ਕੋਟਕਪੂਰਾ, 20 ਦਸੰਬਰ (ਮੇਘਰਾਜ)-ਕੋਟਕਪੂਰਾ ਨਿਵਾਸੀ ਗੁਰਬਚਨ ਸਿੰਘ ਸਾਹੋਕੇ (94) ਦੀ ਬੀਤੇ ਦਿਨੀਂ ਸੰਖੇਪ ਬਿਮਾਰੀ ਤੋਂ ਬਾਅਦ ਮੌਤ ਹੋ ਗਈ ਸੀ | ਗੁਰਦੁਆਰਾ ਡੇਰਾ ਫਰਮਾਹਾਂ ਵਾਲਾ ਕੋਟਕਪੂਰਾ ਵਿਖੇ ਉਨ੍ਹਾਂ ਦੇ ਨਮਿੱਤ ਪਾਠ ਦੇ ਭੋਗ ਪਾਏ ਗਏ ਤੇ ਅੰਤਿਮ ਅਰਦਾਸ ਕੀਤੀ ਗਈ | ਰਾਗੀ ਸਿੰਘਾਂ ਨੇ ਵੈਰਾਗਮਈ ਕੀਰਤਨ ਕੀਤਾ | ਗ੍ਰੰਥੀ ਸਿੰਘਾਂ ਵਲੋਂ ਉਨ੍ਹਾਂ ਦੇ ਜੀਵਨ 'ਤੇ ਚਾਨਣਾ ਪਾਇਆ ਤੇ ਭਾਵ ਭਿੰਨ੍ਹੀਆਂ ਸ਼ਰਧਾਂਜਲੀਆਂ ਭੇਟ ਕੀਤੀਆਂ | ਇਸ ਮੌਕੇ ਵੱਡੀ ਗਿਣਤੀ 'ਚ ਰਿਸ਼ਤੇਦਾਰ, ਸ਼ਹਿਰ ਨਿਵਾਸੀ, ਦੋਸਤ ਮਿੱਤਰ ਅਤੇ ਵੱਖ-ਵੱਖ ਪਿੰਡਾਂ ਤੋਂ ਆਏ ਸ਼ੁਭ ਚਿੰਤਕਾਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ | ਇਸ ਮੌਕੇ ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ, ਗੁਰਮੀਤ ਸਿੰਘ ਧਾਲੀਵਾਲ, ਡਾ. ਪਰਮਜੀਤ ਸਿੰਘ, ਸਾਬਕਾ ਸੀ.ਈ.ਓ ਅਮਰਜੀਤ ਸਿੰਘ ਖੋਖਰ, ਜਸਵੀਰ ਸਿੰਘ ਢਿੱਲੋਂ, ਗੋਪਾਲ ਸਿੰਘ, ਸੁਰਿੰਦਰਪ੍ਰੀਤ ਘਣੀਆ, ਪ੍ਰੋ. ਪ੍ਰੇਮਪ੍ਰਦੀਪ ਸਿੰਘ, ਮਨਪ੍ਰੀਤ ਸਿੰਘ ਮਨੀ ਧਾਲੀਵਾਲ, ਚਿਮਨਲਾਲ ਰਿੰਕੀ, ਸਾਧੂ ਸਿੰਘ ਕਲੇਰ, ਅਜਾਇਬ ਸਿੰਘ ਕਲੇਰ, ਕਾਲਾ ਰਾਮ ਅਮਰ, ਮੱਘਰ ਸਿੰਘ, ਸਰਦੂਲ ਸਿੰਘ ਗਰੇਵਾਲ, ਗੁਰਿੰਦਰ ਸਿੰਘ ਗੋਲ੍ਹਾ ਗਿੱਲ, ਜਗਮੀਤ ਸਿੰਘ, ਪਰਮਿੰਦਰ ਸਿੰਘ ਪਿੰਦਾ, ਮੁਕੰਦ ਸਿੰਘ ਸਮੇਤ ਹੋਰ ਵੀ ਸੰਗਤਾਂ ਵੱਡੀ ਗਿਣਤੀ 'ਚ ਸ਼ਾਮਿਲ ਸਨ |