ਫ਼ਰੀਦਕੋਟ, 22 ਦਸੰਬਰ (ਜਸਵੰਤ ਸਿੰਘ ਪੁਰਬਾ)-ਬਲਾਕ ਸੰਮਤੀ ਜ਼ੋਨ ਕੰਮੇਆਣਾ ਤੇ ਮਚਾਕੀ ਮੱਲ ਸਿੰਘ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬੀਬਾ ਗਗਨਪ੍ਰੀਤ ਕੌਰ 237 ਵੋਟਾਂ ਦੇ ਨਾਲ ਜੇਤੂ ਰਹੇ | ਉਨ੍ਹਾਂ ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ 237 ਵੋਟਾਂ ਦੇ ਫ਼ਰਕ ਨਾਲ ਹਰਾ ਕੇ ਜਿੱਤ ਹਾਸਿਲ ਕੀਤੀ | ਉਨ੍ਹਾਂ ਪਾਰਟੀ ਵਰਕਰਾਂ ਦਾ ਧੰਨਵਾਦ ਕੀਤਾ | ਉਨ੍ਹਾਂ ਨਾਲ ਇਸ ਕੰਪੇਨ ਵਿਚ ਮਨਤਾਰ ਸਿੰਘ ਬਰਾੜ, ਕੁਲਤਾਰ ਸਿੰਘ ਬਰਾੜ ਅਤੇ ਜ਼ਿਲ੍ਹਾ ਪ੍ਰਧਾਨ ਸ਼ੇਰ ਸਿੰਘ ਮੰਡ, ਸ਼੍ਰੋਮਣੀ ਅਕਾਲੀ ਦਲ ਪਾਰਟੀ ਕੋਟਕਪੂਰਾ ਦੇ ਸਰਕਲ ਪ੍ਰਧਾਨ ਨਾਹਰ ਸਿੰਘ ਸੇਖੋਂ ਦਾ ਵੀ ਬਹੁਤ ਵੱਡਾ ਯੋਗਦਾਨ ਰਿਹਾ | ਇਸ ਮੌਕੇ ਕੰਮੇਆਣੇ ਤੋਂ ਜਗਜੀਤ ਸਿੰਘ ਕਿੰਗਰਾ, ਭੋਲਾ ਸਿੰਘ ਸਾਬਕਾ ਸਰਪੰਚ, ਕੁਲਦੀਪ ਸਿੰਘ ਸਾਬਕਾ, ਪੰਚ ਰਾਮਾ ਕੰਮੇਆਣਾ, ਹਰਜੀਤ ਸਿੰਘ ਕਬੂਤਰਾਂ ਵਾਲੇ ਕੰਮੇਆਣਾ, ਮੱਖਣ ਕੰਮੇਆਣਾ, ਰੂਪ ਸਿੰਘ ਸਾਬਕਾ ਮੈਂਬਰ ਪੰਚਾਇਤ, ਜਸਵੀਰ ਸਿੰਘ ਨੰਬਰਦਾਰ, ਗੁਰਬਖਸ਼ ਸਿੰਘ ਛਿੰਦਾ ਫ਼ੌਜੀ, ਤਰਸੇਮ ਕੌਰ ਸਾਬਕਾ ਸਰਪੰਚ, ਹਰੀ ਸਿੰਘ ਸਾਬਕਾ ਪੰਚ, ਸਤਪਾਲ ਸਿੰਘ ਸਾਬਕਾ ਪੰਚ, ਜਸਵਿੰਦਰ ਸਿੰਘ ਕਾਕਾ ਖਾਲਸਾ, ਬੱਬੂ ਕਬੱਡੀ ਖਿਡਾਰੀ, ਜੱਸੂ ਭੁੱਲਰ, ਸੁਖਦੇਵ ਸਿੰਘ ਪ੍ਰਧਾਨ ਮੁਲਾਜ਼ਮ ਯੂਨੀਅਨ, ਬਲਜੀਤ ਸਿੰਘ ਪੰਚ, ਹਰਚਰਨ ਸਿੰਘ ਪੰਚ, ਗੁਰਪ੍ਰੀਤ ਸਿੰਘ ਗਗਨ, ਪੰਚ ਕਰਤਾ ਸਿੰਘ ਮਚਾਕੀ, ਪੰਚ ਸੁਖਦੀਪ ਕੌਰ, ਪੰਚ ਕੇਵਲ ਸਿੰਘ, ਸਾਬਕਾ ਚੇਅਰਮੈਨ ਬਲਾਕ ਸੰਮਤੀ ਗੁਰਭੇਜ ਸਿੰਘ, ਬਲਜੀਤ ਸ਼ਰਮਾ, ਚਰਨਾ ਸੇਖੋਂ, ਮਣੀ ਸੇਖੋਂ, ਦਰਸ਼ਨ ਸਿੰਘ ਸਾਬਕਾ ਪੰਚ ਨੇ ਬੀਬਾ ਗਗਨਪ੍ਰੀਤ ਕੌਰ ਨੂੰ ਵਧਾਈ ਦਿੱਤੀ |