02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਸੀ.ਐੱਮ. ਫ਼ੀਲਡ ਅਫ਼ਸਰ ਦੇ ਹੁਕਮ ਛੁੱਟੀ ਵਾਲੇ ਦਿਨ ਸਕੂਲ ਸੱਦਿਆ ਤਾਂ ਐੱਨ.ਓ.ਸੀ. ਰੱਦ

Ad Position 21
No active advertisement
ਅਜੀਤ ਡੈਸਕ 27-12-2025
ਮੰਡੀ ਕਿੱਲਿਆਂਵਾਲੀ, 26 ਦਸੰਬਰ (ਇਕਬਾਲ ਸਿੰਘ ਸ਼ਾਂਤ)-ਪ੍ਰਾਈਵੇਟ ਸਕੂਲਾਂ 'ਚ ਅਧਿਆਪਕਾਂ ਨਾਲ ਕਥਿਤ ਕਾਰਪੋਰੇਟ ਸ਼ੋਸ਼ਣ ਬਾਰੇ ਪੰਜਾਬ ਸਰਕਾਰ ਨੇ ਸਖ਼ਤ ਰੁਖ਼ ਅਪਣਾਇਆ ਹੈ | ਮੁੱਖ ਮੰਤਰੀ ਦੇ ਫ਼ੀਲਡ ਅਫ਼ਸਰ (ਸ੍ਰੀ ਮੁਕਤਸਰ ਸਾਹਿਬ) ਸ਼ਿਵਾਂਸ਼ ਅਸਥਾਨਾ ਨੇ ਸਖ਼ਤ ਨਿਰਦੇਸ਼ ਜਾਰੀ ਕਰਦਿਆਂ ਸਪੱਸ਼ਟ ਕੀਤਾ ਹੈ ਕਿ ਹੁਣ ਪ੍ਰਾਈਵੇਟ ਸਕੂਲਾਂ ਵਲੋਂ ਛੁੱਟੀਆਂ ਤੇ ਸਰਕਾਰੀ ਛੁੱਟੀਆਂ ਦੌਰਾਨ ਅਧਿਆਪਕਾਂ ਨੂੰ ਮਨਮਰਜ਼ੀ ਨਾਲ ਡਿਊਟੀ 'ਤੇ ਨਹੀਂ ਬੁਲਾਇਆ ਜਾ ਸਕੇਗਾ | ਇਹ ਕਾਰਵਾਈ ਪਿੰਡ ਕਿੱਲਿਆਂਵਾਲੀ ਸਥਿਤ ਬਾਬਾ ਫ਼ਰੀਦ ਸਕੂਲ ਵਿਚ ਸਰਕਾਰੀ ਛੁੱਟੀ ਦੇ ਬਾਵਜੂਦ ਮਹਿਲਾ ਅਧਿਆਪਿਕਾਂ ਨੂੰ ਜ਼ਬਰੀ ਬੁਲਾਉਣ ਦੀ ਸ਼ਿਕਾਇਤ ਉਪਰੰਤ ਸਾਹਮਣੇ ਆਈ ਹੈ | ਪ੍ਰਸ਼ਾਸਨ ਦੇ ਧਿਆਨ 'ਚ ਆਇਆ ਹੈ ਕਿ ਜ਼ਿਲ੍ਹੇ 'ਚ ਕਈ ਪ੍ਰਾਈਵੇਟ ਸਕੂਲ ਦੇ ਸੰਚਾਲਕਾਂ ਵਲੋਂ ਅਧਿਆਪਕਾਂ ਤੋਂ ਗੈਰ ਵਿਦਿਅਕ ਕੰਮ ਖ਼ਾਸਕਰ ਘਰ-ਘਰ ਜਾ ਕੇ ਮਾਰਕਟਿੰਗ ਤੇ ਦਾਖ਼ਲਾ ਮੁਹਿੰਮ ਜਿਹੇ ਕੰਮ ਕਰਵਾ ਰਹੇ ਹਨ | ਸੀ.ਐੱਮ. ਫ਼ੀਲਡ ਅਫ਼ਸਰ ਨੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਸਾਰੇ ਪ੍ਰਾਈਵੇਟ ਸਕੂਲਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਨਿਰਦੇਸ਼ਾਂ ਦੀ ਉਲੰਘਣਾ ਨੂੰ ਸਕੂਲ ਦੀ ਐੱਨ.ਓ.ਸੀ. ਤੇ ਸੀ.ਬੀ.ਐੱਸ.ਈ./ ਆਈ.ਸੀ.ਐੱਸ.ਈ./ ਪੀ.ਐੱਸ.ਈ.ਬੀ. ਦੇ ਮਾਨਤਾ ਨਿਯਮਾਂ ਦੀ ਉਲੰਘਣਾ ਮੰਨਿਆ ਜਾਵੇਗਾ | ਸਟਾਫ਼ ਸ਼ੋਸ਼ਣ ਜਾਂ ਛੁੱਟੀਆਂ ਦੇ ਨਿਯਮ ਤੋੜਨ ਦੀ ਸ਼ਿਕਾਇਤ ਆਉਣ 'ਤੇ ਐੱਨ.ਓ.ਸੀ. ਰੱਦਗੀ ਦੀ ਸਿਫ਼ਾਰਸ਼ ਕੀਤੀ ਜਾਵੇਗੀ | ਨਿਰਦੇਸ਼ਾਂ 'ਚ ਸਪੱਸ਼ਟ ਕੀਤਾ ਗਿਆ ਕਿ ਜੇਕਰ ਐਮਰਜੈਂਸੀ ਸਥਿਤੀ 'ਚ ਕਿਸੇ ਅਧਿਆਪਕ ਦੀ ਸੇਵਾ ਲਈ ਜਾਂਦੀ ਹੈ ਤਾਂ ਉਸ ਦੇ ਬਦਲੇ ਵਾਧੂ ਵਿੱਤੀ ਲਾਭ ਜਾਂ ਨਿਯਮਾਂ ਤਹਿਤ ਵਾਧੂ ਛੁੱਟੀ ਦੇਣਾ ਲਾਜ਼ਮੀ ਹੋਵੇਗਾ | ਇਨ੍ਹਾਂ ਹੁਕਮਾਂ ਨਾਲ ਜ਼ਿਲ੍ਹੇ ਭਰ ਦੇ ਪ੍ਰਾਈਵੇਟ ਸਕੂਲ ਸੰਚਾਲਕਾਂ 'ਚ ਪ੍ਰੇਸ਼ਾਨੀ ਦੇ ਭਾਵ ਹਨ, ਉੱਥੇ ਲੰਬੇ ਸਮੇਂ ਤੋਂ ਸ਼ੋਸ਼ਣ ਝੱਲ ਰਹੇ ਅਧਿਆਪਕਾਂ ਨੇ ਇਨ੍ਹਾਂ ਨਿਰਦੇਸ਼ਾਂ ਨੂੰ ਵੱਡੀ ਰਾਹਤ ਭਰਿਆ ਦੱਸਿਆ ਹੈ |
Ad Position 22
No active advertisement
ਪਿਛਲੀ ਖ਼ਬਰ ਮਾਤਾ ਸੁਰਜੀਤ ਕੌਰ ਯਾਦਗਾਰੀ ਦੂਜੀ ਅਥਲੈਟਿਕ ਮੀਟ 28 ਨੂੰ ਅਗਲੀ ਖ਼ਬਰ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਤਖ਼ਤੂਪੁਰਾ ਨੇ ਕੱਢਿਆ ਗੁਰਮਤਿ ਚੇਤਨਾ ਮਾਰਚ
Ad Position 24
No active advertisement