30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

5.50 ਗਰਾਮ ਹੈਰੋਇਨ ਸਮੇਤ ਇਕ ਗਿ੍ਫ਼ਤਾਰ

Ad Position 21
No active advertisement
ਅਜੀਤ ਡੈਸਕ 23-12-2025
ਕੋਟਕਪੂਰਾ, 22 ਦਸੰਬਰ (ਮੋਹਰ ਸਿੰਘ ਗਿੱਲ)-ਹੌਲਦਾਰ ਸੁਖਵਿੰਦਰਪਾਲ ਸਿੰਘ ਸਮੇਤ ਪੁਲਿਸ ਪਾਰਟੀ ਦੇ ਗਸ਼ਤ- ਚੈਕਿੰਗ ਸ਼ੱਕੀ ਪੁਰਸ਼ਾਂ ਸਬੰਧੀ ਮਾਲਵਾ ਨਰਸਿੰਗ ਕਾਲਜ ਤੋਂ ਖੱਬੇ ਮੁੜ ਕੇ ਕੱਚਾ ਦਾਨੇ ਵਾਲਾ ਰੋਡ ਹੋ ਕੇ ਪਿੰਡ ਸੰਧਵਾਂ ਜਾ ਰਹੇ ਸਨ ਤਾਂ ਜਦ ਪੁਲਿਸ ਪਾਰਟੀ ਪੁਲ ਕੱਸੀ ਬਾਹੱਦ ਪਿੰਡ ਸੰਧਵਾਂ ਟੱਪ ਕੇ ਕਿਨੂੰਆ ਦੇ ਬਾਗ ਤੋਂ ਥੋੜਾ ਪਿੱਛੇ ਸੀ ਤਾਂ ਬਾਗ਼ ਵਾਲੀ ਤਰਫੋਂ ਇਕ ਨੌਜਵਾਨ ਸ਼ੱਕੀ ਹਾਲਤ ਵਿਚ ਪੈਦਲ ਆਉਂਦਾ ਦਿਖਾਈ ਦਿੱਤਾ | ਉਸ ਨੌਜਵਾਨ ਨੇ ਗੱਡੀ ਨੂੰ ਹੌਲੀ ਹੁੰਦਿਆਂ ਵੇਖ ਕੇ ਇਕਦਮ ਆਪਣੀ ਪੈਂਟ ਦੀ ਸੱਜੀ ਜੇਬ ਵਿਚੋਂ ਇਕ ਲਿਫ਼ਾਫ਼ਾ ਹੇਠਾਂ ਸੁੱਟ ਦਿੱਤਾ ਅਤੇ ਪਿੱਛੇ ਮੁੜ ਕੇ ਤੇਜ਼ ਕਦਮੀ ਹੋ ਤੁਰਿਆ | ਜਿਸ ਨੂੰ ਹੌਲਦਾਰ ਨੇ ਸਾਥੀ ਕਰਮਚਾਰੀਆਂ ਦੀ ਮੱਦਦ ਨਾਲ ਕਾਬੂ ਕਰਕੇ ਉਸ ਦਾ ਨਾਮ ਪਤਾ ਪੁੱਛਿਆ | ਆਪਣਾ ਨਾਮ ਅਜੇਪਾਲ ਸਿੰਘ ਵਾਸੀ ਦਾਨੇ ਵਾਲਾ ਰੋਡ ਪਿੰਡ ਸੰਧਵਾਂ ਦੱਸਿਆ | ਲਿਫ਼ਾਫ਼ੀ ਦੀ ਤਲਾਸ਼ੀ ਕਰਨ 05.50 ਗ੍ਰਾਮ ਹੈਰੋਇਨ ਬਰਾਮਦ ਹੋਈ | ਇਸ ਸਬੰਧ 'ਚ ਉਕਤ ਮੁਲਜ਼ਮ ਨੂੰ ਗਿ੍ਫ਼ਤਾਰ ਕਰਕੇ ਦਿਹਾਤੀ ਪੁਲਿਸ ਕੋਟਕਪੂਰਾ ਨੇ ਉਸ ਵਿਰੁੱਧ ਮਾਮਲਾ ਦਰਜ ਕੀਤਾ ਹੈ |
Ad Position 22
No active advertisement
ਪਿਛਲੀ ਖ਼ਬਰ ਮਾਰੂ ਹਥਿਆਰਾਂ ਸਮੇਤ ਪੰਜ ਗਿ੍ਫ਼ਤਾਰ ਅਗਲੀ ਖ਼ਬਰ ਲੁੱਟ-ਖੋਹ ਕਰਨ ਦੀ ਫ਼ਿਰਾਕ 'ਚ ਬੈਠੇ ਗਰੋਹ ਦੇ 4 ਦੋਸ਼ੀ ਹਥਿਆਰਾਂ ਸਮੇਤ ਕਾਬੂ
Ad Position 24