾ ਦੇ ਵੋਟਰਾਂ ਸਪੋਟਰਾਂ ਦਾ ਧੰਨਵਾਦ ਕੀਤਾ | ਉਨ੍ਹਾਂ ਕਿਹਾ ਕਿ 2027 ਵਿਚ ਸ਼੍ਰੋਮਣੀ ਅਕਾਲੀ ਦਲ (ਬ) ਸੱਤਾ ਵਿਚ ਆਵੇਗਾ |