ਜਸਮੇਲ ਸਿੰਘ ਬੀ.ਸੀ. ਵਿੰਗ ਹਲਕਾ ਜੈਤੋ ਦੇ ਪ੍ਰਧਾਨ ਤੇ ਬੀਬੀ ਅਮਰਜੀਤ ਕੌਰ ਪੰਜਗਰਾਈਂ ਇਸਤਰੀ ਵਿੰਗ ਦੇ ਪ੍ਰਧਾਨ ਨਿਯੁਕਤ
ਬਾਜਾਖਾਨਾ, 29 ਸਤੰਬਰ (ਜਗਦੀਪ ਸਿੰਘ ਗਿੱਲ)–ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਪਾਰਟੀ ਦੇ ਵਿਸਥਾਰ ਲਈ ਨਵੇਂ ਅਹੁਦੇਦਾਰਾਂ ਦੀਆਂ ਨਿਯੁਕਤੀਆਂ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਨਵੀਂਆਂ ਨਿਯੁਕਤੀਆਂ ’ਚ ਸਾਬਕਾ ਸਰਪੰਚ ਜਸਮੇਲ ਸਿੰਘ ਬਾਜਾਖਾਨਾ ਨੂੰ ਵਿਧਾਨ ਸਭਾ ਹਲਕਾ ਜੈਤੋ ਦਾ ਬੀ.
ਬਾਜਾਖਾਨਾ, 29 ਸਤੰਬਰ (ਜਗਦੀਪ ਸਿੰਘ ਗਿੱਲ)–ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਪਾਰਟੀ ਦੇ ਵਿਸਥਾਰ ਲਈ ਨਵੇਂ ਅਹੁਦੇਦਾਰਾਂ ਦੀਆਂ ਨਿਯੁਕਤੀਆਂ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਨਵੀਂਆਂ ਨਿਯੁਕਤੀਆਂ ’ਚ ਸਾਬਕਾ ਸਰਪੰਚ ਜਸਮੇਲ ਸਿੰਘ ਬਾਜਾਖਾਨਾ ਨੂੰ ਵਿਧਾਨ ਸਭਾ ਹਲਕਾ ਜੈਤੋ ਦਾ ਬੀ.ਸੀ. ਵਿੰਗ ਦਾ ਪ੍ਰਧਾਨ ਅਤੇ ਬੀਬੀ ਅਮਰਜੀਤ ਕੌਰ ਪੰਜਗਰਾਈਂ ਨੂੰ ਵਿਧਾਨ ਸਭਾ ਹਲਕਾ ਜੈਤੋ ਦੇ ਇਸਤਰੀ ਵਿੰਗ ਦੀ ਪ੍ਰਧਾਨ ਨਿਯੁਕਤ ਕੀਤਾ ਗਿਆ। ਨਵ-ਨਿਯੁਕਤ ਪ੍ਰਧਾਨ ਜਸਮੇਲ ਸਿੰਘ ਅਤੇ ਬੀਬੀ ਅਮਰਜੀਤ ਕੌਰ ਪੰਜਗਰਾਈਂ ਨੇ ਪਾਰਟੀ ਹਾਈਕਮਾਨ ਪ੍ਰਧਾਨ ਸੁਖਬੀਰ ਸਿੰਘ ਬਾਦਲ, ਜ਼ਿਲ੍ਹਾ ਪ੍ਰਧਾਨ ਸ਼ੇਰ ਸਿੰਘ ਮੰਡ ਵਾਲਾ, ਹਲਕਾ ਜੈਤੋ ਦੇ ਇੰਚਾਰਜ ਸੂਬਾ ਸਿੰਘ ਬਾਦਲ, ਮਨਤਾਰ ਸਿੰਘ ਬਰਾੜ ਅਤੇ ਵਿਧਾਨ ਸਭਾ ਹਲਕਾ ਜੈਤੋ ਦੇ ਅਬਜਰਬਰ ਬਲਕਾਰ ਸਿੰਘ ਬਰਾੜ ਗੋਨਿਆਣਾ ਸਮੇਤ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪਾਰਟੀ ਵਲੋਂ ਦਿੱਤੀ ਗਈ ਜ਼ਿੰਮੇਵਾਰੀ ਨੂੰ ਇਮਾਨਦਾਰੀ ਨਾਲ ਨਿਭਾਉਣਗੇ। ਇਸ ਨਿਯੁਕਤੀ ’ਤੇ ਖੁਸ਼ੀ ਜ਼ਾਹਿਰ ਕਰਦਿਆਂ ਹਲਕਾ ਇੰਚਾਰਜ ਸੂਬਾ ਸਿੰਘ ਬਾਦਲ, ਯਾਦਵਿੰਦਰ ਸਿੰਘ ਜ਼ੈਲਦਾਰ, ਸਰਕਲ ਬਾਜਾਖਾਨਾ ਦੇ ਸੀਨੀਅਰ ਅਕਾਲੀ ਆਗੂ ਗੁਰਚੇਤ ਸਿੰਘ ਢਿੱਲੋਂ ਬਰਗਾੜੀ, ਪਰਗਟ ਸਿੰਘ ਬਰਾੜ ਸੀਨੀਅਰ ਆਗੂ, ਭੁਪਿੰਦਰ ਸਿੰਘ ਲਾਲੀ ਬਾਦਲ, ਸਾਬਕਾ ਚੇਅਰਮੈਨ ਕੁਲਤਾਰ ਸਿੰਘ ਬਰਾੜ, ਹਰਿੰਦਰ ਸਿੰਘ ਵੜਿੰਗ, ਨਿਰਮਲ ਸਿੰਘ ਵੜਿੰਗ ਪ੍ਰਧਾਨ ਸਰਕਲ ਬਾਜਾਖਾਨਾ, ਗੁਰਜੰਟ ਸਿੰਘ ਬਰਾੜ, ਜਗਦੀਪ ਸਿੰਘ ਮਾਨ, ਸੁਖਚੈਨ ਸਿੰਘ ਮਾਨ, ਰਾਜਿੰਦਰ ਸਿੰਘ ਬਰਾੜ ਘਣੀਆਂ, ਜਗਸੀਰ ਸਿੰਘ ਸੀਰਾ ਢਿੱਲੋਂ ਬਾਜਾਖਾਨਾ, ਕੁਲਦੀਪ ਸਿੰਘ ਫ਼ੌਜੀ ਢਿੱਲੋਂ ਪ੍ਰਧਾਨ ਯੂਥ ਵਿੰਗ ਸਰਕਲ ਬਾਜਾਖਾਨਾ, ਸਰਬਜੀਤ ਸਿੰਘ ਬਰਾੜ ਪ੍ਰਧਾਨ, ਗਗਨਦੀਪ ਸਿੰਘ ਬਰਾੜ ਇਕਾਈ ਪ੍ਰਧਾਨ, ਪਵਨਦੀਪ ਸਿੰਘ ਪਵਨਾ ਢਿੱਲੋਂ, ਧੀਰਾ ਢਿੱਲੋਂ, ਲੱਖਾ ਢਿੱਲੋਂ, ਲੱਖਾ ਬਰਾੜ, ਗੁਰਜਿੰਦਰ ਸਿੰਘ ਬਰਾੜ, ਬੱਬੂ ਬਰਾੜ, ਅਮਨਦੀਪ ਸਿੰਘ ਮੰਨੂੰ ਵਾੜਾ ਭਾਈ ਕਾ, ਬੀਬੀ ਜਸਮੇਲ ਕੌਰ ਸਾਬਕਾ ਸਰਪੰਚ, ਸਾਬਕਾ ਸਰਪੰਚ ਹਰਮੇਲ ਸਿੰਘ ਗੋਰਾ ਢਿੱਲੋਂ, ਸਾਬਕਾ ਸਰਪੰਚ ਗੁਰਬਖਸ਼ ਸਿੰਘ, ਸੁਖਮਨ ਸਿੰਘ ਮੱਲਾ, ਸਾਬਕਾ ਸਰਪੰਚ ਬਿੱਟੂੁ ਦਲ ਸਿੰਘ ਵਾਲਾ, ਗੁਰਨੈਬ ਸਿੰਘ ਸਾਬਕਾ ਪ੍ਰਧਾਨ ਮੱਲ੍ਹਾਂ, ਗੁਲਸ਼ਨ ਸਿੰਘ ਰੋਮਾਣਾ, ਕਾਮਰੇਡ ਗੁਰਤੇਜ ਸਿੰਘ ਦਲ ਸਿੰਘ ਵਾਲਾ, ਬੇਅੰਤ ਸਿੰਘ ਲੰਭਵਾਲੀ, ਸਾਬਕਾ ਸਰਪੰਚ ਸੋਹਣ ਸਿੰਘ, ਸਾਬਕਾ ਸਰਪੰਚ ਕਰਮ ਸਿੰਘ ਬਾਜਾਖਾਨਾ, ਸਰਬਜੀਤ ਸਿੰਘ ਨੰਬਰਦਾਰ, ਸਾਧੂ ਸਿੰਘ ਬਰਾੜ, ਗੁਰਚਰਨ ਸਿੰਘ ਸਿੱਧੂ ਵਾੜਾ ਭਾਈਕਾ, ਮੋਦਨ ਸਿੰਘ ਸਾਬਕਾ ਸਰਪੰਚ, ਗੁਰਜੰਟ ਸਿੰਘ ਸਾਬਕਾ ਪੰਚ, ਕਰਮਜੀਤ ਸਿੰਘ ਖੋਸਾ, ਪੱਪੂ ਗੋਇਲ ਪ੍ਰਧਾਨ ਵਪਾਰ ਮੰਡਲ ਸਰਕਲ ਬਾਜਾਖਾਨਾ, ਪਵਨ ਗੋਇਲ, ਜਗਨੂੰ ਲੰਭਵਾਲੀ, ਜਥੇਦਾਰ ਬਲਵਿੰਦਰ ਸਿੰਘ ਢਿੱਲੋਂ ਮਹਿਣੇ ਵਾਲਾ, ਜਸਵਿੰਦਰ ਸਿੰਘ ਢਿੱਲੋਂ ਝੱਖੜਵਾਲਾ, ਜਸਵੀਰ ਸਿੰਘ ਦਲ ਸਿੰਘ ਵਾਲਾ, ਅੰਗਰੇਜ ਸਿੰਘ, ਬਿੱਟੂ ਬਾਜਵਾ, ਸਤਪਾਲ ਸਿੰਘ ਸਾਬਕਾ ਸਰਪੰਚ, ਜਸਵਿੰਦਰ ਸਿੰਘ ਰਾਣਾ ਬਰਾੜ, ਪ੍ਰਭਦੀਪ ਸਿੰਘ ਬਾਜਾਖਾਨਾ, ਸਾਬਕਾ ਸਰਪੰਚ ਗੁਰਮੀਤ ਸਿੰਘ ਉਕੰਦਵਾਲਾ, ਭੁਪਿੰਦਰ ਸਿੰਘ ਉਕੰਦਵਾਲਾ, ਸਾਬਕਾ ਸਰਪੰਚ ਗੁਰਦਿੱਤ ਸਿੰਘ ਢਿੱਲੋਂ ਆਦਿ ਆਗੂਆਂ ਨੇ ਜਸਮੇਲ ਸਿੰਘ ਅਤੇ ਬੀਬੀ ਅਮਰਜੀਤ ਕੌਰ ਪੰਜਗਰਾਈਂ ਨੂੰ ਵਧਾਈ ਦਿੱਤੀ।