02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਮਾਤਾ ਸੁਰਜੀਤ ਕੌਰ ਯਾਦਗਾਰੀ ਦੂਜੀ ਅਥਲੈਟਿਕ ਮੀਟ 28 ਨੂੰ

Ad Position 21
No active advertisement
ਅਜੀਤ ਡੈਸਕ 27-12-2025
ਸ੍ਰੀ ਮੁਕਤਸਰ ਸਾਹਿਬ, 26 ਦਸੰਬਰ (ਰਣਜੀਤ ਸਿੰਘ ਢਿੱਲੋਂ)-ਮਾਤਾ ਸੁਰਜੀਤ ਕੌਰ ਯਾਦਗਾਰੀ ਕਲੱਬ ਵਲੋਂ ਮਾਤਾ ਸੁਰਜੀਤ ਕੌਰ ਯਾਦਗਾਰੀ ਦੂਜੀ ਐਥਲੈਟਿਕ ਮੀਟ ਸਥਾਨਕ ਸਰਕਾਰੀ ਕਾਲਜ ਦੇ ਗੁਰੂ ਗੋਬਿੰਦ ਸਿੰਘ ਸਟੇਡੀਅਮ 'ਚ 28 ਦਸੰਬਰ ਨੂੰ ਕਰਵਾਈ ਜਾ ਰਹੀ ਹੈ | ਐੱਨ.ਆਰ.ਆਈ. ਪੁਸ਼ਪਿੰਦਰ ਸਿੰਘ ਜੱਸਲ ਵਲੋਂ ਸਪਾਂਸਰ ਇਸ ਅਥਲੈਟਿਕ ਮੀਟ 'ਚ ਅੰਡਰ-10 ਲੜਕੇ/ਲੜਕੀਆਂ ਦੀ 200 ਮੀਟਰ, ਅੰਡਰ-14 ਲੜਕੇ/ਲੜਕੀਆਂ ਦੀ 400 ਮੀਟਰ, ਓਪਨ ਮਰਦ/ਔਰਤਾਂ 800 ਮੀਟਰ, 50 ਤੋਂ ਉੱਪਰ ਉਮਰ ਵਰਗ ਮਰਦਾਂ ਦੀ 800 ਮੀਟਰ ਤੇ 60 ਸਾਲ ਤੋਂ ਉਪਰ ਮਰਦਾਂ ਦੀ 3000 ਮੀਟਰ ਦੌੜ ਹੋਵੇਗੀ | ਚੇਅਰਮੈਨ ਸੁਰਿੰਦਰ ਸਿੰਘ ਜੱਸਲ, ਪ੍ਰਧਾਨ ਨਵਦੀਪ ਸਿੰਘ ਸੁੱਖੀ ਤੇ ਜਨਰਲ ਸਕੱਤਰ ਅਮਨਦੀਪ ਸਿੰਘ ਜੱਸਲ ਨੇ ਦੱਸਿਆ ਕਿ ਇਸ ਤੋਂ ਬਿਨ੍ਹਾਂ ਔਰਤਾਂ ਲਈ 30 ਸਾਲ ਤੋਂ ਉਪਰ 200 ਮੀਟਰ, 40 ਸਾਲ ਤੋਂ ਉਪਰ ਔਰਤਾਂ ਦੀ 100 ਮੀਟਰ ਦੀ ਦੌੜ ਵੀ ਹੋਵੇਗੀ | ਜੇਤੂਆਂ ਨੂੰ ਟਰਾਫ਼ੀਆਂ ਦੇ ਨਾਲ-ਨਾਲ ਨਕਦ ਇਨਾਮ ਵੀ ਦਿੱਤੇ ਜਾਣਗੇ | ਭਾਗ ਲੈਣ ਵਾਲੇ ਸਾਰੇ ਖਿਡਾਰੀਆਂ ਨੂੰ ਸਰਟੀਫ਼ਿਕੇਟ, ਤਗ਼ਮੇ ਦਿੱਤੇ ਜਾਣਗੇ | ਇਨ੍ਹਾਂ ਖੇਡਾਂ ਦੇ ਮੁੱਖ ਮਹਿਮਾਨ ਮਾਤਾ ਸੁਰਜੀਤ ਕੌਰ ਦੀ ਨੂੰਹ ਸੁਰਿੰਦਰ ਕੌਰ ਜੱਸਲ ਹੋਣਗੇ | ਖੇਡਾਂ ਦੌਰਾਨ ਕੋਚ ਤੇ ਪਤਵੰਤਿਆਂ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਮੋਰਾਂਵਾਲੀ ਤੋਂ ਸ੍ਰੀ ਅੰਮਿ੍ਤਸਰ ਸਾਹਿਬ ਦੇ ਤੀਰਥ ਲਈ 45 ਸ਼ਰਧਾਲੂਆਂ ਦੀ ਬੱਸ ਰਵਾਨਾ ਅਗਲੀ ਖ਼ਬਰ ਸੀ.ਐੱਮ. ਫ਼ੀਲਡ ਅਫ਼ਸਰ ਦੇ ਹੁਕਮ ਛੁੱਟੀ ਵਾਲੇ ਦਿਨ ਸਕੂਲ ਸੱਦਿਆ ਤਾਂ ਐੱਨ.ਓ.ਸੀ. ਰੱਦ
Ad Position 24
No active advertisement